ਹਰਿਆਣਾ ਦੇ ਕੈਥਲ ‘ਚ ਹੋਈ ਵੱਡੀ ਵਾਰਦਾਤ! ਭਰਾ ਨੇ ਆਪਣੀ ਹੀ ਭੈਣ ਦੀ ਲਈ ਜਾਨ
ਹਰਿਆਣਾ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਹਰਿਆਣਾ ਦੇ ਕੈਥਲ ‘ਚ ਇਕ ਭਰਾ ਨੇ ਅੰਤਰਜਾਤੀ ਪ੍ਰੇਮ ਵਿਆਹ ਕਰਵਾਉਣ ‘ਤੇ ਆਪਣੀ ਵੱਡੀ ਭੈਣ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਭਰਾ ਨੇ ਭੈਣ ਦੇ ਸਹੁਰੇ ਘਰ ਜਾ ਕੇ ਗੋਲੀਆਂ ਚਲਾ ਦਿੱਤੀਆਂ। ਇਸ ਗੋਲੀਬਾਰੀ ‘ਚ ਲੜਕੀ ਦੀ ਨਨਾਣ ਅਤੇ ਸੱਸ ਵੀ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਅਤੇ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ।
DSP ਵੀ ਮੌਕੇ ’ਤੇ ਪੁੱਜੇ।ਜਾਣਕਾਰੀ ਅਨੁਸਾਰ ਕੈਥਲ ਦੀ ਨਾਨਕਪੁਰੀ ਕਲੋਨੀ ਦੇ ਅਨਿਲ ਕੁਮਾਰ ਦਾ ਵਿਆਹ ਇਸੇ ਸਾਲ 6 ਫਰਵਰੀ ਨੂੰ ਪਿੰਡ ਕਯੋਦਕ ਦੀ ਕੋਮਲ ਰਾਣੀ ਨਾਲ ਹੋਇਆ ਸੀ। ਜਿਸ ਕਾਰਨ ਵਿਆਹੁਤਾ ਭਰਾ ਨਾਰਾਜ਼ ਸੀ। ਦੋਸ਼ੀ ਭਰਾ ਬੁੱਧਵਾਰ ਨੂੰ ਆਪਣੀ ਭੈਣ ਦੇ ਘਰ ਆਇਆ ਸੀ। ਕੁਝ ਸਮਾਂ ਆਪਣੀ ਭੈਣ ਨਾਲ ਗੱਲ ਕਰਨ ਤੋਂ ਬਾਅਦ ਉਸ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਗੋਲੀਬਾਰੀ ਵਿੱਚ ਉਸਦੀ ਭੈਣ ਕੋਮਲ, ਉਸਦੀ ਨਨਾਣ ਅੰਜਲੀ ਅਤੇ ਸੱਸ ਕਾਂਤਾ ਨੂੰ ਗੋਲੀਆਂ ਲੱਗੀਆਂ ਸਨ। ਘਟਨਾ ਤੋਂ ਬਾਅਦ ਤਿੰਨਾਂ ਨੂੰ ਇਲਾਜ ਲਈ ਕੈਥਲ ਜਨਰਲ ਹਸਪਤਾਲ ਲਿਜਾਇਆ ਗਿਆ, ਜਿੱਥੇ ਕੋਮਲ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਜਦਕਿ ਨਨਾਣ ਅਤੇ ਸੱਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਤੇਜ਼ ਤੂਫ਼ਾਨ ਕਾਰਨ ਵਾਪਰਿਆ ਹਾਦਸਾ, ਗੇਟ ਡਿੱਗਣ ਕਾਰਨ ਈ-ਰਿਕਸ਼ਾ ਚਾਲਕ ਦੀ…
ਲੜਕੇ ਦੇ ਪਿਤਾ ਨੇ ਦੱਸਿਆ ਕਿ ਵਿਆਹੁਤਾ ਦਾ ਭਰਾ ਅਤੇ ਉਸ ਦਾ ਪਰਿਵਾਰ ਪਹਿਲਾਂ ਵੀ ਕਈ ਵਾਰ ਧਮਕੀਆਂ ਦੇ ਕੇ ਉਨ੍ਹਾਂ ਦੇ ਘਰ ਆ ਚੁੱਕੇ ਹਨ। ਬੇਟੇ ਅਤੇ ਨੂੰਹ ਨੂੰ ਵੀ ਹਾਈਕੋਰਟ ਤੋਂ ਸੁਰੱਖਿਆ ਮਿਲੀ ਹੈ। ਇਸ ਤੋਂ ਬਾਅਦ ਵੀ ਉਸ ਨੇ ਘਰ ਵਿਚ ਦਾਖਲ ਹੋ ਕੇ ਤਿੰਨ ਔਰਤਾਂ ਨੂੰ ਗੋਲੀ ਮਾਰ ਦਿੱਤੀ।
ਡੀਐਸਪੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਨਾਨਕਪੁਰੀ ਕਲੋਨੀ ਵਿੱਚ ਗੋਲੀਆਂ ਚੱਲੀਆਂ ਹਨ। ਜਿਸ ਦੀ ਸੂਚਨਾ ਮਿਲਦੇ ਹੀ ਉਹ ਮੌਕੇ ‘ਤੇ ਪਹੁੰਚੇ। ਫਿਲਹਾਲ ਲੜਕੇ ਦੇ ਪਰਿਵਾਰ ਵਾਲਿਆਂ ਦੇ ਬਿਆਨ ਲਏ ਜਾ ਰਹੇ ਹਨ। ਜਿਸ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।