ਲੁਧਿਆਣਾ, 21 ਜੁਲਾਈ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਵਿਖੇ ਅਧਿਆਪਕ ਵਲੋਂ ਬੱਚੇ ਦੀ ਕੁੱਟਮਾਰ ਕੀਤੇ ਜਾਣ ਦੇ ਮਾਮਲੇ ਵਿਚ ਸੂ-ਮੋਟੋ ਨੋਟਿਸ (Su-Moto Notice) ਲਿਆ ਗਿਆ ਹੈ ।
ਕੀ ਹੈ ਪੂਰਾ ਮਾਮਲਾ
ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਇਕ ਪ੍ਰਾਈਵੇਟ ਸਕੂਲ ਵਿਚ 9ਵੀਂ ਜਮਾਤ ਦੇ ਵਿਦਿਆਰਥੀ (Student) ਨੂੰ ਸਕੂਲ ਦੇ ਹੀ ਅਧਿਆਪਕ ਵਲੋਂ ਜ਼ਬਰਦਸਤੀ ਸਾਇੰਸ ਲੈਬ ਵਿਚ ਲਿਜਾ ਕੇ ਬੇਰਹਿਮੀ ਨਾਲ ਕੁੱਟਮਾਰ (Beating) ਕਰਨ ਦੇ ਮਾਮਲੇ ਵਿਚ ਡਿਪਟੀ ਕਮਿਸ਼ਨਰ ਲੁਧਿਆਣਾ ਵਲੋਂ ਜੋ ਸੂ-ਮੋਟੋ ਨੋਟਿਸ ਲਿਆ ਗਿਆ ਹੈ ਤਹਿਤ ਅਧਿਆਪਕ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ । ਦੱਸਣਯੋਗ ਹੈ ਕਿ ਬੱਚੇ ਦੀ ਕੀਤੀ ਗਈ ਕੁੱਟਮਾਰ ਦੇ ਚਲਦਿਆਂ ਬੱਚੇ ਪਿਸ਼ਾਬ ਤੱਕ ਵਿਚ ਖੂਨ ਆਉਣ ਲੱਗ ਪਿਆ ਸੀ, ਜਿਸਦੇ ਚਲਦਿਆਂ ਬੱਚੇ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ।
ਸੀ. ਐਮ. ਫੀਲਡ ਅਫ਼ਸਰ ਕਰਨਗੇ ਮਾਮਲੇ ਦੀ ਜਾਂਚ
ਡਿਪਟੀ ਕਮਿਸ਼ਨਰ ਲੁਧਿਆਣਾ (Deputy Commissioner Ludhiana) ਜਿਨ੍ਹਾਂ ਬੱਚੇ ਦੀ ਕੁੱਟਮਾਰ ਮਾਮਲੇ ਵਿਚ ਐਕਸ਼ਨ ਲੈਂਦਿਆਂ ਜਿਥੇ ਸੂ-ਮੋਟੋ ਨੋਟਿਸ ਲਿਆ ਹੈ, ਉਥੇ ਹੀ ਸੀ. ਐਮ. ਫੀਲਡ ਅਫ਼ਸਰ ਨੂੰ ਵੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ ਤਾਂ ਜੋ ਸੱਚ ਸਾਹਮਣੇ ਆ ਸਕੇ ਤੇ ਉਸ ਤੋਂ ਬਾਅਦ ਜਿਥੇ ਅਧਿਆਪਕ, ਉਥੇ ਦੂਸਰੇ ਪਾਸੇ ਸਕੂਲ ਪ੍ਰਸ਼ਾਸਨ ਖਿਲਾਫ਼ ਵੀ ਬਣਦੀ ਕਾਰਵਾਈ ਕੀਤੀ ਜਾ ਸਕੇ ।
ਕੀ ਦੱਸਿਆ ਪੀੜ੍ਹਤ ਬੱਚੇ ਦੇ ਪਿਤਾ ਨੇ
9ਵੀਂ ਜਮਾਤ ਦੇ ਵਿਦਿਆਰਥੀ ਦੇ ਪਿਤਾ ਨੇ ਦੱਸਿਆ ਕਿ 17 ਜੁਲਾਈ ਨੂੰ ਉਨ੍ਹਾਂ ਦਾ ਪੁੱਤਰ ਜਦੋਂ ਸਕੂਲ ਤੋਂ ਘਰ ਆਇਆ ਤਾਂ ਉਹ ਬਹੁਤ ਡਰਿਆ ਹੋਇਆ ਸੀ ਤੇ ਕੁੱਝ ਦੇਰ ਬਾਅਦ ਹੀ ਉਸਦੀ ਤਬੀਅਤ ਵੀ ਵਿਗੜਨ ਲੱਗੀ । ਉਨ੍ਹਾਂ ਦੱਸਿਆ ਕਿ ਜਦੋਂ ਬੱਚਾ ਪਿਸ਼ਾਬ ਗਿਆ ਤਾਂ ਪਿਸ਼ਾਬ ਦੇ ਨਾਲ ਕਾਫੀ ਖੂਨ ਵਗਣ ਲੱਗ ਪਿਆ, ਜਿਸਨੂੰ ਦੇਖ ਕੇ ਪਰਿਵਾਰ ਦੇ ਹੋਸ਼ ਉਡ ਗਏ । ਜਿਸ ‘ਤੇ ਜਦੋਂ ਬੱਚੇ ਨੂੰ ਪੁਛਿਆ ਗਿਆ ਤਾਂ ਉੋਸਨੇ ਸਾਰੀ ਗੱਲਬਾ ਦੱਸੀ । ਪੀੜ੍ਹਤ ਬੱਚੇ ਦੇ ਪਿਤਾ ਨੇ ਦੱਸਿਆ ਕਿ ਅਧਿਆਪਕ ਵਲੋਂ ਸਿਰਫ਼ ਬੱਚੇ ਦੀ ਕੁੱਟਮਾਰ ਹੀ ਨਹੀਂ ਕੀਤੀ ਗਈ ਬਲਕਿ ਇਹ ਸਭ ਕੁੱਝ ਦੱਸਣ ਤੇ ਜਾਨੋਂ ਮਾਰਨ (kill) ਦੀ ਧਮਕੀ ਵੀ ਦਿੱਤੀ ਗਈ ਹੈ ।
ਕੀ ਦੱਸਿਆ ਏ. ਐਸ. ਆਈ. ਨੇ
ਪੰਜਾਬ ਪੁਲਸ ਦੇ ਏ. ਐਸ. ਆਈ. ਬਲਦੇਵ ਸਿੰਘ ਨੇ ਦੱਸਿਆ ਕਿ ਪੀੜ੍ਹਤ ਬੱਚੇ ਦੇ ਪਿਤਾ ਦੇ ਬਿਆਨਾਂ ਅਤੇ ਮੈਡੀਕਲ ਰਿਪੋਰਟ ਦੇ ਆਧਾਰ ‘ਤੇ ਅਧਿਆਪਕ ਅਨਿਲ ਕੁਮਾਰ ਅਗਰਵਾਲ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ (Case registered) ਕਰ ਲਿਆ ਗਿਆ ਹੈ ਤੇ ਸੀ. ਸੀ. ਟੀ. ਵੀ. ਫੁਟੇਜ ਵੀ ਕਬਜੇ ਵਿਚ ਲੈ ਲਈ ਗਈ ਹੈ ।









