ਇੰਟਰਨੈਸ਼ਨਲ ਮਾਰਕੀਟ ‘ਚ ਕੱਚੇ ਤੇਲ ਦੀ ਕੀਮਤਾਂ ਵਿਚ ਗਿਰਾਵਟ ਆਉਣ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਦੇ ਰੇਟ ਵੀ ਘੱਟ ਹੋ ਸਕਦੇ ਹਨ। ਇਸਦੇ ਨਾਲ ਹੀ ਪੈਟਰੋਲ- ਡੀਜ਼ਲ ਦੀਆਂ ਕੀਮਤਾਂ 14 ਰੁਪਏ ਤੱਕ ਘੱਟ ਸਕਦੀਆਂ ਹਨ। ਐਸਐਮਸੀ ਗਲੋਬਲ ਦੇ ਮੁਤਾਬਿਕ ਕਰੂਡ ਵਿਚ ਇਕ ਡਾਲਰ ਗਿਰਾਵਟ ਆਉਣ ‘ਤੇ ਦੇਸ਼ ਦੀ ਤੇਲ ਕੰਪਨੀਆਂ ਨੂੰ 45 ਪੈਸੇ ਪ੍ਰਤੀ ਲੀਟਰ ਬਚਤ ਹੁੰਦੀ ਹੈ। ਇਸ ਹਿਸਾਬ ਨਾਲ ਪੈਟਰੋਲ-ਡੀਜ਼ਲ ਦੀ ਕੀਮਤ 14 ਰੁਪਏ ਤਕ ਘੱਟ ਹੋਣੀ ਚਾਹੀਦੀ ਹੈ। ਉਥੇ ਹੀ ਐਕਸਪਰਟਸ ਦੀ ਮੰਨੀਏ ਤਾਂ ਕੀਮਤਾਂ ਵਿਚ ਪੂਰੀ ਕਟੌਤੀ ਇੱਕ ਵਾਰ ‘ਚ ਨਹੀਂ ਹੋਵੇਗੀ। ਦੱਸ ਦਈਏ ਕਿ ਮਾਰਕੀਟ ‘ਚ ਕੱਚੇ ਤੇਲ ਦੀ ਕੀਮਤ ਜਨਵਰੀ ਤੋਂ ਹੀ ਹੇਠਲੇ ਲੈਵਲ ‘ਤੇ ਹੈ। ਹੁਣ ਤੱਕ ਜਿਥੇ ਇਹ ਕੀਮਤ 81 ਡਾਲਰ ਚਲ ਰਹੀ ਸੀ, ਹੁਣ ਇਹ ਕੀਮਤ ਘੱਟ ਚੁੱਕੀ ਹੈ। ਅਮਰੀਕੀ ਕਰੂਡ 74 ਡਾਲਰ ਪ੍ਰਤਿ ਬੈਰਲ ਦੇ ਨੇੜੇ ਪੈਂਦਾ ਹੈ।

7 ਮਹੀਨਿਆਂ ਤੋਂ ਬਾਅਦ ਪਹਿਲੀ ਵਾਰ ਘੱਟ ਸਕਦੀਆਂ ਕੀਮਤਾਂ

ਇਸ ਸਾਲ ਮਈ ਤੋਂ ਬਾਅਦ ਪਹਿਲੀ ਵਾਰ ਪੈਟਰੋਲ- ਡੀਜ਼ਲ ਦੀਆਂ ਕੀਮਤਾਂ ਘੱਟ ਸਕਦੀਆਂ ਹਨ। ਕੱਚੇ ਤੇਲ ਦੀ ਕੀਮਤਾਂ ਵਿਚ ਵੱਡੀ ਗਿਰਾਵਟ ਤੋਂ ਬਾਅਦ ਭਾਰਤੀ ਰਿਫਾਈਨਰੀ ਲਈ ਕੱਚੇ ਤੇਲ ਦੀ ਔਸਤ ਕੀਮਤ ਘੱਟ ਕੇ 82 ਡਾਲਰ ਪ੍ਰਤੀ ਬੈਰਲ ਰਹਿ ਗਈ ਹੈ। ਮਾਰਚ ਵਿਚ ਇਹ 112.8 ਡਾਲਰ ਸੀ। ਜਿਸ ਕਰਕੇ 8 ਮਹੀਨੇ ਚ ਰਿਫਾਈਨਿੰਗ ਕੰਪਨੀਆਂ ਦੇ ਲਈ ਕੱਚੇ ਤੇਲ ਦੀ ਕੀਮਤ 31 ਡਾਲਰ ਘੱਟ ਗਏ ਹਨ।

ਕਿਉਂ ਘੱਟ ਸਕਦੀਆਂ ਨੇ ਕੀਮਤਾਂ

ਪੈਟਰੋਲ ਡੀਜ਼ਲ ਦੀ ਕੀਮਤਾਂ ਕਿਉਂ ਘੱਟ ਸਕਦੀ ਹਨ, ਇਸ ਦੀ ਵਜ੍ਹਾ ਜਾਨਣ ਦੀ ਕੋਸ਼ਿਸ਼ ਕਰਦੇ ਹਾਂ। ਇੱਕ ਅਖਬਾਰ ਵਿਚ ਛਪੀ ਰਿਪੋਰਟ ਦੇ ਮੁਤਾਬਿਕ ਤੇਲ ਕੰਪਨੀਆਂ ਨੂੰ ਪ੍ਰਤੀ ਬੈਰਲ 245 ਰੁਪਏ ਦੀ ਬਚਤ ਹੈ। ਫਿਲਹਾਲ ਦੇਸ਼ ਵਿਚ ਪੈਟਰੋਲ ਤੇ ਡੀਜ਼ਲ ਦੀ ਜੋ ਕੀਮਤਾਂ ਹਨ, ਉਸ ਮੁਤਾਬਿਕ ਕਰੂਡ ਆਇਲ ਦਾ ਇੰਡਿਯਨ ਬਾਸ੍ਕੇਟ 85 ਡੋਲਰ ਦੇ ਨੇੜੇ ਪ੍ਰਤੀ ਬੈਰਲ ਹੋਣਾ ਚਾਹੀਦਾ। ਜਿਹੜਾ ਕਿ 82 ਡਾਲਰ ਦੇ ਨੇੜੇ ਆ ਚੁੱਕਾ। ਇਸ ਭਾਵ ਤੇ ਆਇਲ ਮਾਰਕੀਟਿੰਗ ਕੰਪਨੀਆਂ ਨੂੰ ਪ੍ਰਤੀ ਬੈਰਲ ਰਿਫਾਈਨਿੰਗ ਤੇ 245 ਰੁਪਏ ਦੀ ਬਚਤ ਹੋਵੇਗੀ।

ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੂਰੀ ਨੇ ਪਿਛਲੀ ਦਿਨਾਂ ‘ਚ ਕਿਹਾ ਸੀ ਕਿ ਸਰਕਾਰੀ ਤੇਲ ਕੰਪਨੀਆਂ ਨੂੰ ਪੈਟਰੋਲ ਦੀ ਸੇਲ ‘ਤੇ ਮੁਨਾਫ਼ਾ ਹੋਣ ਲੱਗਾ ਹੈ। ਪਰ ਡੀਜ਼ਲ ਤੇ ਹੁਣ ਤਕ ਵੀ 4 ਰੁਪਏ ਪ੍ਰਤੀ ਲੀਟਰ ਘਾਟਾ ਹੋ ਰਿਹਾ। ਉਦੋਂ ਤੋਂ ਹੁਣ ਤਕ ਬ੍ਰੈਂਟ ਕਰੂਡ 10 ਫੀਸਦੀ ਸਸਤਾ ਹੋ ਗਿਆ ਹੈ। ਇਸ ਕਰਕੇ ਕੰਪਨੀਆਂ ਡੀਜ਼ਲ ਤੇ ਵੀ ਮੁਨਾਫ਼ਾ ਕਮਾਉਣ ਲੱਗ ਗਈਆਂ ਹਨ।

ਪੈਟਰੋਲੀਅਮ ਮਾਹਿਰ ਨਰਿੰਦਰ ਤਨੇਜਾ ਨੇ ਕਿਹਾ ਕਿ ਤੇਜੀ ਨਾਲ 70 ਡਾਲਰ ਵੱਲ ਵੱਧ ਰਿਹਾ ਹੈ। ਇਸ ਨਾਲ ਪੈਟਰੋਲ- ਡੀਜ਼ਲ ਦੀ ਕੀਮਤਾਂ ਕੁਝ ਸਮੇਂ ਤਕ ਜਰੂਰ ਘੱਟਣਗੀਆਂ। ਤੇਲ ਅਯਾਤ ਤੋਂ ਲੈ ਕੇ ਰਿਫਾਈਨਿੰਗ ਤਕ ਦਾ ਸਾਈਕਲ 30 ਦਿਨ ਦਾ ਹੁੰਦਾ ਹੈ। ਇਸ ਲਈ ਇੰਟਰਨੈਸ਼ਨਲ ਮਾਰਕੀਟ ਵਿਚ ਕੀਮਤਾਂ ਦਾ ਘੱਟ ਹੋਣਾ ਦਾ ਅਸਰ ਇੱਕ ਮਹੀਨੇ ਬਾਅਦ ਦਿਸਦਾ ਹੈ।