ਮੰਡੀ ਗੋਬਿੰਦਗੜ੍ਹ ਅਮਲੋਹ ਰੋਡ ‘ਤੇ ਸੜਕ ਹਾਦਸੇ ਵਿਚ ਇਕ ਦੀ ਮੌਤ

0
27
Accident

ਅਮਲੋਹ, 24 ਜੁਲਾਈ 2026 : ਪੰਜਾਬ ਦੇ ਮੰਡੀ ਗੋਬਿੰਦਗੜ੍ਹ-ਅਮਲੋਹ ਰੋਡ (Mandi Gobindgarh-Amloh Road) ‘ਤੇ ਬੀਤੀ ਰਾਤ ਵਾਪਰੇ ਸੜਕ ਹਾਦਸੇ ਵਿਚ ਕਾਰ ਸਵਾਰ ਦੋ ਵਿਚੋਂ ਇਕ ਦੀ ਮੌਤ ਹੋ ਗਈ ਹੈ ਦਾ ਸਮਾਚਾਰ ਹੈ ।

ਕੌਣ ਹੈ ਉਹ ਵਿਅਕਤੀ ਜੋ ਉਤਰ ਗਿਆ ਮੌਤ ਦੇ ਘਾਟ

ਮਿਲੀ ਜਾਣਕਾਰੀ ਅਨੁਸਾਰ ਮੰਡੀ ਗੋਬਿੰਦਗੜ੍ਹ-ਅਮਲੋਹ ਰੋਡ ਤੇ ਜੋ ਰੀਤੀ ਰਾਤ ਇਕ ਕਾਰ ਟਰਾਲੇ ਨਾਲ ਟਕਰਾ ਸੜਕ ਹਾਦਸੇ (Road accidents) ਦਾ ਸਿ਼ਕਾਰ ਹੋ ਗਈ ਹੈ ਦੇ ਵਿਚ ਸਵਾਰ ਇਕ ਵਿਅਕਤੀ ਦੀ ਮੌਤ (Death) ਤੇ ਦੂਸਰਾ ਗੰਭੀਰ ਜਖਮੀ ਹੋ ਗਿਆ ਹੈ ਵਿਚ ਮੌਤ ਦੇ ਘਾਟ ਉਤਰਨ ਵਾਲੇ ਵਿਅਕਤੀ ਦੀ ਪਛਾਣ ਦਿਨੇਸ਼ ਅਰੋੜਾ ਉਰਫ਼ ਕਾਕੂ ਵਜੋਂ ਹੋਈ ਹੈ ਜਦੋ ਕਿ ਜਖਮੀ (Injured) ਵਿਅਕਤੀ ਦੀ ਪਛਾਣ ਆਸ਼ੂ ਗੋਇਲ ਦੇ ਤੌਰ ‘ਤੇ ਹੋਈ ਹੈ ।

ਕੀ ਦੱਸਿਆ ਸਿਵਲ ਹਸਪਤਾਲ ਅਮਲੋਹ ਦੇ ਐਸ. ਐਮ. ਓ. ਨੇ

ਸਿਵਲ ਹਸਪਤਾਲ ਅਮਲੋਹ ਦੇ ਐੱਸ.ਐੱਮ.ਓ. ਡਾ. ਜਸ਼ਨਪ੍ਰੀਤ ਸਿੰਘ ਨੇ ਦੱਸਿਆ ਕਿ ਦੋਵਾਂ ਨੂੰ ਰਾਤ ਲਗਭਗ 11:30 ਵਜੇ ਹਸਪਤਾਲ ਲਿਆਂਦਾ ਗਿਆ । ਦਿਨੇਸ਼ ਅਰੋੜਾ ਨੂੰ ਜਦੋਂ ਹਸਪਤਾਲ ਲਿਆਂਦਾ ਗਿਆ ਤਾਂ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ । ਡਾਕਟਰਾਂ ਅਨੁਸਾਰ ਉਨ੍ਹਾਂ ਦੀ ਮੌਤ ਮੌਕੇ ‘ਤੇ ਹੀ ਹੋ ਗਈ ਸੀ, ਜਿਸ ਤੋਂ ਹਾਦਸੇ ਦੀ ਭਿਆਨਕਤਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ । ਗੰਭੀਰ ਰੂਪ ‘ਚ ਜ਼ਖ਼ਮੀ ਆਸ਼ੂ ਗੋਇਲ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਮੁਢਲੇ ਇਲਾਜ ਤੋਂ ਬਾਅਦ ਉੱਚ ਮੈਡੀਕਲ ਸੈਂਟਰ ਰੈਫ਼ਰ ਕਰ ਦਿੱਤਾ ਗਿਆ ।

LEAVE A REPLY

Please enter your comment!
Please enter your name here