ਚੰਡੀਗੜ੍ਹ, 13 ਅਕਤੂਬਰ 2026 : ਪੰਜਾਬ ਦੇ ਰੋਪੜ ਰੇਂਜ ਦੇ ਮੁਅੱਤਲ ਡੀ. ਆਈ. ਜੀ. (Suspended DIG) ਹਰਚਰਨ ਸਿੰਘ ਭੁੱਲਰ ਦੇ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਲੱਖਾਂ ਰੁਪਏ ਜਬਤ (Lakhs of rupees seized) ਕੀਤੇ ਜਾਣ ਦਾ ਸਮਾਚਾਰ ਹੈ ।
ਕਿੰਨੇ ਲੱਖ ਕੀਤੇ ਗਏ ਹਨ ਜਬਤ
ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਵਲੋਂ ਜੋ ਪੰਜਾਬ ਪੁਲਸ ਦੇ ਮੁਅੱਤਲ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਦੇ ਭ੍ਰਿਸ਼ਟਾਚਾਰ ਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਲੱਖਾਂ ਰੁਪਏ ਜ਼ਬਤ ਕੀਤੇ ਹਨ ਤਹਿਤ 8. 35 ਲੱਖ ਰੁਪਏ ਜਬਤ ਕੀਤੇ ਗਏ ਹਨ । ਦੱਸਣਯੋਗ ਹੈ ਕਿ ਇਸ ਤੋਂ ਇਲਾਵਾ 1.42 ਕਰੋੜ ਰੁਪਏ ਦੀ ਰਕਮ ਵਾਲੇ ਬੈਂਕ ਖਾਤਿਆਂ ਨੂੰ ਫ੍ਰੀਜ਼ ਕਰ ਦਿੱਤਾ ਗਿਆ ਹੈ ।
ਕੀ ਸਾਹਮਣੇ ਆਇਆ ਹੈ ਜਾਂਚ ਦੌਰਾਨ
ਜਾਂਚ ਦੌਰਾਨ ਅਪਰਾਧਿਕ ਆਮਦਨ ਨੂੰ ਹਾਸਲ ਕਰਨ, ਕਬਜ਼ੇ ‘ਚ ਰੱਖਣ, ਲੁਕਾਉਣ ਤੇ ਵਰਤਣ ‘ਚ ਭੁੱਲਰ ਦੀ ਸ਼ਮੂਲੀਅਤ ਸਾਹਮਣੇ ਆਈ ਹੈ । ਈ.ਡੀ. ਨੇ ਪੰਜਾਬ ਪੁਲਸ ਦੇ ਮੁਅੱਤਲ ਡੀ. ਆਈ. ਜੀ. ਭੁੱਲਰ ਨੂੰ ਭ੍ਰਿਸ਼ਟਾਚਾਰ ਤੇ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਤੋਂ ਵੱਧ ਜਾਇਦਾਦ ਰੱਖਣ ਨਾਲ ਸਬੰਧਤ ਮਨੀਲਾਂਡਰਿੰਗ ਦੀ ਜਾਂਚ ਦੇ ਸਿਲਸਿਲੇ ‘ਚ ਮਨੀਲਾਂਡਰਿੰਗ ਰੋਕਥਾਮ ਐਕਟ-2002 ਦੀ ਧਾਰਾ 19 ਤਹਿਤ ਗ੍ਰਿਫ਼ਤਾਰ ਕੀਤਾ ਸੀ । ਅਦਾਲਤ ਨੇ ਭੁੱਲਰ ਨੂੰ 8 ਦਿਨਾਂ ਦੇ ਪੁਲਸ ਰਿਮਾਂਡ ‘ਤੇ ਭੇਜਿਆ ਸੀ । ਜਾਂਚ ਵਿਚ ਪਤਾ ਲੱਗਾ ਕਿ ਭੁੱਲਰ ਨੇ ਕਥਿਤ ਤੌਰ ‘ਤੇ ਕ੍ਰਿਸ਼ਨਾਨੂ ਸ਼ਾਰਦਾ ਰਾਹੀਂ ਅਪਰਾਧਿਕ ਮਾਮਲੇ ‘ਚ ਨਾਜਾਇਜ਼ ਫ਼ਾਇਦਾ ਪਹੁੰਚਾਉਣ ਲਈ ਰਿਸ਼ਵਤ ਮੰਗੀ ਸੀ ।









