ਭੁਪੇਸ਼ ਰਾਣਾ ਕਤਲ ਮਾਮਲੇ ‘ਚ ਪੰਚਕੂਲਾ ਦੀ ਅਦਾਲਤ ਨੇ ਅੱਜ ਫੈਸਲਾ ਸੁਣਾਇਆ ਹੈ। ਦੱਸ ਦੇਈਏ ਕਿ ਅਪ੍ਰੈਲ 2018 ‘ਚ ਭੁਪੇਸ਼ ਰਾਣਾ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਭੁਪੇਸ਼ ਰਾਣਾ ਦੀ 16 ਅਪ੍ਰੈਲ 2018 ਨੂੰ ਬਰਵਾਲਾ ‘ਚ ਸ਼ਿਵ ਮੰਦਰ ਨੇੜੇ 12 ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਅਦਾਲਤ ਨੇ ਗੈਂਗਸਟਰ ਗੌਰਵ ਰੋਡਾ ਨੂੰ ਭੁਪੇਸ਼ ਕਤਲ ਕੇਸ ਵਿੱਚ ਦੋਸ਼ੀ ਠਹਿਰਾਇਆ ਹੈ ਅਤੇ 21 ਦਸੰਬਰ ਨੂੰ ਸਜ਼ਾ ਸੁਣਾਈ ਜਾਵੇਗੀ। ਗੌਰਵ ਪਟਿਆਲ ਇਸ ਮਾਮਲੇ ‘ਚ ਫਰਾਰ ਹੈ।

ਭੁਪੇਸ਼ ਰਾਣਾ ਕਤਲ ਕੇਸ ਵਿੱਚ ਪੁਲਿਸ ਨੇ 6 ਲੋਕਾਂ ਨੂੰ ਦੋਸ਼ੀ ਬਣਾਇਆ ਸੀ। ਜਿਨ੍ਹਾਂ ਵਿੱਚੋਂ ਗੌਰਵ ਪਟੇਲ ਨੂੰ ਅਜੇ ਤੱਕ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤਾ ਹੈ ਅਤੇ ਪੰਜ ਮੁਲਜ਼ਮਾਂ ਵਿੱਚੋਂ ਜੇਲ੍ਹ ਵਿੱਚ ਬੰਦ ਗੈਂਗਸਟਰ ਭੂਪੀ ਰਾਣਾ, ਗੈਂਗਸਟਰ ਸੁਖਪ੍ਰੀਤ ਬੁੱਢਾ, ਕੁਲਬੀਰ ਸਿੰਘ ਅਤੇ ਰਾਮਕੁਮਾਰ ਨੂੰ ਅੱਜ ਪੰਚਕੂਲਾ ਦੀ ਅਦਾਲਤ ਨੇ ਬਰੀ ਕਰ ਦਿੱਤਾ ਹੈ ਜਦਕਿ ਗੈਂਗਸਟਰ ਗੌਰਵ ਰੋਡਾ ਉਰਫ ਰੋਡਾ ਨੂੰ ਅਦਾਲਤ ਨੇ ਦੋਸ਼ੀ ਠਹਿਰਾਇਆ ਹੈ ਅਤੇ ਫਿਰ 21 ਦਸੰਬਰ ਨੂੰ ਪੰਚਕੂਲਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਸਜ਼ਾ ਸੁਣਾਈ ਜਾਵੇਗੀ।

ਬਰਵਾਲਾ ਦੇ ਭੁਪੇਸ਼ ਰਾਣਾ ਦੇ ਕਤਲ ਕੇਸ ਵਿੱਚ ਪੰਚਕੂਲਾ ਦੀ ਅਦਾਲਤ ਨੇ 5 ਸਾਲ ਬਾਅਦ ਫੈਸਲਾ ਸੁਣਾਉਂਦਿਆਂ ਪੰਜ ਮੁਲਜ਼ਮਾਂ ਵਿੱਚੋਂ ਇੱਕ ਨੂੰ ਦੋਸ਼ੀ ਠਹਿਰਾਇਆ ਹੈ ਅਤੇ ਚਾਰ ਨੂੰ ਬਰੀ ਕਰ ਦਿੱਤਾ ਹੈ।

ਅਦਾਲਤ ਨੇ ਭੂਪੀ ਰਾਣਾ, ਸੁਖਪ੍ਰੀਤ ਬੁੱਢਾ, ਕੁਲਬੀਰ ਸਿੰਘ ਅਤੇ ਰਾਮਕੁਮਾਰ ਉਰਫ ਪਾਟਾ ਨੂੰ ਬਰੀ ਕਰ ਦਿੱਤਾ। ਭੁਪੇਸ਼ ਕਤਲ ਕੇਸ ਦੇ ਦੋਸ਼ੀ ਗੌਰਵ ਰਾਣਾ ਉਰਫ ਰੋਡਾ ਨੂੰ ਅਦਾਲਤ ਨੇ ਦੋਸ਼ੀ ਠਹਿਰਾਇਆ ਹੈ ਅਤੇ ਕਤਲ ਕੇਸ ਵਿੱਚ ਦੋਸ਼ੀ ਗੌਰਵ ਰੋਡਾ ਨੂੰ ਸਖਤ ਸੁਰੱਖਿਆ ਦਰਮਿਆਨ ਅੰਬਾਲਾ ਜੇਲ੍ਹ ਭੇਜ ਦਿੱਤਾ ਗਿਆ ਹੈ। ਉਸਨੂੰ 21 ਦਸੰਬਰ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਸਜ਼ਾ ਸੁਣਾਈ ਜਾਵੇਗੀ।

 

LEAVE A REPLY

Please enter your comment!
Please enter your name here