ਮਣੀਪੁਰ `ਚ ਰੈਲੀ ਦੌਰਾਨ ਹਿੰਸਾ ਮਾਮਲੇ `ਚ 21 ਵਿਅਕਤੀ ਗ੍ਰਿਫ਼ਤਾਰ

0
37
Arrest

ਇੰਫਾਲ, 21 ਅਪ੍ਰੈਲ 2026 : ਭਾਰਤ ਦੇਸ ਦੇ ਸੂਬੇ ਮਣੀਪੁਰ (Manipur) ਦੇ ਇੰਫਾਲ ਜਿਲੇ ਵਿਚ ਰੈਲੀ ਦੌਰਾਨ ਹੋਈ ਹਿੰਸਾ ਵਿਚ ਸ਼ਾਮਲ ਵਿਅਕਤੀਆਂ ਨੂੰ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕੀ ਹੈ ਪੂਰਾ ਮਾਮਲਾ

ਮਣੀਪੁਰ ਦੇ ਇੰਫਾਲ (Imphal) ਪੱਛਮੀ ਜਿਲੇ ਵਿਚ 2 ਦਿਨ ਪਹਿਲਾਂ ਹੋਈ ਇਕ ਰੈਲੀ ਦੌਰਾਨ ਹਿੰਸਾ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ 21 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 18 ਅਪ੍ਰੈਲ ਨੂੰ ਹੋਈ ਹਿੰਸਾ ਦੌਰਾਨ ਸੁਰੱਖਿਆ ਮੁਲਾਜ਼ਮ ਦੇ ਵਾਹਨਾਂ ‘ਤੇ ਪੱਥਰ ਅਤੇ ਪੈਟਰੋਲ ਬੰਬ ਸੁੱਟੇ ਗਏ ਸਨ, ਜਿਸ ਨਾਲ 3 ਸੁਰੱਖਿਆ ਮੁਲਾਜ਼ਮ ਜ਼ਖ਼ਮੀ ਹੋ ਗਏ । ਹਾਲ ਹੀ ਵਿਚ ਹੋਏ ਬੰਬ ਹਮਲੇ ‘ਚ 2 ਬੱਚਿਆਂ ਦੀ ਮੌਤ ਦੀ ਘਟਨਾ ਦੇ ਵਿਰੋਧ ਵਿਚ ਮਸ਼ਾਲ ਰੈਲੀ ਕੱਢੀ ਗਈ ਸੀ ।

ਆਪਣੇ ਜਾਰੀ ਬਿਆਨ ਵਿਚ ਪੁਲਸ ਨੇ ਕੀ ਦੱਸਿਆ

ਪੁਲਸ ਨੇ ਇਕ ਬਿਆਨ ਵਿਚ ਕਿਹਾ ਕਿ ਨਾਗਰਿਕ ਸਮਾਜ ਨਾਲ ਜੁੜੀਆਂ ਵੱਖ-ਵੱਖ ਜਥੇਬੰਦੀਆਂ (ਸੀ. ਐੱਸ. ਓ.) ਨੇ ਸ਼ਨੀਵਾਰ ਨੂੰ ਇੰਫਾਲ-ਜਿਰੀਬਾਮ ਰੋਡ ‘ਤੇ ਪਟਸੋਈ ਤੋਂ ਸਗੋਲਬੰਦ ਤੱਕ ਮਸ਼ਾਲ ਰੈਲੀ ਕੱਢੀ ਸੀ । ਇਸ ਦੌਰਾਨ ਭੀੜ ਹਿੰਸਕ ਹੋ ਗਈ ਅਤੇ ਉਸਨੇ ਪੁਲਸ ਮੁਲਾਜ਼ਮਾਂ ‘ਤੇ ਪਥਰਾਅ ਕੀਤਾ, ਪੈਟਰੋਲ ਬੰਬ ਸੁੱਟੇ ਅਤੇ ਗੁਲੇਲਾਂ ਚਲਾਈਆਂ, ਜਿਸ ਕਾਰਨ ਕਈ ਲੋਕ ਜ਼ਖ਼ਮੀ ਹੋ ਗਏ ।

LEAVE A REPLY

Please enter your comment!
Please enter your name here