ਵਿਆਹ ਤੋਂ ਨਾਰਾਜ ਪੇਕੇ ਪਰਿਵਾਰ ਨੇ ਕੀਤਾ ਆਪਣੀ ਹੀ ਧੀ ਦਾ ਕਤਲ

0
34
Killed

ਕੋਟਕਪੂਰਾ, 21 ਜੁਲਾਈ 2026 : ਪੰਜਾਬ ਦੇ ਸ਼ਹਿਰ ਕੋਟਕਪੁਰਾ (Kotkapura) ਵਿਖੇ ਵਿਆਹ ਤੋਂ ਚੱਲ ਰਹੇ ਇਕ ਪਰਿਵਾਰ ਵਲੋਂ ਆਪਣੀ ਹੀ ਧੀ ਦਾ ਬੇਰਹਿਮੀ ਨਾਲ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਲੜਕੀ

ਮਿਲੀ ਜਾਣਕਾਰੀ ਅਨੁਸਾਰ ਕੋਟਕਪੁਰਾ ਵਿਖੇ ਜੋ ਇਕ ਵਿਆਹੁਤਾ ਲੜਕੀ (Married girl) ਦਾ ਉਸਦੇ ਆਪਣੇ ਹੀ ਪੇਕੇ ਪਰਿਵਾਰ ਵਲੋਂ ਵਿਆਹ ਤੋਂ ਨਾਰਾਜ਼ਗੀ ਦੇ ਚਲਦਿਆਂ ਬੇਰਹਿਮੀ ਨਾਲ ਤੇਜਧਾਰ ਹਥਿਆਰਾਂ (Sharp weapons) ਨਾਲ ਕਤਲ ਕਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਵਿਚ ਮ੍ਰਿਤਕਾ ਦੀ ਪਛਾਣ 20 ਸਾਲਾ ਮਹਿਕਪ੍ਰੀਤ ਕੌਰ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਲੜਕੀ ਨੇ ਪਿੰਡ ਬੁਰਜ ਹਰੀਕਾ ਵਿਚ ਆਪਣੇ ਹੀ ਪਿੰਡ ਦੇ ਇਕ ਨੌਜਵਾਨ ਨਾਲ ਪ੍ਰੇਮ ਵਿਆਹ ਕਰਵਾ ਲਿਆ ਸੀ ਤੇ ਇਸ ਵਿਆਹ ਤੋਂ ਲੜਕੀ ਦੇ ਪਰਿਵਾਰਕ ਮੈਂਬਰ ਨਾਰਾਜ਼ ਸਨ ।

ਪੁਲਸ ਨੇ ਲਾਸ਼ ਭੇਜ ਦਿੱਤੀ ਹੈ ਪੋਸਟਮਾਰਟਮ ਲਈ

ਉਕਤ ਖੂਨੀ ਘਟਨਾਕ੍ਰਮ ਸਬੰਧੀ ਜਦੋਂ ਕੋਟਕਪੁਰਾ ਪੁਲਸ ਨੂੰ ਪਤਾ ਲੱਗਿਆ ਤੇ ਲੜਕੀ ਦੀ ਲਾਸ਼ ਪੁਲਸ ਨੂੰ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ਦੇ ਕੰਢੇ ਸਥਿਤ ਖੇਤਾਂ ਵਿਚੋਂ ਮਿਲੀ ਤਾਂ ਥਾਣਾ ਸਿਟੀ ਕੋਟਕਪੁਰਾ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਕਬਜੇ ਵਿਚ ਲੈ ਕੇ ਪੋਸਟਮਾਰਟਮ (Postmortem) ਲਈ ਗੁਰੂ ਗੋਬਿੰਦ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਫਰੀਦਕੋਟ ਵਿਖੇ ਭੇਜ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।

ਕੀ ਸਾਹਮਣੇ ਆਇਆ ਪੁਲਸ ਦੀ ਜਾਂਚ ਵਿਚ

ਪੁਲਸ ਵਲੋਂ ਕੀਤੀ ਗਈ ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਕਿ ਲੜਕੀ ਮਹਿਕਪ੍ਰੀਤ ਕੌਰ ਨੇ ਪਿੰਡ ਦੇ ਹੀ ਜਿਸ ਨੌਜਵਾਨ ਜਗਦੀਪ ਸਿੰਘ ਨਾਲ ਪ੍ਰੇਮ ਵਿਆਹ ਕੀਤਾ ਸੀ ਦੋਵੇਂ ਜਣੇ ਸੋਮਵਾਰ ਦੀ ਸ਼ਾਮ ਨੂੰ ਮੋਟਰਸਾਈਕਲ ‘ਤੇ ਕੋਟਰਕਪੁਰਾ ਆ ਰਹੇ ਸਨ ਤੇ ਇਸ ਦੌਰਾਨ ਨੈਸ਼ਨਲ ਹਾਈਵੇ ਨੇੜੇ ਮਹਿਕਪ੍ਰੀਤ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਘੇਰ ਲਿਆ ਪਰ ਜਗਦੀਪ ਸਿੰਘ ਮੌਕੇ ਤੋਂ ਭੱਜਣ ਵਿਚ ਕਾਮਯਾਬ ਗਿਆ ਜਦੋਂ ਕਿ ਮਹਿਕਪ੍ਰੀਤ ਕੌਰ ਨੂੰ ਉਸਦੇ ਪਰਿਵਾਰ ਮੈਂਬਰਾਂ ਨੇ ਕਾਬੂ ਕਰ ਲਿਆ ਅਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸਦਾ ਕਤਲ ਕਰਕੇ ਲਾਸ਼ ਖੇਤਾਂ ਵਿਚ ਸੁੱਟ ਦਿੱਤੀ ਗਈ ।

ਕੀ ਦੱਸਿਆ ਡੀ. ਐਸ. ਪੀ. ਨੇ

ਪੰਜਾਬ ਪੁਲਸ ਦੇ ਡੀ. ਐਸ. ਪੀ. (D. S. P.) ਅਵਤਾਰ ਸਿੰਘ ਰਾਜਪਾਲ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਲੜਕੀ ਦੇ ਪਰਿਵਾਰਕ ਮੈਂਬਰ ਉਸ ਦੇ ਪ੍ਰੇਮ ਵਿਆਹ ਤੋਂ ਨਾਰਾਜ਼ ਸਨ ਅਤੇ ਇਸੇ ਰੰਜਸ਼ ਕਾਰਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ । ਪੁਲਸ ਵੱਲੋਂ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ ।

LEAVE A REPLY

Please enter your comment!
Please enter your name here