ਗੈਂਗਸਟਰਾਂ ’ਤੇ ਵਾਰ ਦੇ 205ਵੇਂ ਦਿਨ ਹੋਈ 630 ਥਾਈਂ ਛਾਪੇਮਾਰੀ

0
21
Bhagwant Mann

ਚੰਡੀਗੜ੍ਹ, 14 ਅਗਸਤ 2026 : ਗੈਂਗਸਟਰਾਂ ‘ਤੇ ਵਾਰ ਮੁਹਿੰਮ (Campaign against gangsters) ਦੇ 205ਵੇਂ ਦਿਨ ਪੰਜਾਬ ਭਰ ਵਿਚ ਪੰਜਾਬ ਪੁਲਸ ਵਲੋਂ 630 ਥਾਵਾਂ ‘ਤੇ ਛਾਪੇਮਾਰੀਆਂ (Raids) ਕੀਤੀਆਂ ਗਈਆਂ ਹਨ ।

ਮੁਹਿੰਮ ਦੌਰਾਨ 353 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

ਮੁਹਿੰਮ ਦੇ 205ਵੇਂ ਦਿਨ ਪੁਲਸ ਟੀਮਾਂ ਨੇ ਚਾਰ ਹਥਿਆਰਾਂ ਸਮੇਤ 353 ਵਿਅਕਤੀਆਂ ਨੂੰ ਗ੍ਰਿਫ਼ਤਾਰ (Arrested) ਕੀਤਾ, ਜਿਸ ਨਾਲ ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ ਕੁੱਲ ਗ੍ਰਿਫ਼ਤਾਰੀਆਂ 60 ਹਜ਼ਾਰ 354 ਹੋ ਗਈਆਂ । ਇਸ ਤੋਂ ਇਲਾਵਾ 262 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ ਗਈ ਹੈ । ਪੁਲਸ ਟੀਮਾਂ ਨੇ ਕਾਰਵਾਈ ਦੌਰਾਨ 9 ਭਗੌੜੇ ਅਪਰਾਧੀ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ ।

ਯੁੱਧ ਨਸਿ਼ਆਂ ਵਿਰੁੱਧ ਮੁਹਿੰਮ ਤਹਿਤ 104 ਨਸ਼ਾ ਤਸਕਰ ਕੀਤੇ ਗ੍ਰਿਫ਼ਤਾਰ

ਪੰਜਾਬ ਅੰਦਰ ਚੱਲ ਰਹੀ “ਯੁੱਧ ਨਸ਼ਿਆਂ ਵਿਰੁੱਧ” (War on drugs) ਨੂੰ 530ਵੇਂ ਦਿਨ ਵੀ ਜਾਰੀ ਰੱਖਦਿਆਂ ਅੱਜ 104 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 2.1 ਕਿਲੋ ਹੈਰੋਇਨ, 31 ਕਿਲੋ ਭੁੱਕੀ, 3363 ਨਸ਼ੀਲੀਆਂ ਗੋਲੀਆਂ (Narcotic pills) ਅਤੇ 1910 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ।

ਇਸ ਨਾਲ ਸਿਰਫ 530 ਦਿਨਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਕੁੱਲ ਨਸ਼ਾ ਤਸਕਰਾਂ (Drug traffickers) ਦੀ ਗਿਣਤੀ 75,806 ਹੋ ਗਈ ਹੈ। ਨਸ਼ਾ ਛੁਡਾਊ ਮੁਹਿੰਮ ਦੇ ਹਿੱਸੇ ਵਜੋਂ, ਪੰਜਾਬ ਪੁਲਸ ਨੇ ਅੱਜ 16 ਵਿਅਕਤੀਆਂ ਨੂੰ ਨਸ਼ਾ ਛੁਡਾਊ ਅਤੇ ਮੁੜ ਵਸੇਬੇ ਦਾ ਇਲਾਜ ਕਰਵਾਉਣ ਲਈ ਰਾਜ਼ੀ ਕੀਤਾ ਹੈ ।

LEAVE A REPLY

Please enter your comment!
Please enter your name here