ਨਹਿਰ ‘ਚ ਡਿੱਗੀ ਗੱਡੀ, 2 ਬੱਚਿਆਂ ਸਮੇਤ 4 ਲੋਕਾਂ ਦੀ ਹੋਈ ਮੌ.ਤ

ਸਮਰਾਲਾ ਨਜ਼ਦੀਕ ਰੋਪੜ ਰੋਡ ਨਹਿਰ ‘ਤੇ ਇੱਕ ਭਿਆਨਕ ਹਾਦਸਾ ਵਾਪਰ ਗਿਆ। ਜਾਣਕਾਰੀ ਅਨੁਸਾਰ ਇਹ ਹਾਦਸਾ ਸਵੇਰੇ 7 ਵਜੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਬਾਬਾ ਬੜਭਾਗ ਸਿੰਘ ਜੀ ਤੋਂ ਮੱਥਾ ਟੇਕ ਕੇ ਆ ਰਹੀ ਨਵੀਂ ਬਲੈਰੋ ਪੀਕਅਪ ਨਹਿਰ ਵਿੱਚ ਜਾ ਡਿੱਗੀ। ਜਿਸ ਕਾਰਨ ਦੋ ਬੱਚਿਆਂ ਸਮੇਤ ਚਾਰ ਦੀ ਮੌਤ ਹੋ ਗਈ।

ਸਵਾਰੀਆਂ ਸਮੇਤ ਨਹਿਰ ‘ਚ ਡਿੱਗੀ ਗੱਡੀ

ਪ੍ਰਾਪਤ ਜਾਣਕਾਰੀ ਅਨੁਸਾਰ ਹਲਕਾ ਪਾਇਲ ਦੇ ਪਿੰਡ ਨਿਆਪੁਰ ਤੋ 15 ਤੋਂ 16 ਨਿਵਾਸੀ ਨਵੀਂ ਬਲੈਰੋ ਦੇ ਵਿੱਚ ਸਵਾਰ ਹੋ ਕੇ ਬਾਬਾ ਵਡਭਾਗ ਸਿੰਘ ਮੱਥਾ ਟੇਕਣ ਗਏ ਸੀ। ਇਸ ਦੌਰਾਨ ਜਦੋਂ ਇਹ ਲੋਕ ਵਾਪਸੀ ਵੇਲੇ ਘਰ ਆ ਰਹੇ ਸੀ ਤਾਂ ਸਵੇਰੇ 7 ਵਜੇ ਸਮਰਾਲਾ ਦੇ ਕੋਲ ਰੋਪੜ ਰੋਡ ਨਹਿਰ ਤੇ ਪਿੰਡ ਪਵਾਤ ਦੇ ਪੁੱਲ ਦੇ ਕੋਲ ਪੁੱਜੇ ਤਾਂ ਪੀੜਿਤ ਵਿਅਕਤੀ ਮੁਤਾਬਿਕ ਗੱਡੀ ਅੱਗੇ ਮੋਟਰਸਾਈਕਲ ਆ ਗਿਆ ਜਿਸ ਨੂੰ ਬਚਾਉਣ ਦੇ ਚੱਕਰ ਵਿੱਚ ਗੱਡੀ ਚਾਲਕ ਗੱਡੀ ਦਾ ਸੰਤੁਲਨ ਖੋ ਬੈਠਾ ਅਤੇ ਗੱਡੀ ਸਰਹੰਦ ਨਹਿਰ ਵਿੱਚ ਜਾ ਡਿੱਗੀ।

4 ਲੋਕਾਂ ਦੀ ਹੋਈ ਮੌ.ਤ

ਇਸ ਗੱਡੀ ਵਿੱਚ 15 ਤੋਂ 16 ਸਵਾਰੀਆਂ ਸਵਾਰ ਸਨ। ਇਸ ਘਟਨਾ ਵਿੱਚ ਮੌਕੇ ਤੇ ਹੀ ਬਲੈਰੋ ਗੱਡੀ ਸੋ ਆਰੀਆ ਸਮੇਤ ਨਹਿਰ ਵਿੱਚ ਡਿੱਗ ਗਈ ਜਿਸ ਵਿੱਚੋਂ ਦੋ ਬੱਚੇ ਮੌਕੇ ਤੇ ਹੀ ਨਹਿਰ ਵਿੱਚ ਰੁੜ ਗਏ ਅਤੇ ਇੱਕ ਔਰਤ ਦੀ ਮੌਕੇ ਤੇ ਮੌਤ ਹੋ ਗਈ ਅਤੇ ਇੱਕ ਔਰਤ ਦੀ ਸ਼੍ਰੀ ਚਮਕੌਰ ਸਾਹਿਬ ਹਸਪਤਾਲ ਇਲਾਜ ਦੌਰਾਨ ਮੌਤ ਹੋ ਗਈ। ਘਟਨਾ ਦੀ ਸੂਚਨਾ ਪ੍ਰਸ਼ਾਸਨ ਨੂੰ ਮਿਲਣ ਤੇ ਪੁਲਿਸ ਪ੍ਰਸ਼ਾਸਨ ਰਾਹਤ ਕਾਰਜ ਵਿੱਚ ਜੁੱਟ ਗਈ।ਇਸ ਘਟਨਾ ਦਾ ਪਤਾ ਚੱਲਦੇ ਪੀੜਤ ਪਰਿਵਾਰਾਂ ਦੇ ਰਿਸ਼ਤੇਦਾਰ ਮੌਕੇ ਤੇ ਪਹੁੰਚ ਗਏ।

LEAVE A REPLY

Please enter your comment!
Please enter your name here