ਰਿਟਾਇਰਡ ਈ. ਟੀ. ਓ. ਨੇ ਆਪਣੇ ਆਪ ਨੂੰ ਅੱਗ ਲਗਾ ਕੇ ਕੀਤੀ ਖੁਦਕੁਸ਼ੀ

0
32
Mohali Suicide

ਮੁਹਾਲੀ, 21 ਅਕਤੂਬਰ 2026 : ਪੰਜਾਬ ਦੇ ਜਿਲਾ ਮੋਹਾਲੀ (Mohali) ਵਿਖੇ ਇਕ ਰਿਟਾਇਰਡ ਈ. ਟੀ. ਓ. ਵਲੋਂ ਆਪਣੇ ਆਪ ਨੂੰ ਅੱਗ ਲਗਾ ਕੇ ਖੁਦਕੁਸ਼ੀ (Suicide) ਕਰ ਲਏ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਮੋਹਾਲੀ ਦੇ ਫੇਜ-11 ਵਿਖੇ ਜੋ ਕਿਰਾਏ ਦੇ ਮਕਾਨ ਵਿਚ ਰਹਿ ਰਹੇ ਰਿਟਾਇਰਡ ਈ. ਟੀ. ਓ. (Retired E.T.O.) ਵਲੋਂ ਆਪਣੇ ਆਪ ਨੂੰ ਅੱਗ ਲਗਾ ਕੇ ਖੁਦਕੁਸ਼ੀ ਕਰ ਲਈ ਗਈ ਹੈ ਦੀ ਪਛਾਣ 75 ਸਾਲਾ ਗੁਰਮੁੱਖ ਸਿੰਘ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਵਿਅਕਤੀ ਪਿਛਲੇ ਕਾਫੀ ਸਮੇਂ ਤੋਂ ਹੀ ਪਤਨੀ ਦੀ ਮੌਤ ਤੋਂ ਬਾਅਦ ਅਤੇ ਬੱਚਿਆਂ ਦੇ ਕੈਨੇਡਾ ਵਿਖੇ ਰਹਿਣ ਦੇ ਚਲਦਿਆਂ ਕਿਰਾਏ ਤੇ ਰਹਿ ਰਿਹਾ ਸੀ ।

ਕੀ ਲਿਖਿਆ ਮਿਲਿਆ ਹੈ ਸੁਸਾਇਡ ਨੋੋਟ ਵਿਚ

ਪ੍ਰਾਪਤ ਸੂਚਨਾ ਮੁਤਾਬਕ ਉਕਤ ਵਿਅਕਤੀ ਕੋਲੋਂ ਇਕ ਸੁਸਾਇਡ ਨੋਟ (Suicide Note) ਵੀ ਬਰਾਮਦ ਹੋਇਆ ਹੈ, ਜਿਸ ਵਿਚ ਲਿਖਿਆ ਹੈ ਕਿ “ਮੈਂ ਆਪਣੇ ਸਰੀਰ ਅਤੇ ਦਿਮਾਗ ਤੋਂ ਥੱਕ ਚੁੱਕਾ ਹਾਂ । ਪੁਲਸ ਦੇ ਦੱਸਣ ਮੁਤਾਬਕ ਸੁਸਾਈਡ ਨੋਟ ਦੇ ਹੇਠਾਂ ਗੁਰਮੁਖ ਸਿੰਘ ਦੇ ਦਸਤਖ਼ਤ ਵੀ ਮੌਜੂਦ ਹਨ । ਇਸ ਤੋਂ ਬਾਅਦ ਫੋਰੈਂਸਿਕ ਟੀਮ ਨੂੰ ਮੌਕੇ ‘ਤੇ ਬੁਲਾ ਕੇ ਸੈਂਪਲ ਇਕੱਠੇ ਕੀਤੇ ਗਏ ਅਤੇ ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਗਿਆ । ਪੁਲਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਧਾਰਾ 194 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

LEAVE A REPLY

Please enter your comment!
Please enter your name here