ਆਈ. ਐੱਸ. ਆਈ. ਨਾਲ ਜੁੜਿਆ ਕਥਿਤ ਅੱਤਵਾਦੀ ਗ੍ਰਿਫ਼ਤਾਰ

0
33
Arrest

ਲਖਨਊ, 2 ਜੂਨ 2026 : ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਲਖਨਊ ਵਿਖੇ ਪੈਂਦੇ ਆਜਮਗੜ੍ਹ ਤੋਂ ਪਾਕਿਸਤਾਨੀ ਗੈਂਗਸਟਰਾਂ ਅਤੇ ਆਈ. ਐਸ. ਆਈ. ਜੁੜੇ ਕਥਿਤ ਅੱਤਵਾਦੀ ਨੂੰ ਗ੍ਰਿਫਤਾਰ (Arrested) ਕੀਤਾ ਗਿਆ ਹੈ ।

ਕੀ ਕੀ ਬਰਾਮਦ ਕੀਤਾ ਗਿਆ ਹੈ ਗ੍ਰਿਫ਼ਤਾਰ ਵਿਅਕਤੀ ਕੋਲੋਂ

ਮਿਲੀ ਜਾਣਕਾਰੀ ਮੁਤਾਬਕ ਉੱਤਰ ਪ੍ਰਦੇਸ਼ ਐਂਟੀ ਟੈਰਰਿਸਟ ਸਕੁਆਡ (Anti-Terrorist Squad) (ਏ. ਟੀ. ਐੱਸ.) ਜਿਸ ਵਲੋਂ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਅਤੇ ਪਾਕਿਸਤਾਨੀ ਗੈਂਗਸਟਰ ਨੈੱਟਵਰਕ ਨਾਲ ਕਥਿਤ ਸਬੰਧ ਰੱਖਣ ਵਾਲੇ ਇੱਕ ਅੱਤਵਾਦੀ (Terrorist) ਨੂੰ ਆਜ਼ਮਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਹੈ ਕੋਲੋਂ ਇੱਕ 9 ਐੱਮ. ਐੱਮ. ਪਿਸਤੌਲ, 4 ਜਿ਼ੰਦਾ ਕਾਰਤੂਸ ਅਤੇ ਇੱਕ ਮੋਬਾਇਲ ਫੋਨ ਬਰਾਮਦ ਕੀਤਾ ਗਿਆ ਹੈ ।

ਕੌਣ ਹੈ ਇਹ ਪਕੜਿਆ ਗਿਆ ਕਥਿਤ ਅੱਤਵਾਦੀ

ਏ. ਟੀ. ਐੱਸ. ਦੇ ਅਨੁਸਾਰ ਗ੍ਰਿਫ਼ਤਾਰ ਦੋਸ਼ੀ ਮੁਹੰਮਦ ਸ਼ੇਖ ਅਹਿਮਦ ਆਜ਼ਮਗੜ੍ਹ ਦੇ ਨਿਜ਼ਾਮਾਬਾਦ ਥਾਣਾ ਖੇਤਰ ਅਧੀਨ ਪੈਂਦੇ ਖੁਦਾਦਾਦਪੁਰ ਪਿੰਡ ਦਾ ਰਹਿਣ ਵਾਲਾ ਹੈ । ਜਾਂਚ ਦੌਰਾਨ ਉਸ ਦੇ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਦੇ ਨੈੱਟਵਰਕ ਨਾਲ ਜੁੜੇ ਹੋਣ ਦੇ ਸੰਕੇਤ ਮਿਲੇ ਹਨ ।

ਏਜੰਸੀ ਦਾ ਦਾਅਵਾ ਹੈ ਕਿ ਉਹ ਪਾਕਿਸਤਾਨ ਅਤੇ ਦੁਬਈ ਦੇ ਨੰਬਰਾਂ ਰਾਹੀਂ ਵਟਸਐਪ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਨੈੱਟਵਰਕ ਦੇ ਸੰਪਰਕ ਵਿੱਚ ਸੀ । ਉਹ ਸ਼ਹਿਜ਼ਾਦ ਭੱਟੀ ਦੇ ਇਸ਼ਾਰੇ ’ਤੇ ਇੱਕ ਹੋਰ ਸੂਬੇ ਦੀ ਮਹਿਲਾ ਨੇਤਾ ਨੂੰ ਨਿਸ਼ਾਨਾ ਬਣਾਉਣ ਦੀ ਫਿਰਾਕ ਵਿੱਚ ਸੀ । ਏ. ਟੀ. ਐੱਸ. ਨੇ ਦੋਸ਼ੀ ਖਿ਼ਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ (Case registered) ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ।

LEAVE A REPLY

Please enter your comment!
Please enter your name here