ਚੰਡੀਗੜ੍ਹ ਵਿਖੇ ਨੌਜਵਾਨ ਨੇ ਡੰਡੇ ਨਾਲ ਭੰਨੀ ਪੀ. ਸੀ. ਆਰ. ਦੀ ਗੱਡੀ

0
22
PCR Van

ਚੰਡੀਗੜ੍ਹ, 8 ਸਤੰਬਰ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਦੀ ਇੰਦਰਾ ਕਾਲੋਨੀ ਵਿਚ ਖੇੜਾ ਰੋਡ ‘ਤੇ ਇਕ ਨੌਜਵਾਨ ਵਲੋਂ ਪੀ. ਸੀ. ਆਰ. ਦੀ ਗੱਡੀ (P. C. R.’s vehicle) ਦੀ ਤੋੜਭੰਨ ਕੀਤੀ ਗਈ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੀ ਇੰਦਰਾ ਕਾਲੋਨੀ ਵਿਚ ਖੇੜਾ ਰੋਡ ‘ਤੇ ਜੋ ਬੀਤੀ ਰਾਤ ਖੜ੍ਹੀ ਇਕ ਪੀ. ਸੀ. ਆਰ. ਗੱਡੀ ਦੀ ਇਕ ਨੌਜਵਾਨ ਵਲੋਂ ਡੰਡੇ ਨਾਲ ਤੋੜ-ਭੰਨ (Disruption) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਵਾਲੇ ਮਾਮਲੇ ਵਿਚ ਅਜਿਹਾ ਕਰਨ ਵਾਲੇ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ ਹੈ । ਦੱਸਣਯੋਗ ਹੈ ਕਿ ਜਿਸ ਸਮੇਂ ਅਚਾਨਕ ਹੀ ਨੌਜਵਾਨ ਵਲੋਂ ਅਜਿਹਾ ਕੀਤਾ ਗਿਆ ਤਾਂ ਗੱਡੀ ਦੇ ਅੰਦਰ ਡਰਾਈਵਰ ਰਾਜੇਸ਼ ਅਤੇ ਪੀ. ਸੀ. ਆਰ. ਇੰਚਾਰਜ ਪ੍ਰਿਅੰਕਾ ਮੌਜੂਦ ਸਨ ।

ਪੁਲਸ ਨੇ ਮੌਕੇ ‘ਤੇ ਆ ਕੇ ਕਾਫੀ ਜੱਦੋ-ਜਹਿਦ ਤੋਂ ਬਾਅਦ ਕੀਤਾ ਨੌਜਵਾਨ ਨੂੰ ਕਾਬੂ

ਪ੍ਰਾਪਤ ਸੂਚਨਾ ਮੁਤਾਬਕ ਜਿਸ ਨੌਜਵਾਨ ਵਲੋਂ ਅਚਾਨਕ ਹੀ ਡੰਡੇ ਨਾਲ ਪੀ. ਸੀ. ਆਰ. ਗੱਡੀ ਦੀ ਭੰਨਤੋੜ ਕੀਤੀ ਗਈ ਸਬੰਧੀ ਜਦੋਂ ਪੁਲਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਗਈ ਤਾਂ ਕਾਫੀ ਜੱਦੋ-ਜਹਿਦ ਤੋਂ ਬਾਅਦ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਨੌਜਵਾਨ ਨੂੰ ਕਾਬੂ ਕੀਤਾ ਅਤੇ ਗ੍ਰਿਫ਼ਤਾਰ (Arrested) ਕਰ ਲਿਆ ਗਿਆ ।

ਪੁਲਸ ਨੇ ਨੌਜਵਾਨ ਨੂੰ ਲੈ ਕੇ ਕੀਤੀ ਲੋਕਾਂ ਤੋਂ ਪੁੱਛਗਿੱਛ

ਉਪਰੋਕਤ ਘਟਨਾਕ੍ਰਮ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਸਬੰਧੀ ਪੁਲਸ ਵਲੋਂ ਜਦੋਂ ਜਾਣਕਾਰੀ ਪ੍ਰਾਪਤ ਕੀਤੀ ਗਈ ਤਾਂ ਲੋਕਾਂ ਨੇ ਦੱਸਿਆ ਕਿ ਨੌਜਵਾਨ ਮਾਨਸਿਕ ਤੌਰ ‘ਤੇ ਪ੍ਰੇਸ਼ਾਨ (Mentally disturbed) ਹੈ ਅਤੇ ਅਕਸਰ ਹੀ ਇਲਾਕੇ ਵਿਚ ਘੁੰਮਦਾ ਰਹਿੰਦਾ ਹੈ । ਜਿਕਰਯੋਗ ਹੈ ਕਿ ਜਿਸ ਦੌਰਾਨ ਹਾਦਸਾ ਵਾਪਰਿਆ ਨੌਜਵਾਨ ਨੇ ਬਨੈਣ ਪਾਈ ਹੋਈ ਸੀ ਅਤੇ ਉਸਦੇ ਹੱਥ ਵਿਚ ਇਕ ਡੰਡਾ ਸੀ ।

ਕੀ ਦੱਸਿਆ ਥਾਣਾ ਮੁਖੀ ਨੇ

ਨੌਜਵਾਨ ਵਲੋਂ ਅਚਾਨਕ ਹੀ ਪੁਲਸ ਦੀ ਪੀ. ਸੀ. ਆਰ. ਗੱਡੀ ‘ਤੇ ਡੰਡਿਆਂ ਨਾਲ ਹਮਲਾ ਕੀਤੇ ਜਾਣ ਸਬੰਧੀ ਜਾਣਕਾਰੀ ਦਿੰਦਿਆਂ ਸਬੰਧਤ ਖੇਤਰ ਦੇ ਥਾਣਾ ਇੰਚਾਰਜ ਇੰਸਪੈਕਟਰ ਮਿਨੀ ਭਾਰਦਵਾਜ ਨੇ ਦਸਿਆ ਕਿ ਜਿਸ ਨੌਜਵਾਨ ਨੇ ਹਮਲਾ ਕੀਤਾ ਹੈ ਉਹ ਮਾਨਸਿਕ ਤੌਰ ‘ਤੇ ਅਸਥਿਰ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਆਖਰ ਉਸਨੇ ਅਚਾਨਕ ਪੀ. ਸੀ. ਆਰ. ਵੈਨ ‘ਤੇ ਹਮਲਾ ਕਿਊਂ ਕੀਤਾ ।

LEAVE A REPLY

Please enter your comment!
Please enter your name here