ਬਿਹਾਰ ਵਿਜੀਲੈਂਸ ਦੀ ਟੀਮ ਨੇ ਏ. ਡੀ. ਐਮ. ਦੇ ਘਰ ਕੀਤੀ ਛਾਪੇਮਾਰੀ

0
31
Bihar Vigilance

ਬਿਹਾਰ, 29 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਬਿਹਾਰ (Bihar) ਦੇ ਸ਼ਹਿਰ ਪਟਨਾ ਵਿਖੇ ਵਿਜੀਲੈਂਸ ਜਾਂਚ ਟੀਮ ਵਲੋਂ ਏ. ਡੀ. ਐਮ. ਦੇ ਘਰ ਛਾਪੇਮਾਰੀ (Raid) ਕੀਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਏ. ਡੀ. ਐਮ.

ਮਿਲੀ ਜਾਣਕਾਰੀ ਅਨੁਸਾਰ ਬਿਹਾਰ ਵਿਖੇ ਜੋ ਵਿਜੀਲੈਂਸ ਜਾਂਚ ਟੀਮ (Vigilance investigation team) ਵਲੋਂ ਏ. ਡੀ. ਐਮ. (ਸਪਲਾਈ) ਦੇ ਘਰ ਛਾਪੇਮਾਰੀ ਕੀਤੀ ਗਈ ਹੈ ਵਿਚ ਏ. ਡੀ. ਐਮ. ਦੀ ਪਛਾਣ ਰਵਿੰਦਰ ਕੁਮਾਰ ਦੀਵਾਕਰ ਦੇ ਤੌਰ ‘ਤੇ ਹੋਈ ਹੈ । ਇਸ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਕਮਾਰੀ ਸਵੀਟੀ ਜੋ ਦਾਨਾਪੁਰ ਦੀ ਜਿਲਾ ਸਬ-ਰਜਿਸਟਰਾਰ ਹਨ ਦੇ ਦਫ਼ਤਰ ਵਿਖੇ ਵੀ ਛਾਪਾ ਮਾਰਿਆ ਗਿਆ ਹੈ ।

ਕੀ ਕੀ ਕੀਤਾ ਗਿਆ ਹੈ ਬਰਾਮਦ

ਪ੍ਰਾਪਤ ਸੂਚਨਾ ਮੁਤਾਬਕ ਛਾਪੇਮਾਰੀ ਦੌਰਾਨ ਵਿਜੀਲੈਂਸ ਟੀਮ ਨੂੰ 79 ਲੱਖ ਨਕਦੀ, 3 ਕਰੋੜ ਰੁਪਏ ਦੀ ਜਾਇਦਾਦ ਦੇ ਕਾਗਜ਼ ਅਤੇ 6 ਲੱਖ ਰੁਪਏ ਕੀਮਤ ਦੀਆਂ 48 ਘੜੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ । ਦੱਸਣਯੋਗ ਹੈ ਕਿ ਵਿਜੀਲੈਂਸ ਵਲੋਂ ਉਪਰੋਕਤ ਬਰਾਮਦਗੀ ਪਟਨਾ ਅਤੇ ਬੇਗੂਸਰਾਏ ਵਿਚ ਉਨ੍ਹਾਂ ਦੇ ਨਿਵਾਸ ਸਥਾਨਾਂ ਅਤੇ ਹੋਰ ਥਾਵਾਂ ‘ਤੇ ਛਾਪੇਮਾਰੀ ਦੌਰਾਨ ਕੀਤੀ ਗਈ ਹੈ ।

ਕੀ ਦੱਸਿਆ ਡੀ. ਐਸ. ਪੀ. ਨੇ

ਵਿਜੀਲੈਂਸ ਦੇ ਡਿਪਟੀ ਸੁਪਰਡੈਂਟ ਆਫ ਪੁਲਸ ਮਿਥਲੇੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਅਿਾ ਕਿ ਪਤੀ-ਪਤਨੀ ਦੋਹਾਂ ਵਿਰੁੱਧ ਆਮਦਨ ਤੋਂ ਵਧ ਜਾਇਦਾਦ ਇਕੱਠੀ ਕਰਨ ਦੇ ਦੋਸ਼ ਤਹਿਤ ਮਾਮਲਾ ਦਰਜ (Case registered) ਕਰ ਲਿਆ ਗਿਆ ਹੈ । ਉਨ੍ਹਾਂ  ਦੱਸਿਆ ਕਿ ਦੋਹਾਂ ਵਿਰੁੱਧ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

LEAVE A REPLY

Please enter your comment!
Please enter your name here