ਪ੍ਰਯਾਗਰਾਜ `ਚ ਕਿਸ਼ਤੀ ਤੋਂ ਡਿੱਗ ਕੇ 10 ਸਾਲਾ ਬੱਚੇ ਦੀ ਹੋਈ ਮੌਤ

0
26
Prayagraj

ਪ੍ਰਯਾਗਰਾਜ, 13 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਪ੍ਰਯਾਗਰਾਜ ਵਿਖੇ ਕਿਸ਼ਤੀ ਵਿਚ ਜਾ ਰਹੇ ਇਕ ਬੱਚੇ ਦੀ ਗੰਗਾ ਵਿਚ ਡਿੱਗਣ ਕਾਰਨ ਮੌਤ (Death) ਹੋ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਬੱਚਾ

ਮਿਲੀ ਜਾਣਕਾਰੀ ਅਨੁਸਾਰ ਪ੍ਰਯਾਗਰਾਜ (Prayagraj) ਵਿਚ ਜੋ ਗੰਗਾ ਇਨਸਾਨ ਲਈ ਕਿਸ਼ਤੀ ਵਿਚ ਆਪਣੀ ਮਾਂ ਨਾਲ ਸਵਾਰ ਹੋ ਜਾ ਰਹੇ ਜਿਸ 10 ਸਾਲਾ ਬੱਚੇ ਦੀ ਸੰਤੁਲਨ ਵਿਗੜਨ ਦੇ ਚਲਦਿਆਂ ਗੰਗਾ ਨਦੀ (Ganges River) ਵਿਚ ਡਿੱਗ ਜਾਣ ਕਾਰਨ ਡੁੁੱਬ ਕੇ ਮੌਤ ਹੋ ਗਈ ਹੈ ਦੀ ਪਛਾਣ ਸਿ਼ਵਾਨੰਦ ਦੇ ਤੌਰ ‘ਤੇ ਹੋਈ ਹੈ ।

ਮਾਂ ਦੇ ਰੌਲਾ ਪਾਉਣ ‘ਤੇ ਕੀਤੀ ਭਾਲ ਸ਼ੁਰੂ

ਉਪਰੋਕਤ ਘਟਨਾਕ੍ਰਮ ਵਾਪਰਨ ਤੇ ਜਦੋਂ ਕਿਸ਼ਤੀ ਵਿਚ ਸਵਾਰ ਬੱਚੇ ਦੀ ਮਾਂ ਨੇ ਬੱਚੇ ਦੇ ਡਿੱਗਣ ਸਬੰਧੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਬੱਚੇ ਨੂੰ ਬਚਾਉਣ ਲਈ ਕਿਸ਼ਤੀ ਵਿਚ ਸਵਾਰ ਯਾਤਰੀਆਂ, ਮਲਾਹਾਂ ਅਤੇ ਆਲੇ-ਦੁਆਲੇ ਦੇ ਪਿੰਡ ਵਾਸੀਆਂ ਨੇ ਨਦੀ ਵਿਚ ਗੋਤਾ ਲਗਾ ਕੇ ਭਾਲ ਸ਼ੁਰੂ ਕੀਤੀ ਤੇ ਕਾਫੀ ਮੁਸ਼ੱਕਤ ਤੋਂ ਬਾਅਦ ਬੱਚੇ ਨੂੰ ਪਾਣੀ ‘ਚੋਂ ਬਾਹਰ ਕੱਢਿਆ ਗਿਆ ।

ਹਸਪਤਾਲ ਲਿਜਾਉਣ ‘ਤੇ ਡਾਕਟਰਾਂ ਨੇ ਦਿੱਤਾ ਬੱਚੇ ਨੂੰ ਮ੍ਰਿਤਕ ਐਲਾਨ

ਪਰਿਵਾਰ ਵਾਲੇ ਉਸ ਨੂੰ ਤੁਰੰਤ ਨੇੜਲੇ ਹਸਪਤਾਲ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਮ੍ਰਿਤਕ ਐਲਾਨ ਦਿੱਤਾ । ਘਟਨਾ ਤੋਂ ਬਾਅਦ ਪਿੰਡ ਵਾਸੀਆਂ ਨੇ ਕਿਸ਼ਤੀ ਸੰਚਾਲਨ ਦੌਰਾਨ ਸੁਰੱਖਿਆ ਵਿਵਸਥਾ ‘ਤੇ ਸਵਾਲ ਚੁੱਕੇ । ਉਨ੍ਹਾਂ ਨੇ ਕਿਸ਼ਤੀਆਂ ‘ਚ ਲਾਈਫ ਜੈਕਟ ਮੁਹੱਈਆ ਕਰਵਾਉਣ ਅਤੇ ਸੁਰੱਖਿਆ ਮਾਪਦੰਡਾਂ ਦਾ ਸਖ਼ਤੀ ਨਾਲ ਪਾਲਣ ਕਰਵਾਉਣ ਦੀ ਮੰਗ ਕੀਤੀ ਹੈ ।

LEAVE A REPLY

Please enter your comment!
Please enter your name here