ਤੇਲੰਗਾਨਾ ਦੇ ਨਹਿਰੂ ਚਿੜੀਆਘਰ ਵਿੱਚ 4 ਸ਼ੇਰ ਅਤੇ 4 ਸ਼ੇਰਨੀਆਂ ਨੂੰ ਵੀ ਹੋਇਆ ਕੋਰੋਨਾ ਵਾਇਰਸ ਨੇ ਆਪਣੀ ਚਪੇਟ ਵਿੱਚ ਲੈ ਲਿਆ। ਕੋਰੋਨਾ ਦੇ ਸ਼ੁਰੂਆਤੀ ਲੱਛਣ ਨਜ਼ਰ ਆਉਣ ਤੋਂ ਬਾਅਦ ਸ਼ੇਰਾਂ ਦਾ RT-PCR ਟੈਸਟ ਕੀਤਾ ਗਿਆ ਸੀ। ਟੈਸਟ ਤੋਂ ਬਾਅਦ 8 ਸ਼ੇਰਾਂ ਦੀ ਕੋਰੋਨਾ ਰਿਪੋਰਟ positive ਆਈ ਹੈ। ਜਦੋਂ ਸ਼ੇਰਾਂ ਵਿੱਚ ਨੱਕ ਵਹਿਣ, ਕਮਜ਼ੋਰੀ, ਥਕਾਨ, ਸੁੱਕੀ ਖੰਗ ਵਰਗੇ ਲੱਛਣ ਦੇਖੇ ਗਏ ਤਾਂ ਓਹਨਾ ਦਾ ਟੈਸਟ ਕੀਤਾ ਗਿਆ ਸੀ। ਇਸ ਤੋਂ ਬਾਅਦ ਉਹਨਾਂ ਦੀ ਰਿਪੋਰਟ positive ਆਈ, ਫਿਲਹਾਲ ਉਹ ਨਿਗਰਾਨੀ ਹੇਠ ਹਨ।
ਲਗਾਤਾਰ ਸ਼ੇਰਾਂ ਦੀ ਸਿਹਤ ਅਤੇ ਹੋਰ ਲੱਛਣਾਂ ਦੀ ਸਥਿਤੀ ‘ਤੇ ਨਜ਼ਰ ਬਣਾਈ ਹੋਈ ਹੈ। 380 ਏਕੜ ਵਿੱਚ ਬਣੀ ਪਾਰਕ ਵਿੱਚ 1500 ਤੋਂ ਵਧੇਰੇ ਜਾਨਵਰ ਅਤੇ ਪੰਛੀ ਮੌਜੂਦ ਹਨ। ਸੈਲੂਲਰ ਅਤੇ ਅਣੂ ਜੀਵ ਵਿਗਿਆਨ ਲਈ ਬਣਾਏ ਗਏ ਕੇਂਦਰ ਵੱਲੋਂ ਪੂਰੀ ਨਿਗਰਾਨੀ ਰੱਖੀ ਹੋਈ ਹੈ। ਕੋਵਿਡ positive ਆਉਣ ਤੋਂ ਬਾਅਦ ਸ਼ੇਰਾਂ ਦੇ ਇਲਾਜ ਲਈ ਵੀ ਹੱਲ ਕਢਿਆ ਜਾ ਰਿਹਾ ਹੈ। ਇਹ ਵੀ ਆਪਣੇ ਆਪ ਵਿੱਚ ਇੱਕ ਪਹਿਲਾ ਮਾਮਲਾ ਹੈ ਕਿ ਲੱਖਾਂ ਕਰੋੜਾਂ ਦੀ ਤਦਾਦ ਵਿੱਚ ਮਨੁੱਖੀ ਜਾਨਾਂ ਲੈਣ ਵਾਲਾ ਇਹ ਵਾਇਰਸ ਹੁਣ ਜਾਨਵਰਾਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ। ਹਲੇ ਤੱਕ ਇਹ ਪਤਾ ਨਹੀਂ ਲੱਗਿਆ ਕਿ ਇਹ ਵਾਇਰਸ ਇਹਨਾਂ ਸ਼ੇਰਾਂ ਤੱਕ ਪਹੁੰਚਿਆ ਕਿਵੇਂ।
ਇਸ ਮਾਮਲੇ ਵਿੱਚ ਸਾਰੇ ਤੱਥਾਂ ਦੀ ਜਾਣਕਰੀ ਇਕੱਤਰ ਕੀਤੀ ਜਾ ਰਹੀ ਹੈ। 24 ਅਪ੍ਰੈਲ ਤੋਂ ਕੁਝ ਸ਼ੇਰਾਂ ਵਿੱਚ ਇਹ ਲੱਛਣ ਨਜ਼ਰ ਆਉਣੇ ਸ਼ੁਰੂ ਹੋਏ ਸਨ। ਫਿਲਹਾਲ ਨਹਿਰੂ ਚਿੜੀਆਘਰ ਆਮ ਲੋਕਾਂ ਲਈ ਬੰਦ ਕੀਤਾ ਗਿਆ ਹੈ। ਪਰ ਸਵਾਲ ਇਹ ਹੈ ਕਿ ਜੋ ਬਿਮਾਰੀ ਹੁਣ ਤੱਕ ਮਨੁਖਾਂ ਵਿੱਚ ਘਾਤਕ ਬਣੀ ਹੋਈ ਸੀ ਉਹ ਹੁਣ ਜਾਨਵਰਾਂ ‘ਤੇ ਕੀ ਅਸਰ ਦਿਖਾਵੇਗੀ। ਇਸ ਸਾਰੀ ਘਟਨਾ ਵੱਡੀ ਪ੍ਰੇਸ਼ਾਨੀ ਦਾ ਸਬੱਬ ਬਣ ਸਕਦੀ ਹੈ ਕਿਉਂਕਿ ਸਰਕਾਰਾਂ ਹਹਜੇ ਤੱਕ ਮਨੁੱਖੀ ਜਾਨਾਂ ਬਚਾਉਣ ਵਿੱਚ ਪੂਰੀ ਤਰ੍ਹਾਂ ਸਫ਼ਲ ਨਹੀਂ ਹੋ ਸਕੀ ਹੈ।
ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ
ਸਾਡੇ ਨਾਲ facebook ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ
ਲਗਾਤਰ ਭਾਰਤ ਵਿੱਚ ਕੋਵਿਡ ਦੇ ਹਾਲਾਤ ਵਿਗੜਦੇ ਜਾ ਰਹੇ ਹਨ, ਲੱਖਾਂ ਦੀ ਗਿਣਤੀ ਵਿੱਚ ਨਵੇਂ ਕੇਸ ਦੇਖਣ ਨੂੰ ਮਿਲ ਰਹੇ ਹਨ। ਕੋਵਿਡ ਵੈਕਸੀਨ ਅਤੇ ਸਿਹਤ ਸਹੂਲਤਾਵਾਂ ਦੀ ਘਾਟ ਕਾਰਨ ਮਾਮਲਾ ਹੋਰ ਵੀ ਵਿਗੜਦਾ ਜਾ ਰਿਹਾ ਹੈ। ਫਿਲਹਾਲ ਵਿਦੇਸ਼ਾਂ ਵੱਲੋਂ ਭਾਰਤ ਦੀ ਸਹਾਇਤਾ ਕੀਤੀ ਜਾ ਰਹੀ ਹੈ ਪਰ ਇਹ ਸਹਾਇਤਾ ਲੋਕਾਂ ਤੱਕ ਪੂਰੀ ਤਰ੍ਹਾਂ ਨਹੀਂ ਪਹੁੰਚ ਰਹੀ। ਇਸ ਵੀ ਇੱਕ ਵੱਡੀ ਚਿੰਤਾ ਦਾ ਸਬੱਬ ਬਣਿਆ ਹੋਇਆ ਹੈ।