ਫਿਰੋਜ਼ਪਰ, 19 ਜੂਨ 2026 : ਪੰਜਾਬ ਦੇ ਫਿਰੋਜਪੁਰ ਦੇ ਹੁਸੈਨੀਵਾਲਾ ਬਾਰਡਰ (Hussainiwala Border) ਤੇ ਅੰਮ੍ਰਿਤਸਰ ਦੇ ਅਟਾਰੀ ਬਾਰਡਰ (Attari border of Amritsar) ‘ਤੇ ਹੋਣ ਵਾਲੀ ਰਿਟਜੀਟ ਸੈਰੇਮਨੀ ਦੇ ਸਮੇਂ ਵਿਚ ਤਬਦੀਲੀ ਕੀਤੇ ਜਾਣ ਦਾ ਸਮਾਚਾਰ ਹੈ ।
ਦੋਹਾਂ ਥਾਵਾਂ ‘ਤੇ ਕੀ-ਕੀ ਸਮਾਂ ਕੀਤਾ ਗਿਆ ਹੈ ਨਿਰਧਾਰਤ
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਜਿਲਾ ਫਿਰੋਜ਼ਪੁਰ ਦੇ ਹੁਸੈਨੀਵਾਲਾ ਬਾਰਡਰ ਅਤੇ ਅੰਮ੍ਰਿਤਸਰ ਦੇ ਅਟਾਰੀ ਸਰਹੱਦ ਵਿਖੇ ਹੋਣ ਵਾਲੀਆਂ ਰਿਟਰੀਟ ਸੈਰੇਮਨੀ (Retreat Ceremony) ਪਰੇਡਾਂ ਦੇ ਸਮੇਂ ਵਿੱਚ ਵੀਰਵਾਰ ਤੋਂ ਬਦਲਾਅ ਕੀਤੇ ਜਾਣ ਦੇ ਚਲਦਿਆਂ ਅਧਿਕਾਰੀਆਂ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ, ਇਹ ਸਮਾਰੋਹ ਹੁਣ ਰੋਜ਼ਾਨਾ ਸ਼ਾਮ 6:30 ਵਜੇ ਤੋਂ 7:00 ਵਜੇ ਤੱਕ ਹੋਵੇਗਾ ।
ਨਾਗਰਿਕਾਂ ਅਤੇ ਸੈਲਾਨੀਆਂ ਨੂੰ ਕਰ ਦਿੱਤਾ ਗਿਆ ਹੈ ਸੂਚਿਤ
ਗਰਮੀਆਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੇ ਗਏ ਇਸ ਸਮਾਂ-ਸਾਰਣੀ (Timetable) ਵਿੱਚ ਬਦਲਾਅ ਬਾਰੇ ਨਾਗਰਿਕਾਂ ਅਤੇ ਸੈਲਾਨੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤਾਂ ਜੋ ਉਹ ਇਸ ਸਮਾਗਮ ਲਈ ਸਮੇਂ ਸਿਰ ਪਹੁੰਚ ਸਕਣ । ਸੀਮਾ ਸੁਰੱਖਿਆ ਬਲ ਦੇ ਜਵਾਨਾਂ ਦੁਆਰਾ ਕਰਵਾਏ ਗਏ ਇਸ ਸਮਾਰੋਹ ਵਿੱਚ ਜੋਸ਼, ਉਤਸ਼ਾਹ ਅਤੇ ਦੇਸ਼ ਭਗਤੀ ਦਾ ਮਿਸ਼ਰਣ ਦਿਖਾਈ ਦਿੰਦਾ ਹੈ ।









