ਅਦਾਕਾਰਾ ਦੀਪਿਕਾ ਪਾਦੁਕੋਣ ਬੇਟੀ ਨਾਲ ਘਰ ਲਈ ਹੋਈ ਰਵਾਨਾ, ਹਸਪਤਾਲ ਤੋਂ ਮਿਲੀ ਛੁੱਟੀ
ਦੀਪਿਕਾ ਪਾਦੁਕੋਣ ਨੇ 8 ਸਤੰਬਰ ਨੂੰ ਬੇਟੀ ਨੂੰ ਜਨਮ ਦਿੱਤਾ ਸੀ। ਕਰੀਬ 9 ਦਿਨ ਹਸਪਤਾਲ ‘ਚ ਰਹਿਣ ਤੋਂ ਬਾਅਦ ਹੁਣ ਅਦਾਕਾਰਾ ਨੂੰ ਛੁੱਟੀ ਮਿਲ ਗਈ ਹੈ। ਅਦਾਕਾਰਾ ਐਤਵਾਰ ਦੁਪਹਿਰ ਨੂੰ ਆਪਣੀ ਬੇਟੀ ਨਾਲ ਘਰ ਲਈ ਰਵਾਨਾ ਹੋਈ ਸੀ।
ਇਹ ਵੀ ਪੜ੍ਹੋ- ਗੁਰਦਾਸਪੁਰ ‘ਚ ਸਕੂਲ ਦੀ ਬੱਸ ਤੇ ਟਿਪਰ ਦਾ ਹੋਈ ਟੱਕਰ
ਐਤਵਾਰ ਦੁਪਹਿਰ ਨੂੰ, ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਆਪਣੀ ਬੱਚੀ ਦੇ ਨਾਲ ਗਿਰਗਾਮ ਦੇ ਐਚਐਨ ਰਿਲਾਇੰਸ ਹਸਪਤਾਲ ਤੋਂ ਰਵਾਨਾ ਹੋਏ। ਇਸ ਦੌਰਾਨ ਗੋਪਨੀਯਤਾ ਦੇ ਮੱਦੇਨਜ਼ਰ ਅਦਾਕਾਰਾ ਦੀ ਕਾਰ ਦੇ ਸ਼ੀਸ਼ੇ ਕਾਲੇ ਕੱਪੜੇ ਨਾਲ ਢੱਕੇ ਹੋਏ ਸਨ, ਜਿਸ ਕਾਰਨ ਉਸ ਦੀ ਕੋਈ ਝਲਕ ਨਹੀਂ ਦਿਖਾਈ ਦਿੱਤੀ।