ਸੀ. ਜੇ. ਪੀ. ਦੇ ਪ੍ਰਦਰਸ਼ਨ ਵਿਚ ਪਹੁੰਚੇ ਬਾਲੀਵੁੱਡ ਸਟਾਰ ਨਸੀਰੂਦੀਨ ਸ਼ਾਹ

0
21
Naseeruddin Shah

ਮੁੰਬਈ, 3 ਅਕਤੂਬਰ 2026 : ਭਾਰਤ ਦੇਸ਼ ਦੀ ਸੂਬੇ ਮਹਾਰਾਸ਼ਟਰ (Maharashtra) ਦੇ ਸ਼ਹਿਰ ਮੁੰਬਈ ਵਿਖੇ ਕਾਕਰੋਚ ਜਨਤਾ ਪਾਰਟੀ ਵਲੋਂ ਦਿੱਤੇ ਜਾ ਰਹੇ ਧਰਨੇ ਵਿਚ ਬਾਲੀਵੁੱਡ ਸਟਾਰ ਨਸੀਰੂਦੀਨ ਸ਼ਾਹ (Naseeruddin Shah) ਵੀ ਪਹੁੰਚੇ ਹਨ ।

ਕਿਸ ਕਾਰਨ ਦਿੱਤਾ ਜਾ ਰਿਹਾ ਹੈ ਸੀ. ਜੇ. ਪੀ. ਵਲੋਂ ਧਰਨਾ

ਮਿਲੀ ਜਾਣਕਾਰੀ ਅਨੁਸਾਰ ਮੁੰਬਈ (Mumbai) ਦੇ ਸਿ਼ਵਾਜੀ ਪਾਰਕ ਵਿਖੇ ਜੋ ਕਾਕਰੋਚ ਜਨਤਾ ਪਾਰਟੀ ਵਲੋਂ ਜੋ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦਾ ਮੁੱਖ ਕਾਰਨ ਭਾਰਤ ਦੇ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਅਸਤੀਫਾ ਮੰਗਿਆ ਜਾਣਾ ਹੈ, ਜਿਸ ਵਿਚ ਬਾਲੀਵੁੱਡ ਸਟਾਰ ਨਸੀਰੂਦੀਨ ਸ਼ਾਹ ਹੀ ਨਹੀਂ ਪਹੁੰਚੇ ਬਲਕਿ ਅਦਾਕਾਰਾ ਸ਼ਬਾਨਾ ਆਜ਼ਮੀ ਅਤੇ ਸੰਗੀਤਕਾਰ ਵਿਸ਼ਾਲ ਡਡਲਾਨੀ ਵੀ ਕਾਕਰੋਚ ਜਨਤਾ ਪਾਰਟੀ (Cockroach Janata Party) (ਸੀ. ਜੇ. ਪੀ.) ਦੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ।

ਪ੍ਰਦਰਸ਼ਨ ਵਿਚ ਪਹੁੰਚੀਆਂ ਹਸਤੀਆਂ ਨੇ ਚੁੱਕੀ ਸਰਕਾਰ ਵਿਰੁੱਧ ਆਵਾਜ਼

ਪ੍ਰਾਪਤ ਸੂਚਨਾਵਾਂ ਮੁਤਾਬਕ ਉਪਰੋਕਤ ਤੋਂ ਇਲਾਵਾ ਪਹੁੰਚੀਆਂ ਹੋਰ ਬਾਲੀਵੁੱਡ ਹਸਤੀਆਂ ਸ਼ਰਲਿਨ ਚੋਪੜਾ ਅਤੇ ਵਿਸ਼ਾਲ ਭਾਰਦਵਾਜ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਸਰਕਾਰ ਵਿਰੁੱਧ ਆਵਾਜ਼ ਉਠਾਈ । ਇਨ੍ਹਾਂ ਬਾਲੀਵੁੱਡ ਹਸਤੀਆਂ ਦੀ ਮੌਜੂਦਗੀ ਨੇ ਵਿਰੋਧ ਪ੍ਰਦਰਸ਼ਨ (Protest) ਵਾਲੀ ਥਾਂ ‘ਤੇ ਵੱਡੀ ਭੀੜ ਇਕੱਠੀ ਕੀਤੀ । ਇਨ੍ਹਾਂ ਕਲਾਕਾਰਾਂ ਨੇ ਵੋਟਰ ਸੂਚੀ ਵਿੱਚ ਕਥਿਤ ਬੇਨਿਯਮੀਆਂ ਵਿਰੁੱਧ ਗੱਲ ਕੀਤੀ ਅਤੇ ਨਾਗਰਿਕਾਂ ਦੇ ਵਿਰੋਧ ਪ੍ਰਦਰਸ਼ਨ ਦੇ ਅਧਿਕਾਰ ਦਾ ਖੁੱਲ੍ਹ ਕੇ ਸਮਰਥਨ ਕੀਤਾ ।

LEAVE A REPLY

Please enter your comment!
Please enter your name here