ਯੂ. ਪੀ. ਵਿਚ ਦਹਾਕਿਆਂ ਪੁਰਾਣੇ ਮਕਾਨ ਦੀ ਛੱਤ ਡਿੱਗਣ ਕਾਰਨ ਛੇ ਦੀ ਮੌਤ

0
28
house collapses

ਉੱਤਰ ਪ੍ਰਦੇਸ਼, 6 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਪ੍ਰਤਾਪਗੜ੍ਹ ਵਿਖੇ ਇਕ 100 ਸਾਲ ਪੁਰਾਣੇ ਮਕਾਨ ਦੀ ਛੱਤ ਡਿੱਗਣ (Roof collapse) ਕਾਰਨ ਪਰਿਵਾਰ ਦੇ ਛੇ ਵਿਅਕਤੀਆਂ ਦੀ ਮੌਤ ਹੋ ਗਈ ਹੈ ।

ਕੌਣ ਕੌਣ ਹਨ ਮਰਨ ਵਾਲਿਆਂ ਵਿਚ

ਮਿਲੀ ਜਾਣਕਾਰੀ ਅਨੁਸਾਰ ਉਤਰ ਪ੍ਰਦੇਸ਼ ਦੇ ਜਿਲਾ ਪ੍ਰਤਾਪਗੜ੍ਹ ਵਿਖੇ ਇਕ 100 ਸਾਲ ਪੁਰਾਣੇ ਮਕਾਨ ਦੀ ਛੱਤ ਡਿੱਗ ਜਾਣ ਕਾਰਨ ਜੋ ਇੱਕੋ ਪਰਿਵਾਰ ਦੇ ਛੇ ਵਿਅਕਤੀਆਂ ਦੀ ਮੌਤ (Death) ਹੋ ਗਈ ਹੈ ਦੀ ਪਛਾਣ ਘਰ ਦੇ ਮਾਲਕ ਪ੍ਰਮੋਦ ਸ੍ਰੀਵਾਸਤਵ (60), ਉਨ੍ਹਾਂ ਦੀ ਪਤਨੀ ਰੀਤਾ (55), ਛੋਟੇ ਪੁੱਤਰ ਨਿਤਿਨ (25), ਨੂੰਹ ਮਾਧੁਰੀ (23) ਅਤੇ ਮਾਧੁਰੀ ਦੇ ਦੋ ਪੁੱਤਰਾਂ ਮਾਧਵ (2) ਅਤੇ ਅਦਵਿਕ (10 ਮਹੀਨੇ ਦੀ ਮੌਤ ਹੋ ਗਈ, ਜਦਕਿ ਪ੍ਰਮੋਦ ਦਾ ਵੱਡਾ ਪੁੱਤਰ ਅਮਨ (28) ਬਚ ਗਿਆ ।

ਛੱਤ ਡਿੱਗਣ ਦੀ ਆਵਾਜ਼ ਤੇ ਆਲੇ-ਦੁਆਲੇ ਦੇ ਲੋਕਾਂ ਨੇ ਪਹੁੰਚ ਕੇ ਕੀਤੀ ਮਦਦ

ਇਸ ਦੌਰਾਨ ਰਾਤ ਦੇ 2 ਵਜੇ ਘਰ ਦੀ ਛੱਤ ਅਚਾਨਕ ਡਿੱਗ ਪਈ ਤੇ ਸਾਰੇ ਜਣੇ ਮਲਬੇ ਹੇਠ ਦੱਬੇ ਗਏ । ਇੱਕ ਪੁੱਤਰ ਕਮਰੇ ਦੇ ਕਿਨਾਰੇ ਸੁੱਤਾ ਹੋਇਆ ਸੀ ਜੋ ਮਲਬੇ ਵਿਚੋਂ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਿਆ । ਤੇਜ਼ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਮੌਕੇ ‘ਤੇ ਪਹੁੰਚੇ ਅਤੇ ਪੁਲਸ ਤੇ ਫਾਇਰ ਬ੍ਰਿਗੇਡ (Fire brigade) ਨੂੰ ਸੂਚਿਤ ਕੀਤਾ ।

ਲਗਭਗ ਦੋ ਘੰਟੇ ਚੱਲੇ ਬਚਾਅ ਕਾਰਜ ਤੋਂ ਬਾਅਦ ਪੂਰੇ ਪਰਿਵਾਰ ਨੂੰ ਮਲਬੇ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਵਿੱਚੋਂ ਛੇ ਜਣਿਆਂ ਨੂੰ ਮ੍ਰਿਤਕ ਐਲਾਨ ਦਿੱਤਾ । ਇਹ ਘਟਨਾ ਨਗਰ ਕੋਤਵਾਲੀ ਥਾਣਾ ਖੇਤਰ ਅਧੀਨ ਆਉਂਦੇ ਮਹੌਲੀ ਇਲਾਕੇ ਵਿੱਚ ਵਾਪਰੀ ।

LEAVE A REPLY

Please enter your comment!
Please enter your name here