ਬਿਲਡਿੰਗ ਵਿਚ ਅੱਗ ਲੱਗਣ ਕਾਰਨ ਹੋਈ ਤਿੰਨ ਭਾਰਤੀਆਂ ਦੀ ਮੌਤ

0
29
Germaany Burn

ਲੰਡਨ, 15 ਅਕਤੂਬਰ 2026 : ਵਿਦੇਸ਼ੀ ਮੁਲਕ ਜਰਮਨੀ (Germany) ਵਿਖੇ ਇਕ ਬਿਲਡਿੰਗ ਵਿਚ ਅੱਗ ਲੱਗਣ ਦੇ ਕਾਰਨ ਭਾਰਤ ਦੇੇਸ਼ ਦੇ ਤਿੰਨ ਵਸਨੀਕਾਂ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਕੌਣ ਹਨ ਮ੍ਰਿਤਕਾਂ ਵਿਚ

ਮਿਲੀ ਜਾਣਕਾਰੀ ਅਨੁਸਾਰ ਜਰਮਨੀ ਦੇ ਬੋਖੁਮ ਸ਼ਹਿਰ ਵਿਚ ਜੋੋ ਲੰਘੇ ਮੰਗਲਵਾਰ ਤੜਕੇ ਰਿਹਾਇਸ਼ੀ ਇਮਾਰਤ (Residential Building) ਵਿਚ ਅੱਗ ਲੱਗਣ ਕਾਰਨ ਤਿੰਨ ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ, ਜਦਕਿ ਪੰਜ ਹੋਰ ਜ਼ਖ਼ਮੀ ਹੋ ਗਏ ਹਨ ਵਾਲੀ ਘਟਨਾ ਵਾਲੀ ਮ੍ਰਿਤਕਾਂ ਵਿਚ 25 ਅਤੇ 27 ਸਾਲ ਦੀਆਂ ਦੋ ਔਰਤਾਂ ਅਤੇ 26 ਸਾਲ ਦਾ ਪੁਰਸ਼ ਸ਼ਾਮਲ ਹੈ। ਉਨ੍ਹਾਂ ਦੇ ਨਾਂ ਅਤੇ ਭਾਰਤ ਵਿਚ ਜੱਦੀ ਸੂਬਿਆਂ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ ।

ਅੱਗ ਲਗਾਉਣ ਦੇ ਸ਼ੱਕ ਹੇਠ ਇਕ ਵਿਅਕਤੀ ਗ੍ਰਿਫ਼ਤਾਰ

ਪ੍ਰਾਪਤ ਸੂਚਨਾ ਮੁਤਾਬਕ ਪੁਲਸ ਨੇ ਅੱਗ ਲੱਗਣ (Catching fire) ਦੇ ਮਾਮਲੇ ਵਿਚ ਕਤਲ ਦੇ ਸ਼ੱਕ ਹੇਠ ਇਮਾਰਤ ਦੇ 41 ਸਾਲਾ ਰੋਮਾਨੀਆਈ ਵਸਨੀਕ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਂਚਕਰਤਾਵਾਂ ਨੇ ਤਕਨੀਕੀ ਖ਼ਰਾਬੀ ਕਾਰਨ ਅੱਗ ਲੱਗਣ ਦੀ ਸੰਭਾਵਨਾ ਨੂੰ ਰੱਦ ਕਰਦਿਆਂ ਜਾਣਬੁੱਝ ਕੇ ਅੱਗ ਲਾਉਣ ਦੇ ਸ਼ੱਕ ’ਤੇ ਜਾਂਚ ਸ਼ੁਰੂ ਕੀਤੀ ਹੈ ।

LEAVE A REPLY

Please enter your comment!
Please enter your name here