ਮਹਾਰਾਸ਼ਟਰ `ਚ ਨੀਟ ਦੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ

0
33
suicide

ਹਿੰਗੋਲੀ, 26 ਜੂਨ 2026 : ਭਾਰਤ ਦੇਸ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਹਿੰਗੋਲੀ ਵਿਖੇ ਨੈਸ਼ਨਲ ਐਲੀਜਿਬਿਲੀਟੀ-ਕਮ-ਐਂਟਰੈਂਸ ਟੈਸਟ ਮੁੜ ਦੇਣ ਵਾਲੇ ਵਿਦਿਆਰਥੀ ਵਲੋਂ ਖੁਦਕੁਸ਼ੀ (Suicide) ਕਰ ਲਈ ਗਈ ਹੈ ।

ਕੌਣ ਹੈ ਇਹ ਵਿਦਿਆਰਥੀ

ਮਿਲੀ ਜਾਣਕਾਰੀ ਅਨੁਸਾਰ ਨੈਸ਼ਨਲ ਐਲੀਜਿਬਿਲੀਟੀ-ਕਮ-ਐਂਟਰੈਂਸ ਟੈਸਟ (ਨੀਟ)-ਅੰਡਰਗ੍ਰੈਜੂਏਟ ਦੀ ਮੁੜ ਪ੍ਰੀਖਿਆ ਦੇਣ ਵਾਲੇ ਜਿਸ 18 ਸਾਲਾ ਵਿਦਿਆਰਥੀ ਨੇ ਮਹਾਰਾਸ਼ਟਰ ਦੇ ਹਿੰਗੋਲੀ ‘ਚ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ ਹੈ ਦੀ ਪਛਾਣ ਸ਼ਹਿਰ ਦੇ ਅਸ਼ਟ ਵਿਨਾਇਕ ਨਗਰ ਦੇ ਰਹਿਣ ਵਾਲੇ ਸੁਸ਼ੀਲ ਦੇ ਤੌਰ ‘ਤੇ ਹੋਈ ਹੈ ਨੇ ਬੁੱਧਵਾਰ ਸਵੇਰੇ 10:30 ਵਜੇ ਦੇ ਕਰੀਬ ਇਕ ਖੂਹ ‘ਚ ਛਾਲ (Jump into the well) ਮਾਰ ਕੇ ਜਾਨ ਦੇ ਦਿੱਤੀ ।

ਖੁਦਕੁਸ਼ੀ ਤੋਂ ਪਹਿਲਾਂ ਮਾਂ ਲਈ ਵੀਡੀਓ ਵੀ ਕੀਤੀ ਸੀ ਰਿਕਾਰਡ

ਅਧਿਕਾਰੀਆਂ ਨੇ ਕਿਹਾ ਕਿ ਖੁਦਕੁਸ਼ੀ ਕਰਨ ਤੋਂ ਪਹਿਲਾਂ ਉਸ ਨੇ ਆਪਣੀ ਮਾਂ ਲਈ ਆਪਣੇ ਮੋਬਾਈਲ ਫੋਨ ‘ਤੇ ਇਕ ਵੀਡੀਓ ਰਿਕਾਰਡ ਕੀਤੀ । ਅਧਿਕਾਰੀਆਂ ਨੇ ਕਿਹਾ ਕਿ ਉਹ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਕੀ ਸੁਸ਼ੀਲ ਦਾ ਇਹ ਖੌਫਨਾਕ ਕਦਮ ਨੈਸ਼ਨਲ ਟੈਸਟਿੰਗ ਏਜੰਸੀ (National Testing Agency) ਵੱਲੋਂ ਆਯੋਜਿਤ ਰਾਸ਼ਟਰੀ ਪੱਧਰ ਦੀ ਮੁੜ ਹੋਈ ਪ੍ਰੀਖਿਆ ਨਾਲ ਜੁੜਿਆ ਹੋਇਆ ਸੀ ਜਾਂ ਨਹੀਂ ? ਸੁਸ਼ੀਲ ਦੇ ਪਰਿਵਾਰ ਨੇ ਦਾਅਵਾ ਕੀਤਾ ਕਿ ਉਸ ਨੂੰ ਪ੍ਰੀਖਿਆ ਦੁਬਾਰਾ ਦੇਣੀ ਔਖੀ ਲੱਗੀ ਸੀ ।

LEAVE A REPLY

Please enter your comment!
Please enter your name here