ਸ਼ਰਧਾਲੂਆਂ ਨਾਲ ਭਰੀ ਬੱਸ ‘ਚ ਲੱਗੀ ਭਿਆਨਕ ਅੱ.ਗ

0
55

ਸ਼ਰਧਾਲੂਆਂ ਨਾਲ ਭਰੀ ਬੱਸ ‘ਚ ਲੱਗੀ ਭਿਆਨਕ ਅੱ.ਗ

ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਦੇ ਪਿੰਡ ਬਦੋਪਾਲ ‘ਚ ਸ਼ਰਧਾਲੂਆਂ ਨਾਲ ਭਰੀ ਪ੍ਰਾਈਵੇਟ ਬੱਸ ਵਿਚ ਭਿਆਨਕ ਅੱਗ ਲੱਗ ਗਈ। ਡਰਾਈਵਰ ਨੇ ਸਮਝਦਾਰੀ ਦਿਖਾਉਂਦੇ ਹੋਏ ਸਮੇਂ ਸਿਰ ਬੱਸ ਨੂੰ ਸੜਕ ਕਿਨਾਰੇ ਰੋਕ ਕੇ ਸਵਾਰੀਆਂ ਨੂੰ ਹੇਠਾਂ ਉਤਾਰਿਆ, ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਸੂਚਨਾ ਮਿਲਣ ਤੋਂ ਬਾਅਦ ਫਤਿਹਾਬਾਦ ਫਾਇਰ ਵਿਭਾਗ ਦੇ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ ਪਰ ਉਦੋਂ ਤੱਕ ਬੱਸ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀ ਸੀ।

CM ਮਾਨ ਦੇ ਵਿਸ਼ੇਸ਼ ਮੁੱਖ ਸਕੱਤਰ ਵੀਕੇ ਸਿੰਘ ਹੋਏ ਸੇਵਾਮੁਕਤ

ਜਾਣਕਾਰੀ ਮੁਤਾਬਕ ਹਿਸਾਰ ਦੇ ਆਜ਼ਾਦ ਨਗਰ ਤੋਂ ਇਕ ਪ੍ਰਾਈਵੇਟ ਬੱਸ 50 ਤੋਂ ਵੱਧ ਸ਼ਰਧਾਲੂਆਂ ਨੂੰ ਲੈ ਕੇ ਸਿਰਸਾ ਦੇ ਸਿਕੰਦਰਪੁਰ ਸਥਿਤ ਡੇਰਾ ਰਾਧਾ ਸੁਆਮੀ ਜਾ ਰਹੀ ਸੀ। ਜਿਵੇਂ ਹੀ ਬੱਸ ਫਤਿਹਾਬਾਦ ਦੇ ਪਿੰਡ ਬਦੋਪਾਲ ਅਤੇ ਧਾਂਗੜ ਦਰਮਿਆਨ ਹੋਟਲ ਨੇੜੇ ਪਹੁੰਚੀ ਤਾਂ ਅਚਾਨਕ ਬੱਸ ਵਿਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ।

ਦੱਸਿਆ ਜਾ ਰਿਹਾ ਹੈ ਕਿ ਬੱਸ ਦਾ ਟਾਇਰ ਸੜਨ ਕਾਰਨ ਅੱਗ ਫੈਲ ਗਈ। ਡਰਾਈਵਰ ਨੇ ਤੁਰੰਤ ਬੱਸ ਰੋਕ ਕੇ ਸਾਰੀਆਂ ਸਵਾਰੀਆਂ ਨੂੰ ਹੇਠਾਂ ਉਤਰਨ ਲਈ ਕਿਹਾ। ਤੁਰੰਤ ਸਵਾਰੀਆਂ ਵੀ ਹੇਠਾਂ ਆ ਗਈਆਂ। ਜਿਵੇਂ ਹੀ ਸਵਾਰੀਆਂ ਹੇਠਾਂ ਉਤਰੀਆਂ ਤਾਂ ਅਚਾਨਕ ਬੱਸ ਅੱਗ ਦਾ ਗੋਲਾ ਬਣ ਗਈ। ਇਕ ਹੋਰ ਬੱਸ ਮੰਗਵਾ ਕੇ ਸ਼ਰਧਾਲੂਆਂ ਨੂੰ ਸਿਕੰਦਰਪੁਰ ਡੇਰੇ ਵਿਚ ਭੇਜ ਦਿੱਤਾ ਗਿਆ। ਗਨੀਮਤ ਇਹ ਰਹੀ ਕਿ ਅੱਗ ਦਾ ਸਮੇਂ ਸਿਰ ਪਤਾ ਲੱਗਣ ਕਾਰਨ ਲੋਕਾਂ ਦੀ ਜਾਨ ਬਚ ਗਈ।

LEAVE A REPLY

Please enter your comment!
Please enter your name here