ਗੁਰਦਾਸਪੁਰ ‘ਚ ਸਕੂਲ ਦੀ ਬੱਸ ਤੇ ਟਿਪਰ ਦਾ ਹੋਈ ਟੱਕਰ || Educational News

0
51

ਗੁਰਦਾਸਪੁਰ ‘ਚ ਸਕੂਲ ਦੀ ਬੱਸ ਤੇ ਟਿਪਰ ਦਾ ਹੋਈ ਟੱਕਰ

ਗੁਰਦਾਸਪੁਰ ਕਲਾਨੌਰ ਰੋਡ ਤੇ ਦੋਸਤਪੁਰ ਦੇ ਨਜਦੀਕ ਨਿੱਜੀ ਸਕੂਲ ਦੀ ਬੱਸ ਦੀ ਦੂਜੀ ਸਾਈਡ ਤੋਂ ਆ ਰਹੇ ਟਿਪਰ ਨੂੰ ਸਾਈਡ ਲੱਗਣ ਨਾਲ ਇਕਦਮ ਟਰੱਕ ਪਲਟ ਗਿਆ। ਕੋਈ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ। ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਜੋ ਸੋਸ਼ਲ ਮੀਡੀਆ ਪਲੇਟਫਾਰਮ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਜਾਨੀ- ਮਾਲੀ ਨੁਕਸਾਨ ਤੋਂ ਬਚਾਅ

ਫੁਟੇਜ ਵਿਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਬੱਸ ਨੂੰ ਕਰੋਸ ਕਰਨ ਦੀ ਕੋਸ਼ਿਸ਼ ਵਿੱਚ ਸਾਹਮਣੇ ਤੋਂ ਆ ਰਿਹਾ ਟਰੱਕ ਸਾਈਡ ਲੱਗਣ ਨਾਲ ਦੇਖਦੇ ਹੀ ਦੇਖਦੇ ਪਲਟ ਰਿਹਾ ਹੈ। ਟਰੱਕ ਪਲਟਨ ਨਾਲ ਉਸਦੇ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗਣ ਦੀ ਖਬਰ ਵੀ ਸਾਹਮਣੇ ਆਈ ਹੈ। ਪਰ ਜਿਸ ਤਰ੍ਹਾਂ ਟਰੱਕ ਪਲਟਦਾ ਹੈ ਉਸਨੂੰ ਵੇਖਦੇ ਇਹ ਕਿਹਾ ਜਾ ਸਕਦਾ ਹੈ ਕਿ ਡਰਾਈਵਰ ਦਾ ਆਪਣੀ ਕਿਸਮਤ ਨਾਲ ਹੀ ਬਚਾ ਹੋਇਆ ਹੈ।

 

LEAVE A REPLY

Please enter your comment!
Please enter your name here