ਸਮਾਜਵਾਦੀ ਪਾਰਟੀ ਦੇ ਵਿਧਾਇਕ ਵਿਰੁੱਧ ਹੋਈ ਐਫ. ਆਈ. ਆਰ. ਦਰਜ

0
32
Kangna

ਉਤਰ ਪ੍ਰਦੇਸ਼, 19 ਜੂਨ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਵਿਚ ਸਮਾਜਵਾਦੀ ਪਾਰਟੀ ਦੇ ਵਿਧਾਇਕ ਵਿਰੁੱਧ ਐਫ. ਆਈ. ਆਰ. ਦਰਜ (FIR registered) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਊਂ ਕੀਤੀ ਗਈ ਹੈ ਵਿਧਾਇਕ ਵਿਰੁੱਧ ਐਫ. ਆਈ. ਆਰ. ਦਰਜ

ਮਿਲੀ ਜਾਣਕਾਰੀ ਅਨੁਸਾਰ ਉਤਰ ਪ੍ਰਦੇਸ਼ ਵਿਚ ਜੋ ਸਮਾਜਵਾਦੀ ਪਾਰਟੀ (Samajwadi Party) ਦੇ ਵਿਧਾਇਕ ਵਿਰੁੱਧ ਐਫ. ਆਈ. ਆਰ. ਦਰਜ ਕੀਤੀ ਗਈ ਹੈ ਦਾ ਕਾਰਨ ਉਸ ਵਲੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਲੋਕ ਸਭਾ ਹਲਕਾ ਮੰਡੀ ਤੋਂ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਵਿਰੁਧ ਕਥਿਤ ਤੌਰ ’ਤੇ ਇਤਰਾਜ਼ਯੋਗ ਪੋਸਟ (Objectionable post) ਸਾਂਝੀ ਕਰਕੇ ਟਿੱਪਣੀਆਂ ਕਰਨਾ ਹੈ ।

ਕੌਣ ਹੈ ਇਹ ਵਿਧਾਇਕ

ਸਾਈਬਰ ਪੁਲਸ ਸਟੇਸ਼ਨ ਇੰਚਾਰਜ ਰਾਜੀਵ ਕੁਮਾਰ ਤਿਵਾੜੀ ਨੇ ਕਿਹਾ ਕਿ ਰਾਣੀਗੰਜ ਸਪਾ ਵਿਧਾਇਕ ਰਾਕੇਸ਼ ਕੁਮਾਰ ਵਰਮਾ (MLA Rakesh Kumar Verma) ਵਲੋਂ ਕੰਗਨਾ ਵਿਰੁਧ ਕਥਿਤ ਤੌਰ ’ਤੇ ਇਤਰਾਜ਼ਯੋਗ ਟਿੱਪਣੀਆਂ ਕਰਨ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਹੈ । ਉਨ੍ਹਾਂ ਕਿਹਾ ਕਿ ਵੀਡੀਉ ਦੇ ਆਧਾਰ ’ਤੇ ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਅੰਸ਼ੁਮਨ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਕਿ ਸਪਾ ਵਿਧਾਇਕ ਨੇ ਮਹਿਲਾ ਸੰਸਦ ਮੈਂਬਰ ਵਿਰੁਧ ਅਣਉਚਿਤ ਟਿੱਪਣੀਆਂ ਕੀਤੀਆਂ ਹਨ। ਜਿਸ ਤਹਿਤ ਪੁਲਿਸ ਨੇ ਵਰਮਾ ਵਿਰੁਧ ਐਫ਼ਆਈਆਰ ਦਰਜ ਕਰ ਲਈ ਹੈ ।

LEAVE A REPLY

Please enter your comment!
Please enter your name here