ਹਿਮਾਚਲ `ਚ ਟਾਟਾ ਸੂਮੋ `ਤੇ ਚੱਟਾਨ ਡਿੱਗਣ ਕਾਰਨ 13 ਦੀ ਮੌਤ 2 ਗੰਭੀਰ ਜ਼ਖ਼ਮੀ

0
24
Himachal Accident

ਹਿਮਾਚਲ ਪ੍ਰਦੇਸ਼, 24 ਜੁਲਾਈ 2026 : ਭਾਰਤ ਦੇਸ਼ ਦੇ ਸੂੁਬੇ ਹਿਮਾਚਲ ਪ੍ਰਦੇਸ਼ (Himachal Pradesh) ਦੇ ਕਬਾਇਲੀ ਜਿ਼ਲੇ ਲਾਹੌਲ ਸਪੀਤੀ ਵਿਖੇ ਚੱਟਾਨ ਡਿੱਗਣ ਕਾਰਨ 13 ਦੀ ਮੌਤ (Death) ਤੇ ਦੋ ਗੰਭੀਰ ਜਖਮੀ ਹੋ ਗਏ ਹਨ ।

ਕਿੰਨੇ ਜਣੇ ਸਵਾਰ ਸਨ ਕਾਰ ਵਿਚ

ਮਿਲੀ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਕਬਾਇਲੀ ਜਿ਼ਲ੍ਹੇ ਲਾਹੌਲ-ਸਪੀਤੀ ਵਿੱਚ ਜੋ ਅੱਜ ਸ਼ੁੱਕਰਵਾਰ ਨੂੰ ਇੱਕ ਦਰਦਨਾਕ ਸੜਕ ਹਾਦਸਾ (Road accident) ਵਾਪਰਿਆ, ਜਿੱਥੇ ਪਹਾੜੀ ਤੋਂ ਅਚਾਨਕ ਇੱਕ ਵਿਸ਼ਾਲ ਚੱਟਾਨ ਟੁੱਟ ਕੇ ਹੇਠਾਂ ਲੰਘ ਰਹੀ ਟਾਟਾ ਸੂਮੋ ਗੱਡੀ ‘ਤੇ ਜਾ ਡਿੱਗੀ । ਇਸ ਹਾਦਸੇ ਵਿੱਚ ਗੱਡੀ ਵਿੱਚ ਸਵਾਰ 13 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 2 ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ (Seriously injured) ਹੋ ਗਏ । ਦੱਸਣਯੋਗ ਹੈ ਕਿ ਕਾਰ ਵਿਚ 15 ਵਿਅਕਤੀ ਸਵਾਰ ਸਨ । ਇਹ ਭਿਆਨਕ ਘਟਨਾ ਉਦੈਪੁਰ ਥਾਣਾ ਖੇਤਰ ਅਧੀਨ ਪੈਂਦੀ ਬੋਰਡਰ ਰੋਡਜ਼ ਆਰਗੇਨਾਈਜ਼ੇਸ਼ਨ ਦੀ ਮੁੱਖ ਸੜਕ `ਤੇ ਕਧੂਨਾਲਾ-ਰਾਹੌਲੀ ਨੇੜੇ ਵਾਪਰੀ ।

ਵਾਹਨ ਦੇ ਕਢੁਨਾਲਾ ਪਹੁੰਚਦਿਆਂ ਹੀ ਚੱਟਾਨ ਕਾਰ ਤੇ ਆ ਡਿੱਗੀ

ਗੱਡੀ ਜਿਵੇਂ ਹੀ ਕਢੁਨਾਲਾ ਇਲਾਕੇ ਨੇੜੇ ਪਹੁੰਚੀ ਤਾਂ ਪਹਾੜ ਖਿਸਕਣ ਕਾਰਨ ਇੱਕ ਭਾਰੀ ਚੱਟਾਨ ਸਿੱਧੀ ਵਾਹਨ ਦੀ ਛੱਤ ‘ਤੇ ਆ ਡਿੱਗੀ, ਜਿਸ ਨਾਲ ਗੱਡੀ ਦੇ ਪਰਖੱਚੇ ਉੱਡ ਗਏ । ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਲੋਕਾਂ, ਪੁਲਿਸ ਅਤੇ ਰਾਹਤ ਟੀਮਾਂ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤੇ । ਦੋਵੇਂ ਜ਼ਖ਼ਮੀਆਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਇਲਾਜ ਲਈ ਨੇੜਲੇ ਹਸਪਤਾਲ (Hospital) ਭੇਜਿਆ ਗਿਆ ਹੈ ।

ਡੀ. ਸੀ. ਲਾਹੌਲ ਸਪੀਤੀ ਨੇ ਕੀ ਦੱਸਿਆ

ਲਾਹੌਲ-ਸਪੀਤੀ ਦੀ ਡਿਪਟੀ ਕਮਿਸ਼ਨਰ ਕਿਰਨ ਭਦਾਨਾ ਨੇ ਦੱਸਿਆ ਕਿ ਇਹ ਹਾਦਸਾ ਚੰਬਾ ਜ਼ਿਲ੍ਹੇ ਦੇ ਪੰਗੀ ਅਤੇ ਲਾਹੌਲ-ਸਪੀਤੀ ਦੇ ਸਰਹੱਦੀ ਖੇਤਰ ਵਿੱਚ ਵਾਪਰਿਆ ਹੈ । ਮੁੱਢਲੀ ਜਾਂਚ ਅਨੁਸਾਰ ਸਾਰੇ ਮ੍ਰਿਤਕ ਚੰਬਾ ਜ਼ਿਲ੍ਹੇ ਦੇ ਪੰਗੀ ਇਲਾਕੇ ਦੇ ਵਸਨੀਕ ਸਨ । ਥਾਣਾ ਟਿੰਡੀ ਅਤੇ ਉਦੈਪੁਰ ਪੁਲਿਸ ਵੱਲੋਂ ਮ੍ਰਿਤਕਾਂ ਦੀ ਪਛਾਣ ਕਰਨ ਤੋਂ ਬਾਅਦ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ ਹੈ ।

LEAVE A REPLY

Please enter your comment!
Please enter your name here