ਅਫਗਾਨਿਸਤਾਨ ਦੇ ਕਾਬੁਲ ‘ਚ ਇੱਕ ਵਾਰ ਫਿਰ ਤੋਂ ਧਮਾਕਾ ਹੋਣ ਦੀ ਖਬਰ ਸਹਮਣੇ ਆਈ ਹੈ। ਇਹ ਧਮਾਕਾ ਵਜ਼ੀਰ ਮੁਹੰਮਦ ਅਕਬਰ ਖਾਨ ਮਸਜਿਦ ਨੇੜੇ ਹੋਇਆ। ਸ਼ੁਰੂਆਤੀ ਜਾਣਕਾਰੀ ਮੁਤਾਬਕ ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਲੋਕ ਜੁੰਮੇ ਦੀ ਨਮਾਜ਼ ਅਦਾ ਕਰਨ ਤੋਂ ਬਾਅਦ ਮਸਜਿਦ ਤੋਂ ਬਾਹਰ ਆ ਰਹੇ ਸਨ। ਜਾਣਕਾਰੀ ਅਨੁਸਾਰ ਇਸ ਧਮਾਕੇ ਵਿੱਚ 7 ਲੋਕਾਂ ਦੀ ਮੌਤ ਹੋ ਗਈ, ਜਦਕਿ 41 ਲੋਕ ਜ਼ਖਮੀ ਹੋ ਗਏ।