ਤਾਂਸ਼ ਖੇਡ ਰਹੇ ਵਿਅਕਤੀਆਂ ‘ਤੇ ਪਾਣੀ ਦੀ ਟੈਂਕੀ ਤਾਂਸ ਦੇ ਢੇਰ ਵਾਂਗ ਡਿੱਗੀ

0
41
water tank

ਬਰੇਲੀ, 5 ਮਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਬਰੇਲੀ ਵਿਖੇ ਪੈਂਦੇ ਸਰਦਾਰ ਨਗਰ ਵਿਖੇ ਇਕ ਪਾਣੀ ਦੀ ਟੈਂਕੀ ਦੇ ਡਿੱਗਣ (Water tank collapse) ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਬਰੇਲੀ ਜਿਲ੍ਹੇ ਦੇ ਭਾਮੋਰਾ ਥਾਣਾ ਖੇਤਰ ਦੇ ਅਧੀਨ ਆਉਂਦੇ ਸਰਦਾਰਨਗਰ ਵਿੱਚ ਜੋ ਬੀਤੇ ਦਿਨੀ਼ ਇੱਕ ਵੱਡੀ ਪਾਣੀ ਦੀ ਟੈਂਕੀ ਅਚਾਨਕ ਡਿੱਗ ਗਈ, ਜਿਸ ਕਾਰਨ ਟੈਂਕ ਦੇ ਹੇਠਾਂ ਛਾਂ ਵਿੱਚ ਤਾਸ਼ ਖੇਡ ਰਹੇ ਸੱਤ ਲੋਕ ਜ਼ਖਮੀ ਹੋ ਗਏ । ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਮਲਬੇ ਵਿੱਚੋਂ ਬਾਹਰ ਕੱਢਿਆ ਗਿਆ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ ।

ਕੀ ਦੱਸਿਆ ਪ੍ਰਤੱਖਦਰਸ਼ੀਆਂ ਨੇ

ਟੈਂਕੀ ਡਿੱਗਣ ਦੀ ਘਟਨਾ ਨੂੰ ਮੌਕੇ ਤੇ ਦੇਖਣ ਵਾਲਿਆਂ ਅਨੁਸਾਰ ਟੈਂਕੀ ਤਾਂਸ਼ ਦੇ ਢੇਰ ਵਾਂਗ ਡਿੱਗ ਗਿਆ ਅਤੇ ਧਮਾਕਾ ਇੰਨਾ ਜਬਰਦਸਤ ਸੀ ਕਿ ਇਸਦੀ ਆਵਾਜ਼ ਦੂਰ-ਦੂਰ ਤੱਕ ਸੁਣਾਈ ਦਿੱਤੀ । ਜਾਣਕਾਰੀ ਮੁਤਾਬਕ ਟੈਂਕ ਹਾਲ ਹੀ ਵਿੱਚ ਬਣਾਇਆ ਗਿਆ ਸੀ । ਹਾਦਸੇ ਤੋਂ ਤੁਰੰਤ ਬਾਅਦ ਸਥਾਨਕ ਲੋਕਾਂ ਨੇ ਬਚਾਅ ਕਾਰਜ ਸ਼ੁਰੂ ਕੀਤਾ ਅਤੇ ਮਲਬੇ ਵਿੱਚੋਂ ਸੱਤ ਲੋਕਾਂ ਨੂੰ ਬਾਹਰ ਕੱਢਿਆ । ਜ਼ਖਮੀਆਂ (injured) ਵਿੱਚੋਂ, ਡੋਰੀਲਾਲ (65) ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਸਨੂੰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ । ਬਾਕੀ ਜ਼ਖਮੀਆਂ ਦਾ ਸਥਾਨਕ ਤੌਰ ‘ਤੇ ਇਲਾਜ ਚੱਲ ਰਿਹਾ ਹੈ ।

ਕੀ ਆਖਿਆ ਜਿਲਾ ਪ੍ਰਸ਼ਾਸਨਿਕ ਅਧਿਕਾਰੀਆਂ ਨੇ

ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਵਧੀਕ ਜਿ਼ਲ੍ਹਾ ਮੈਜਿਸਟ੍ਰੇਟ (ਪ੍ਰਸ਼ਾਸਨ) ਪੂਰਨਿਮਾ ਸਿੰਘ ਅਤੇ ਅਮਲਾ ਦੇ ਉਪ-ਜਿ਼ਲ੍ਹਾ ਮੈਜਿਸਟ੍ਰੇਟ (ਐਸ. ਡੀ. ਐਮ.) ਵਿਦੁਸ਼ੀ ਸਿੰਘ ਮੌਕੇ ‘ਤੇ ਪਹੁੰਚ ਗਏ । ਅਧਿਕਾਰੀਆਂ ਨੇ ਕਿਹਾ ਕਿ ਪਹਿਲੀ ਤਰਜੀਹ ਜ਼ਖਮੀਆਂ ਨੂੰ ਸਭ ਤੋਂ ਵਧੀਆ ਇਲਾਜ ਪ੍ਰਦਾਨ ਕਰਨਾ ਅਤੇ ਰਾਹਤ ਕਾਰਜਾਂ ਨੂੰ ਪੂਰਾ ਕਰਨਾ ਹੈ । ਉਸਾਰੀ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਦੀ ਜਾਂਚ ਬਾਅਦ ਵਿੱਚ ਕੀਤੀ ਜਾਵੇਗੀ । ਘਟਨਾ ਤੋਂ ਬਾਅਦ ਜਿਸ ਖੇਤਰ ਸਰਦਾਰਨਗਰ ਵਿੱਚ ਟੈਂਕੀ ਡਿੱਗੀ ਵਿਖੇ ਦਹਿਸ਼ਤ ਅਤੇ ਹਫੜਾ-ਦਫੜੀ ਮਚ ਗਈ । ਪੁਲਸ ਅਤੇ ਐਸ. ਡੀ. ਆਰ. ਐਫ. (S. D. R. F.) ਦੀਆਂ ਟੀਮਾਂ ਮੌਕੇ `ਤੇ ਪਹੁੰਚ ਗਈਆਂ ਹਨ । ਮਲਬੇ ਨੂੰ ਹਟਾਉਣ ਅਤੇ ਇਹ ਯਕੀਨੀ ਬਣਾਉਣ ਲਈ ਜੰਗੀ ਪੱਧਰ `ਤੇ ਬਚਾਅ ਕਾਰਜ ਜਾਰੀ ਹੈ ਕਿ ਕੋਈ ਹੋਰ ਲੋਕ ਫਸੇ ਨਾ ਹੋਣ ।

LEAVE A REPLY

Please enter your comment!
Please enter your name here