ਮੱਖਣ ਸਿੰਘ ਕਤਲ ਕਾਂਡ ਦਾ ਮੁੱਖ ਮੁਲਜ਼ਮ ਗੁਜਰਾਤ ਤੋਂ ਗ੍ਰਿਫਤਾਰ

0
12
Makhan Singh

ਅੰਮ੍ਰਿਤਸਰ, 2 ਦਸੰਬਰ 2025 : ਅੰਮ੍ਰਿਤਸਰ ਬੱਸ ਸਟੈਂਡ `ਤੇ ਚਰਚਿਤ ਮੱਖਣ ਸਿੰਘ ਕਤਲ ਕਾਂਡ (Makhan Singh murder case) ਦੇ ਮੁੱਖ ਮੁਲਜ਼ਮ ਲਵਪ੍ਰੀਤ ਸਿੰਘ ਨੂੰ ਗੁਜਰਾਤ ਅਤੇ ਜਾਮਨਗਰ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ । ਸਾਂਝੇ ਆਪ੍ਰੇਸ਼ਨ ਦੀ ਕਾਰਵਾਈ ਦੌਰਾਨ ਮੁਲਜ਼ਮ ਲਵਪ੍ਰੀਤ ਸਿੰਘ (Accused Lovepreet Singh) ਨੂੰ ਮੇਘਪੁਰ ਖੇਤਰ ਤੋਂ ਗ੍ਰਿਫ਼ਤਾਰ (Arrested) ਕੀਤਾ ਗਿਆ । ਇਸ ਮਾਮਲੇ ਵਿਚ ਚਾਰ ਹੋਰ ਮੁਲਜ਼ਮ ਧਰਮਵੀਰ ਸਿੰਘ, ਕਰਮਵੀਰ ਸਿੰਘ, ਬਿਕਰਮਜੀਤ ਸਿੰਘ ਅਤੇ ਜੈਨੀ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਚਾਰ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਲਵਪ੍ਰੀਤ ਸਿੰਘ ਦਾ ਨਾਂ ਮੁੱਖ ਸਾਜਿਸ਼ਕਰਤਾ ਵਜੋਂ ਸਾਹਮਣੇ ਆਇਆ ।

ਮੁਲਜ਼ਮ ਲਵਪ੍ਰੀਤ ਸਿੰਘ ਗੁਜਰਾਤ ਭੱਜ ਗਿਆ ਸੀ ਜਾਂਚ ਵਿਚ ਆਇਆ ਸਾਹਮਣੇ

ਮੁੱਢਲੀ ਪੁਲਸ ਜਾਂਚ ਵਿਚ ਸਾਹਮਣੇ ਆਇਆ ਕਿ ਮੁਲਜ਼ਮ ਲਵਪ੍ਰੀਤ ਸਿੰਘ ਗੁਜਰਾਤ ਭੱਜ ਗਿਆ ਸੀ, ਜਿਸ ਤੋਂ ਬਾਅਦ ਪੰਜਾਬ ਪੁਲਸ ਨੇ ਤੁਰੰਤ ਗੁਜਰਾਤ ਪੁਲਸ ਨੂੰ ਉਸ ਦੇ ਟਿਕਾਣੇ ਬਾਰੇ ਜਾਣਕਾਰੀ ਦਿੱਤੀ । ਇਸ ਤੋਂ ਬਾਅਦ ਗੁਜਰਾਤ ਏ. ਟੀ. ਐੱਸ. (Gujarat A. T. S.)  ਅਤੇ ਜਾਮਨਗਰ ਪੁਲਸ (Jamnagar Police) ਦੇ ਐੱਸ. ਓ. ਜੀ. ਸੈੱਲ ਦੀ ਇਕ ਟੀਮ ਨੇ ਮੇਘਪਾਰ ਖੇਤਰ ਦੇ ਇਕ ਉਦਯੋਗਿਕ ਖੇਤਰ ਦੀ ਤਲਾਸ਼ੀ ਦੌਰਾਨ ਉਸ ਨੂੰ ਗ੍ਰਿਫ਼ਤਾਰ ਕਰ ਲਿਆ ।

ਟਰਾਂਜਿ਼ਟ ਰਿਮਾਂਡ `ਤੇ ਪੰਜਾਬ ਪੁਲਸ ਲੈ ਕੇ ਆਵੇਗੀ ਅੰਮ੍ਰਿਤਸਰ

ਪਤਾ ਲੱਗਾ ਹੈ ਕਿ ਪੁਲਸ ਤੋਂ ਬਚਣ ਲਈ ਲਵਪ੍ਰੀਤ ਸਿੰਘ ਨੇ ਹਾਲ ਹੀ ਵਿਚ ਇਕ ਸਥਾਨਕ ਕੰਪਨੀ ਵਿਚ ਮਜ਼ਦੂਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਸੀ । ਪ੍ਰਾਪਤ ਜਾਣਕਾਰੀ ਅਨੁਸਾਰ ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਜਦੋਂ ਅਹਿਮਦਾਬਾਦ ਪੁਲਸ ਦੇ ਏ. ਟੀ. ਐੱਸ. ਸੈੱਲ ਵਲੋਂ ਪੁੱਛਗਿੱਛ ਕੀਤੀ ਗਈ ਤਾਂ ਮੁਲਜ਼ਮ ਲਵਪ੍ਰੀਤ ਸਿੰਘ ਨੇ ਕਤਲ ਦੀ ਸਾਜ਼ਿਸ਼ ਵਿਚ ਆਪਣੀ ਸ਼ਮੂਲੀਅਤ ਕਬੂਲ ਕੀਤੀ । ਪੰਜਾਬ ਪੁਲਸ (Punjab Police) ਨੇ ਹੁਣ ਉਸ ਦਾ ਟਰਾਂਜ਼ਿਟ ਰਿਮਾਂਡ ਪ੍ਰਾਪਤ ਕਰ ਲਿਆ ਹੈ ਅਤੇ ਮੁਲਜ਼ਮ ਲਵਪ੍ਰੀਤ ਨੂੰ ਜਲਦੀ ਹੀ ਅੰਮ੍ਰਿਤਸਰ ਲਿਆਂਦਾ ਜਾਵੇਗਾ ।

Read More : ਕਪਿਲ ਸ਼ਰਮਾ ਦੇ ਕੈਫ਼ੇ `ਤੇ ਗੋਲੀਆਂ ਚਲਾਉਣ ਵਾਲਾ ਗ੍ਰਿਫ਼ਤਾਰ

LEAVE A REPLY

Please enter your comment!
Please enter your name here