ਮੁੰਬਈ, 21 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਖੇਤਰ ਗੋਰੇਗਾਓਂ ਵਿਖੇ ਨਾਬਾਲਗ ਤੇ ਮਾਸੂਮ ਬੱਚੀ ਨੂੰ ਛੇਵੀਂ ਮੰਜਿ਼ਲ ਤੋਂ ਹੇਠਾਂ ਸੁੱਟਣ ਦੇ ਮਾਮਲੇ ਵਿਚ ਕਤਲ ਦਾ ਕੇਸ ਦਰਜ (Murder case registered) ਕੀਤਾ ਹੈ ।
ਬੱਚੀ ਦੀ ਮਾਂ ਨੇ ਕਰਵਾਈ ਹੈ ਸਿ਼ਕਾਇਤ ਦਰਜ
ਮਿਲੀ ਜਾਣਕਾਰੀ ਅਨੁਸਾਰ ਮੁੰਬਈ ਦੇ ਗੋਰੇਗਾਓਂ (Goregaon) ਵਿੱਚ ਡੇਢ ਸਾਲ ਦੀ ਬੱਚੀ ਦੀ ਛੇਵੀਂ ਮੰਜ਼ਿਲ ਤੋਂ ਡਿੱਗਣ (Falling from the sixth floor) ਕਾਰਨ ਹੋਈ ਮੌਤ ਦੇ ਮਾਮਲੇ ਵਿੱਚ ਪੁਲਿਸ ਨੇ 7 ਦਿਨਾਂ ਬਾਅਦ ਕਤਲ ਦੀ ਐਫ. ਆਈ. ਆਰ. ਦਰਜ ਕੀਤੀ ਹੈ ਦੇ ਮਾਮਲੇ ਵਿਚ ਬੱਚੀ ਦੀ ਮਾਂ ਨੇ ਪੁਲਸ ਨੂੰ ਬੱਚੀ ਨੂੰ ਗੁਆਂਢਣ ਤੋਂ ਹੇਠਾਂ ਸੁੱਟਣ ਦੇ ਮਾਮਲੇ ਵਿਚ ਸਿ਼ਕਾਇਤ ਦਰਜ (Complaint filed) ਕਰਵਾਈ ਸੀ । ਦੱਸਣਯੋਗ ਹੈ ਕਿ 14 ਅਕਤੂਬਰ ਦੀ ਵਾਪਰੀ ਘਟਨਾ ਦੇ ਚਲਦਿਆਂ ਪਹਿਲਾਂ ਪੁਲਸ ਵਲੋਂ ਅਚਾਨਕ ਹੋਈ ਮੌਤ ਦਾ ਕੇੇਸ ਦਰਜ ਕੀਤਾ ਗਿਆ ਸੀ ।
ਕਿਵੇਂ ਸਾਹਮਣੇ ਆਇਆ ਸਮੁੱਚਾ ਘਟਨਾਕ੍ਰਮ
ਪੁਲਸ ਮੁਤਾਬਕ ਸੀ. ਸੀ. ਟੀ. ਵੀ. ਫੁਟੇਜ (CCTV footage) ਵਿੱਚ ਨਾਬਾਲਗ ਲੜਕੀ ਛੋਟੀ ਬੱਚੀ ਨੂੰ ਚੁੱਕ ਕੇ ਰੇਲਿੰਗ ਤੋਂ ਖੁੱਲ੍ਹੀ ਡਕਟ ਵਿੱਚ ਧੱਕਾ ਦਿੰਦੀ ਦਿਖਾਈ ਦੇ ਰਹੀ ਹੈ । ਇਸ ਤੋਂ ਬਾਅਦ ਉਹ ਉੱਥੋਂ ਭੱਜ ਗਈ । ਸੁਸਾਇਟੀ ਦੇ ਲੋਕ ਜ਼ਖ਼ਮੀ ਬੱਚੀ ਨੂੰ ਹਸਪਤਾਲ ਲੈ ਗਏ। ਜਦਕਿ ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ । ਪੁਲਸ ਨੇ ਮੁਲਜ਼ਮ ਨਾਬਾਲਗ ਲੜਕੀ ਨੂੰ ਜੁਵੇਨਾਈਲ ਜਸਟਿਸ ਬੋਰਡ ਦੇ ਸਾਹਮਣੇ ਪੇਸ਼ ਕੀਤਾ ਸੀ। ਬੋਰਡ ਨੇ ਉਸ ਦੀ ਕਾਊਂਸਲਿੰਗ ਕਰਵਾਉਣ ਦੇ ਨਿਰਦੇਸ਼ ਦਿੱਤੇ ਅਤੇ ਉਸ ਨੂੰ ਮਾਪਿਆਂ ਦੀ ਦੇਖ-ਰੇਖ ਹੇਠ ਛੱਡ ਦਿੱਤਾ ।









