ਤੁਰਕੀ ਦੇ ਹੋਟਲ ‘ਚ ਵੱਡਾ ਹਾਦਸਾ, 66 ਲੋਕਾਂ ਦੀ ਹੋਈ ਮੌ.ਤ || Latest News

0
18

ਤੁਰਕੀ ਦੇ ਹੋਟਲ ‘ਚ ਵੱਡਾ ਹਾਦਸਾ, 66 ਲੋਕਾਂ ਦੀ ਹੋਈ ਮੌ.ਤ

ਤੁਰਕੀ ਦੇ ਬੋਲੂ ਸੂਬੇ ‘ਚ ਸਥਿਤ ਕਾਰਤਲਕਾਯਾ ਸਕੀ ਰਿਜ਼ੋਰਟ ‘ਚ ਅੱਗ ਲੱਗਣ ਕਾਰਨ 66 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 50 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ। ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਅੱਗ ਲੱਗਣ ਤੋਂ ਬਾਅਦ ਮੌਕੇ ‘ਤੇ ਭਗਦੜ ਮੱਚ ਗਈ। ਘਬਰਾਹਟ ਕਾਰਨ ਕੁਝ ਲੋਕਾਂ ਨੇ ਇਮਾਰਤ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

ਅਧਿਕਾਰੀਆਂ ਅਨੁਸਾਰ ਇਹ ਘਟਨਾ ਸਥਾਨਕ ਸਮੇਂ ਅਨੁਸਾਰ ਸਵੇਰੇ 3:30 ਵਜੇ (ਭਾਰਤੀ ਸਮੇਂ ਅਨੁਸਾਰ ਸਵੇਰੇ 6 ਵਜੇ) ਹੋਟਲ ਵਿੱਚ ਵਾਪਰੀ। ਅੱਗ ਨੇ 11 ਮੰਜ਼ਿਲਾ ਇਮਾਰਤ ਨੂੰ ਆਪਣੀ ਲਪੇਟ ਵਿਚ ਲੈ ਲਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਅਤੇ ਬਚਾਅ ਕਰਮਚਾਰੀਆਂ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਅੰਮ੍ਰਿਤਸਰ ਵਿੱਚ 3 ਵੱਡੀਆਂ ਜਿਲ੍ਹਾ ਪੱਧਰੀ ਰੈਲੀਆਂ

ਤੁਰਕੀ ਦੇ ਅਖਬਾਰ ਡੇਲੀ ਸਬਾਹ ਦੇ ਅਨੁਸਾਰ, ਕਾਰਤਲਕਾਯਾ ਸਕੀ ਰਿਜੋਰਟ ਇੱਕ ਚੱਟਾਨ ‘ਤੇ ਹੈ। ਇਸ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਉੱਥੇ ਪਹੁੰਚਣ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਰਾਹਤ ਕਾਰਜਾਂ ਵਿੱਚ ਦੇਰੀ ਹੋਈ।

ਅੱਗ ‘ਤੇ ਕਾਬੂ ਪਾਉਣ ਲਈ 267 ਐਮਰਜੈਂਸੀ ਕਰਮਚਾਰੀ ਵੀ ਤਾਇਨਾਤ

ਬੋਲੂ ਦੇ ਗਵਰਨਰ ਅਬਦੁਲ ਅਜ਼ੀਜ਼ ਅਯਦੀਨ ਨੇ ਦੱਸਿਆ ਕਿ ਇਸ ਹੋਟਲ ਵਿੱਚ 234 ਮਹਿਮਾਨ ਠਹਿਰੇ ਹੋਏ ਸਨ। ਅੱਗ ਲੱਗਣ ਕਾਰਨ ਭਗਦੜ ਮੱਚ ਗਈ। ਕੁਝ ਲੋਕਾਂ ਨੇ ਕਾਹਲੀ ਨਾਲ ਖਿੜਕੀ ਤੋਂ ਚਾਦਰ ਰਾਹੀਂ ਹੇਠਾਂ ਉਤਰਨ ਦੀ ਕੋਸ਼ਿਸ਼ ਕੀਤੀ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ। ਗਵਰਨਰ ਦਫ਼ਤਰ ਦੇ ਅਨੁਸਾਰ 30 ਫਾਇਰ ਇੰਜਨ ਅਤੇ 28 ਐਂਬੂਲੈਂਸਾਂ ਨੂੰ ਮੌਕੇ ‘ਤੇ ਭੇਜਿਆ ਗਿਆ ਸੀ। ਅਧਿਕਾਰੀਆਂ ਨੇ ਅੱਗ ‘ਤੇ ਕਾਬੂ ਪਾਉਣ ਲਈ 267 ਐਮਰਜੈਂਸੀ ਕਰਮਚਾਰੀ ਵੀ ਤਾਇਨਾਤ ਕੀਤੇ ਹਨ। ਰਿਪੋਰਟ ਮੁਤਾਬਕ ਤੁਰਕੀ ਦੇ ਸੈਰ-ਸਪਾਟਾ ਅਤੇ ਸਿਹਤ ਮੰਤਰੀ ਹਾਦਸੇ ਵਾਲੀ ਥਾਂ ਲਈ ਰਵਾਨਾ ਹੋ ਗਏ ਹਨ।

LEAVE A REPLY

Please enter your comment!
Please enter your name here