ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ‘ਤੇ ਹੋਇਆ ਹਮਲਾ

0
25
Sukhbir Badal

ਚੰਡੀਗੜ੍ਹ, 13 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰਾ (Maharashtra) ਦੇ ਨਾਂਦੇੜ ਵਿਖੇ ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਇਕ ਵਿਅਕਤੀ ਵਲੋਂ ਹਮਲਾ (Attack) ਕੀਤਾ ਗਿਆ ਹੈ ।

ਹਮਲਾਵਰ ਦੇ ਹਮਲਾ ਕਰਨ ਦੇ ਚਲਦਿਆਂ ਸੁਖਬੀਰ ਦੇ ਹੱਥ ਤੇ ਸੱਟ

ਮਿਲੀ ਜਾਣਕਾਰੀ ਅਨੁਸਾਰ ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ (President of the Shiromani Akali Dal) ਸੁਖਬੀਰ ਸਿੰਘ ਬਾਦਲ ਤੇ ਜੋ ਅੱਜ ਮਹਾਰਾਸ਼ਟਰਾ ਦੇ ਨਾਂਦੇੜ ਵਿਖੇ ਬਣੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਚ ਦਾਖਲ ਹੋਣ ਵੇਲੇ ਕਿਸੇ ਵਿਅਕਤੀ ਵਲੋਂ ਹਮਲਾ ਕੀਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਦੇ ਕਾਰਨ ਸੁਖਬੀਰ ਸਿੰਘ ਬਾਦਲ ਦੇ ਹੱਥ ਤੇ ਸੱਟ ਲੱਗੀ ਹੈ। ਜਿਸ ਦੇ ਚਲਦਿਆਂ ਉਨ੍ਹਾਂ ਨੂੰ ਇਕ ਨਿਜੀ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ ।

ਸੁਰਖਿਆ ਕਰਮਚਾਰੀਆਂ ਨੇ ਕਰ ਲਿਆ ਹਮਲਾਵਰ ਨੂੰ ਕਾਬੂ

ਸੁਖਬੀਰ ਸਿੰਘ ਬਾਦਲ (Sukhbir Singh Badal) ‘ਤੇ ਅਚਾਨਕ ਹਮਲਾ ਕਰਕੇ ਉਨ੍ਹਾਂ ਨੂੰ ਜਖਮੀ ਕਰ ਦੇਣ ਵਾਲੇ ਵਿਅਕਤੀ ਨੂੰ ਸੁਖਬੀਰ ਬਾਦਲ ਦੀ ਸੁਰੱਖਿਆ ਵਿਚ ਤਾਇਨਾਤ ਕਰਮਚਾਰੀਆਂ ਵਲੋਂ ਪਕੜ ਲਿਆ ਗਿਆ ਹੈ। ਹਮਲੇ ਦੇ ਪਿੱਛੇ ਦੇ ਮਕਸਦ ਅਤੇ ਦੋਸ਼ੀ ਦੀ ਪਛਾਣ ਦਾ ਪਤਾ ਲਗਾਉਣ ਲਈ ਪੁਲਸ ਜਾਂਚ ਜਾਰੀ ਹੈ। ਪੁਲਸ ਘਟਨਾ ਦੇ ਪੂਰੇ ਕ੍ਰਮ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ। ਉਹ ਹਮਲਾਵਰ ਦੇ ਇਰਾਦੇ ਅਤੇ ਉਸ ਨੇ ਸੁਖਬੀਰ ਬਾਦਲ ਨੂੰ ਕਿਉਂ ਨਿਸ਼ਾਨਾ ਬਣਾਇਆ, ਇਸ ਦੀ ਵੀ ਜਾਂਚ ਕਰ ਰਹੇ ਹਨ ।

ਪੁਲਸ ਤੇ ਸੁਰੱਖਿਆ ਏਜੰਸੀਆਂ ਪਹੁੰਚ ਗਈਆਂ ਹਨ ਮੌਕੇ ‘ਤੇ

ਘਟਨਾ ਤੋਂ ਬਾਅਦ ਗੁਰਦੁਆਰਾ ਕੰਪਲੈਕਸ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਸੀ । ਘਟਨਾ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਮੌਕੇ ‘ਤੇ ਪਹੁੰਚ ਗਈਆਂ ਹਨ। ਸੁਖਬੀਰ ਬਾਦਲ ਦੇ ਸੱਟਾਂ ਬਾਰੇ ਡਾਕਟਰਾਂ ਤੋਂ ਵਿਸਥਾਰਪੂਰਵਕ ਜਾਣਕਾਰੀ ਦੀ ਉਡੀਕ ਹੈ ।

LEAVE A REPLY

Please enter your comment!
Please enter your name here