ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਅੰਮ੍ਰਿਤਸਰ ਵਿੱਚ 3 ਵੱਡੀਆਂ ਜਿਲ੍ਹਾ ਪੱਧਰੀ ਰੈਲੀਆਂ

0
34

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਲ੍ਹਾ ਅੰਮ੍ਰਿਤਸਰ ਵਿੱਚ 3 ਵੱਡੀਆਂ ਜਿਲ੍ਹਾ ਪੱਧਰੀ ਰੈਲੀਆਂ

ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਚਲਾਏ ਜਾ ਦਿੱਲੀ ਅੰਦੋਲਨ 2 ਨੂੰ ਤੇਜ਼ ਕਰਨ ਲਈ 26 ਜਨਵਰੀ ਦੇ ਐਕਸ਼ਨ ਅਤੇ 29 ਜਨਵਰੀ ਨੂੰ ਟਰੈਕਟਰ ਟਰਾਲੀਆਂ ਦੇ ਕਾਫ਼ਲਿਆਂ ਦੇ ਰੂਪ ਸ਼ੰਬੂ ਮੋਰਚੇ ਨੂੰ ਕੂਚ ਕਰਨ ਦੀਆਂ ਤਿਆਰੀਆਂ ਦੇ ਚਲਦੇ ਜਿਲ੍ਹਾ ਅੰਮ੍ਰਿਤਸਰ ਵੱਲੋਂ 3 ਰੈਲੀਆਂ ਕਰਨ ਦਾ ਫੈਸਲਾ ਕੀਤਾ ਗਿਆ ਹੈ, ਇਹ ਜਾਣਕਾਰੀ ਸੀਨੀਅਰ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਵੱਲੋਂ ਜੰਡਿਆਲਾ ਗੁਰੂ ਵਿਖੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ।

ਪੰਜਾਬ ਨੇ ਹਮੇਸ਼ਾਂ ਦੇਸ਼ ਦੀ ਲੜਾਈ ਲੜੀ

ਉਹਨਾਂ ਕਿਹਾ ਕਿ ਮੰਗਾਂ ਨੂੰ ਮਨਾਉਣ ਵਾਸਤੇ ਜੰਡਿਆਲਾ ਗੁਰੂ ਵਿੱਚ 23,ਕੱਥੂ ਨੰਗਲ ਦੇ ਅਬਦਾਲ ਪਿੰਡ ਦੇ ਵਿੱਚ 24 ਨੂੰ, 25 ਜਨਵਰੀ ਨੂੰ ਗੁਰਦੁਆਰਾ ਸਾਧੂ ਸਿੱਖ ਸਾਹਿਬ ਤੇ ਚਮਿਆਰੀ ਵਿਖੇ ਤਿਆਰੀ ਰੈਲੀਆਂ ਕੀਤੀਆਂ ਜਾਣਗੀਆਂ। ਉਹਨਾਂ ਜਾਣਕਾਰੀ ਦਿੱਤੀ ਕਿ 29 ਜਨਵਰੀ ਨੂੰ ਜਿਲ੍ਹਾ ਅੰਮ੍ਰਿਤਸਰ ਤੋਂ ਸੈਕੜੇ ਟਰਾਲੀਆਂ ਬਿਆਸ ਵਿਖੇ ਇੱਕਠੀਆਂ ਹੋਣਗੀਆਂ ਤੇ 30 ਨੂੰ ਸਵੇਰੇ ਸ਼ੰਭੂ ਵੱਲ ਮਾਰਚ ਕਰੇਗਾ। ਉਹਨਾਂ ਕਿਹਾ ਕਿ ਬਿੱਟੂ ਵਰਗੇ ਲੀਡਰ ਫੁੱਟ ਪਾਊ ਅਨਸਰ ਪੰਜਾਬ ਵਾਸਤੇ ਖਤਰਨਾਕ ਹਨ ਅਤੇ ਉਹਨਾ ਕੋਈ ਖਾਸ ਮਿਸ਼ਨ ਹੈ, ਉਹਨਾਂ ਕਿਹਾ ਪੰਜਾਬ ਨੇ ਹਮੇਸ਼ਾਂ ਦੇਸ਼ ਦੀ ਲੜਾਈ ਲੜੀ ਹੈ ਅਤੇ ਦੇਸ਼ ਦੀ ਆਜ਼ਾਦੀ ਵਿੱਚ 90% ਤੋਂ ਵੱਧ ਕੁਰਬਾਨੀਆਂ ਦਿੱਤੀਆਂ ਉਹ ਦਿੱਤੀਆਂ ਫਿਰ ਬਿੱਟੂ ਵਰਗੇ ਇਸਤੇ ਵੀ ਸਵਾਲ ਕਰਨਗੇ।

ਚਾਈਨਾ ਡੋਰ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ || Punjab News

ਉਹਨਾਂ ਕਿਹਾ ਕਿ ਹਰਿਆਣੇ ਚ ਡਬਲ ਇੰਜਨ ਵਾਲੀ ਸਰਕਾਰ ਦੇ ਵਿੱਚ ਵੀ ਝੋਨਾ ਰੁਲ ਗਿਆ ਤੇ ਪੰਜਾਬ ਵਿੱਚ ਵੀ ਰੁਲ ਗਿਆ ਅਗਰ ਐਮ ਐਸ ਪੀ ਗਰੰਟੀ ਕਾਨੂੰਨ ਹੁੰਦਾ ਤਾਂ ਅਜਿਹਾ ਨਾ ਹੁੰਦਾ, ਬਾਕੀ ਜਿਵੇਂ ਪੰਜਾਬ ਦੀ ਜਮੀਨ ਹੇਠਲਾ ਪਾਣੀ ਥੱਲੇ ਜਾ ਰਿਹਾ ਹਰਿਆਣਾ ਸਾਨੂੰ ਬਦਲਵੀ ਖੇਤੀ ਚਾਹੀਦੀ ਹੈ, ਜਦਕਿ ਸਾਰੀਆਂ ਯੂਨੀਵਰਸਿਟੀਆਂ ਕੇਂਦਰ ਪੰਜਾਬ ਆਪਦੀ ਖੇਤੀ ਨੀਤੀ ਵਿੱਚ ਲਿਖਦੇ ਆ ਕਿ ਬਦਲਵੀਂ ਖੇਤੀ ਕਰੋ ਪਰ ਬਦਲਵੀ ਖੇਤੀ ਤਾਂ ਹੀ ਹੋ ਸਕਦੀ ਹੈ ਅਗਰ ਦੂਜੀਆਂ ਫਸਲਾਂ ਦੀ ਮੰਡੀ ਚ ਐੱਮ ਐੱਸ ਪੀ ਤੇ ਖਰੀਦ ਹੋਵੇਗੀ।

ਉਹਨਾਂ ਦੱਸਿਆ ਕਿ 26 ਜਨਵਰੀ ਨੂੰ ਦੇਸ਼ ਭਰ ਵਿੱਚ ਟਰੈਕਟਰ ਮਾਰਚ ਕਰਨ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ 26 ਜਨਵਰੀ ਨੂੰ ਭਾਜਪਾ ਦੇ ਲੀਡਰਾਂ, ਮੰਤਰੀਆਂ ਦੇ ਘਰਾਂ ਅਤੇ ਭਾਜਪਾ ਦਫ਼ਤਰਾਂ ਅਤੇ ਵੱਡੇ ਕਾਰਪੋਰੇਟਾਂ ਦੇ ਮਾਲਾਂ ਅਤੇ ਸਾਇਲੋ ਅੱਗੇ ਮਾਰਚ ਕਰਕੇ ਟਰੈਕਟਰ ਖੜ੍ਹੇ ਹੋਣਗੇ ਅਤੇ 12 ਤੋਂ 1.30 ਵਜੇ ਤੱਕ ਖੜੇ ਰਹਿਣਗੇ ।

LEAVE A REPLY

Please enter your comment!
Please enter your name here