ਪਣਜੀ, 6 ਅਗਸਤ 2026 : ਗੋਆ ਵਿਖੇ ਬੰਬੇ ਹਾਈਕੋਰਟ (Bombay High Court) ਦੀ ਗੋਆ ਬੈਂਚ ਨੇ ਤਹਿਲਕਾਰ ਮੈਗਜ਼ੀਨ ਦੇ ਸਾਬਕਾ ਐਡੀਟਰ ਇਨ ਚੀਫ (Former Editor in Chief) ਨੂੰ ਜਬਰ ਜਨਾਹ ਕੇਸ ਵਿਚ 10 ਸਾਲ ਦੀ ਸਜ਼ਾ (10 years in prison) ਸੁਣਾਈ ਹੈ ।
ਕੌਣ ਹੈ ਇਹ ਸਾਬਕਾ ਐਡੀਟਰ ਇਨ ਚੀਫ
ਮਿਲੀ ਜਾਣਕਾਰੀ ਅਨੁਸਾਰ ਬੰਬੇ ਹਾਈ ਕੋਰਟ ਦੀ ਗੋਆ ਬੈਂਚ ਵਲੋਂ ਬੀਤੇ ਦਿਨੀਂ ਤਹਿਲਕਾ ਮੈਗਜੀਨ (Tehelka Magazine) ਦੇ ਸਾਬਕਾ ਐਡੀਟਰ ਇਨ ਚੀਫ ਨੂੰ ਜਬਰ ਜਨਾਹ ਮਾਮਲੇ ਵਿਚ 10 ਸਾਲ ਜੇਲ ਦੀ ਸਜ਼ਾ ਸੁਣਾਈ ਹੈ ਵਿਚ ਸਾਬਕਾ ਐਡੀਟਰ ਇਨ ਚੀਫ ਦੀ ਪਛਾਣ ਤਰੁਣ ਤੇਜਪਾਲ (Tarun Tejpal) ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਅਦਾਲਤ ਵਲੋਂ ਆਖਿਆ ਗਿਆ ਹੈ ਕਿ ਉਹ 2 ਹਫ਼ਤਿਆਂ ਵਿੱਚ ਆਤਮ-ਸਮਰਪਣ ਕਰਨ । ਇਸ ਤੋਂ ਪਹਿਲਾਂ ਮਈ 2021 ਵਿੱਚ ਗੋਆ ਦੀ ਟ੍ਰਾਇਲ ਕੋਰਟ ਨੇ ਸਬੂਤਾਂ ਦੀ ਘਾਟ ਕਾਰਨ ਤੇਜਪਾਲ ਨੂੰ ਬਰੀ ਕਰ ਦਿੱਤਾ ਸੀ । ਇਸ ਤੋਂ ਬਾਅਦ ਮਾਮਲਾ ਹਾਈ ਕੋਰਟ ਪਹੁੰਚਿਆ ਸੀ ।
ਕਦੋਂ ਤੇ ਕੀ ਹੈ ਪੂਰਾ ਮਾਮਲਾ
ਉਪਰੋਕਤ ਮਾਮਲਾ ਜੋ ਨਵੰਬਰ 2013 ਦਾ ਹੈ ਵੇਲੇ ਤਹਿਲਕਾ ਦੀ ਮਹਿਲਾ ਪੱਤਰਕਾਰ ਨੇ ਦੋਸ਼ ਲਗਾਇਆ ਸੀ ਕਿ ਗੋਆ ਵਿੱਚ ਆਯੋਜਿਤ ‘ਥਿੰਕ ਫੈਸਟ’ ਦੌਰਾਨ 7 ਅਤੇ 8 ਨਵੰਬਰ ਦੀ ਰਾਤ ਨੂੰ ਹੋਟਲ ਦੀ ਲਿਫ਼ਟ ਵਿੱਚ ਤਰੁਣ ਤੇਜਪਾਲ ਨੇ ਦੋ ਵਾਰ ਉਨ੍ਹਾਂ ਦਾ ਜਿਨਸੀ ਸ਼ੋਸ਼ਣ (Sexual abuse) ਕੀਤਾ ਸੀ । ਹਾਈ ਕੋਰਟ ਦੇ ਫ਼ੈਸਲੇ ‘ਤੇ ਤੇਜਪਾਲ ਨੇ ਕਿਹਾ ਕਿ ਅਸੀਂ ਫ਼ੈਸਲੇ ਤੋਂ ਬਹੁਤ ਨਿਰਾਸ਼ ਹਨ ਤੇ ਉਹ ਸੁਪਰੀਮ ਕੋਰਟ ਜਾਣਗੇ । ਉਨ੍ਹਾਂ ਕਿਹਾ ਕਿ ਕੁੱਝ ਲੋਕ ਤਹਿਲਕਾ ਅਤੇ ਸਿਆਸੀ ਬਦਲੇ ਦੀ ਭਾਵਨਾ ਨਾਲ 13 ਸਾਲਾਂ ਤੋਂ ਉਨ੍ਹਾਂ ਦੇ ਪਿੱਛੇ ਪਏ ਹੋਏ ਹਨ ।









