ਮਸ਼ਹੂਰ ਸੋਸ਼ਲ ਮੀਡੀਆ Influencer ਨੂੰ ਕੋਬਰਾ ਨੇ ਡੰਗਿਆ, ਹੋਈ ਮੌਤ
ਰਾਜਸਥਾਨ ਦੇ ਟੋਂਕ ਜ਼ਿਲ੍ਹੇ ਤੋਂ ਇਕ ਬਹੁਤ ਹੀ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇੰਸਟਾਗ੍ਰਾਮ ਉਤੇ ਰੀਲਾਂ ਪਾਉਣ ਵਾਲੀ ਲੜਕੀ ਦੀ ਮੌਤ ਹੋ ਗਈ ਹੈ | ਇਹ ਕੁੜੀ ਮਸਤੀ-ਮਜ਼ਾਕ ਵਾਲੀਆਂ ਰੀਲਾਂ ਪਾਉਂਦੀ ਸੀ | ਦੱਸਿਆ ਜਾ ਰਿਹਾ ਹੈ ਕਿ ਲੜਕੀ ਨੂੰ ਕੋਬਰਾ ਸੱਪ ਨੇ ਡੰਗ ਲਿਆ ਸੀ। ਇਲਾਜ ‘ਚ ਦੇਰੀ ਹੋਣ ਕਾਰਨ ਉਸ ਦੀ ਮੌਤ ਹੋ ਗਈ।
ਦੀਪਾ ਨਾਂ ਦੀ ਇਹ ਲੜਕੀ ਘਾੜ ਸ਼ਹਿਰ ਦੀ ਰਹਿਣ ਵਾਲੀ ਸੀ। ਦੀਪਾ ਚਾਰ ਭੈਣ-ਭਰਾਵਾਂ ਵਿੱਚੋਂ ਦੂਜੇ ਨੰਬਰ ਉਤੇ ਸੀ। ਉਹ ਰੀਲਾਂ ਬਣਾ ਕੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦੀ ਸੀ। ਜਾਣਕਾਰੀ ਮੁਤਾਬਕ ਦੀਪਾ ਨਾਲ ਸਵੇਰੇ ਤੜਕੇ ਜਾਨਲੇਵਾ ਘਟਨਾ ਵਾਪਰੀ। ਸਵੇਰੇ 6 ਵਜੇ ਉਹ ਗਾਵਾਂ ਲਈ ਚਾਰਾ ਕੱਟਣ ਗਈ ਸੀ। ਇਸ ਦੌਰਾਨ ਉਸ ਨੂੰ ਕੋਬਰਾ ਸੱਪ ਨੇ ਡੰਗ ਲਿਆ।
ਰਸਤੇ ‘ਚ ਹੀ ਹੋਈ ਮੌਤ
ਸੱਪ ਦੇ ਡੰਗਣ ਤੋਂ ਬਾਅਦ ਦੀਪਾ ਨੇ ਰੌਲਾ ਪਾਇਆ, ਤਂ ਉੱਥੇ ਮੌਜੂਦ ਲੋਕਾਂ ਨੇ ਸੱਪ ਨੂੰ ਮਾਰ ਦਿੱਤਾ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਦੀਪਾ ਨੂੰ ਸੱਪ ਨੇ ਡੰਗਿਆ ਹੈ ਤਾਂ ਉਹ ਉਸ ਨੂੰ ਹਸਪਤਾਲ ਲੈ ਗਏ ਪਰ ਉਸ ਦੀ ਹਾਲਤ ਵਿਗੜ ਚੁੱਕੀ ਸੀ। ਪਰਿਵਾਰਕ ਮੈਂਬਰ ਉਸ ਨੂੰ ਕੋਟਾ ਲੈ ਕੇ ਜਾਣਾ ਚਾਹੁੰਦੇ ਸਨ ਪਰ ਕੋਟਾ ਪਹੁੰਚਣ ਤੋਂ ਪਹਿਲਾਂ ਹੀ ਦੀਪਾ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਫਾਜ਼ਿਲਕਾ ਤੇ ਰਾਜਸਥਾਨ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ 50,000 ਲੀਟਰ ਲਾਹਣ ਕੀਤਾ ਬਰਾਮਦ
ਇਲਾਜ ਵਿੱਚ ਹੋਈ ਦੇਰੀ
ਡਾਕਟਰਾਂ ਦਾ ਮੰਨਣਾ ਹੈ ਕਿ ਕਾਲੇ ਕੋਬਰਾ ਦੇ ਕੱਟਣ ਤੋਂ ਬਾਅਦ ਦੀਪਾ ਦੇ ਬਚਣ ਲਈ ਪਹਿਲਾ ਘੰਟਾ ਮਹੱਤਵਪੂਰਨ ਸੀ। ਜੇਕਰ ਉਸ ਨੂੰ ਇਕ ਘੰਟੇ ਦੇ ਅੰਦਰ-ਅੰਦਰ ਕਿਸੇ ਸਰਕਾਰੀ ਹਸਪਤਾਲ ਲਿਜਾਇਆ ਜਾਂਦਾ ਅਤੇ ਐਂਟੀ ਵੇਨਮ ਸੀਰਮ ਦਿੱਤਾ ਜਾਂਦਾ ਤਾਂ ਉਸ ਦੀ ਜਾਨ ਬਚ ਸਕਦੀ ਸੀ। ਐਂਟੀ ਵੇਨਮ ਸੀਰਮ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਉਪਲਬਧ ਹੈ।