ਅਰੁਣਾਚਲ ਪੁਲਸ ਨੇ ਕੀਤਾ ਮਨੁੱਖੀ ਸਮੱਗਲਿੰਗ ਦਾ ਪਰਦਾਫਾਸ਼

0
36
human trafficking

ਈਟਾਨਗਰ, 7 ਸਤੰਬਰ 2026 : ਅਰੁਣਾਚਲ ਪ੍ਰਦੇਸ਼ (Arunachal Pradesh) ਪੁਲਸ ਵਲੋਂ ਬੀਤੇੇ ਦਿਨੀਂ ਮਨੁੱਖੀ ਸਮੱਗਲਿੰਗ ਦਾ ਪਰਦਾਫਾਸ਼ ਕਰਦਿਆਂ ਵੱਖ-ਵੱਖ ਥਾਵਾਂ ਤੋਂ ਬੱਚਿਆਂ ਸਮੇਤ ਕਈ ਲੋਕਾਂ ਨੂੰ ਬਚਾਇਆ ਗਿਆ ਹੈ ।

ਕਿੰਨੇ ਵਿਅਕਤੀਆਂ ਨੂੰ ਗਿਆ ਹੈ ਬਚਾਇਆ

ਮਿਲੀ ਜਾਣਕਾਰੀ ਅਨੁਸਾਰ ਅਰੁਣਾਚਲ ਪ੍ਰਦੇਸ਼ ਪੁਲਸ ਵਲੋਂ ਬੀਤੇੇ ਦਿਨੀਂ ਮਨੁੱਖੀ ਸਮੱਗਲਿੰਗ (Human trafficking) ਦਾ ਪਰਦਾਫਾਸ਼ ਕਰਦਿਆਂ ਜੋ ਵੱਖ-ਵੱਖ ਥਾਵਾਂ ਤੋਂ ਬੱਚਿਆਂ ਸਮੇਤ ਕਈ ਲੋਕਾਂ ਨੂੰ ਬਚਾਇਆ ਗਿਆ ਹੈ 38 ਵਿਅਕਤੀ ਸ਼ਾਮਲ ਹਨ । ਪੁਲਸ ਵਲੋਂ ਇਸ ਮਾਮਲੇ ‘ਚ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ (Arrested) ਵੀ ਕੀਤਾ ਗਿਆ ਹੈ ।

ਕੀ ਜਾਣਕਾਰੀ ਦਿੱਤੀ ਹੈ ਅਧਿਕਾਰੀਆਂ ਨੇ

ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਨ੍ਹਾਂ ਅਨੁਸਾਰ ਬੱਚਿਆਂ ਨੂੰ ਅਰੁਣਾਚਲ ਪ੍ਰਦੇਸ਼ ਦੇ ਆਲੋ, ਮੇਚੁਕਾ, ਪਾਸੀਘਾਟ, ਨਾਹਰਲਾਗੁਨ, ਈਟਾਨਗਰ ਅਤੇ ਲੋਂਗਡਿੰਗ ਖੇਤਰਾਂ ਤੋਂ ਇਲਾਵਾ ਆਸਾਮ ਤੋਂ ਵੀ ਬਰਾਮਦ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨੇ ਨਾਮਸਾਈ ਥਾਣੇ ‘ਚ ਮਨੁੱਖੀ ਸਮੱਗਲਿੰਗ ਦਾ ਮਾਮਲਾ ਦਰਜ ਕੀਤਾ ਗਿਆ ਸੀ ।

ਕੀ ਆਖਿਆ ਪਲਸ ਦੇ ਡਿਪਟੀ ਸੁਪਰਡੈਂਟ ਨੇ

ਮਾਮਲੇ ਦੀ ਜਾਂਚ ਨਾਮਸਾਈ ਦੇ ਪੁਲਸ ਡਿਪਟੀ ਸੁਪਰਡੈਂਟ (Deputy Superintendent of Police) ਕੈਂਗੋ ਦਿਰਚੀ ਕਰ ਰਹੇ ਹਨ । ਇਹ ਜਾਂਚ ਪੁਲਸ ਸੁਪਰਡੈਂਟ ਸਾਂਗ ਥਿਨਲੇ ਦੀ ਦੇਖਰੇਖ ‘ਚ ਬਾਲ ਕਲਿਆਣ ਕਮੇਟੀ (ਸੀ. ਡਬਲਿਊ. ਸੀ.) ਅਤੇ ਜ਼ਿਲਾ ਬਾਲ ਸੁਰੱਖਿਆ ਇਕਾਈ (ਡੀ. ਸੀ. ਪੀ. ਯੂ.), ਨਾਮਸਾਈ ਦੇ ਤਾਲਮੇਲ ਨਾਲ ਕੀਤੀ ਜਾ ਰਹੀ ਹੈ ।

ਇਕ ਪ੍ਰੈੱਸ ਬਿਆਨ ‘ਚ ਬਿਨਲੇ ਨੇ ਕਿਹਾ ਕਿ ਪੁਲਸ ਨੇ ਹੁਣ ਤੱਕ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ‘ਚੋਂ ਤਾਜ਼ਾ ਗ੍ਰਿਫ਼ਤਾਰੀ ਰੂਪਾਲੀ ਪਡੰਗ ਦੀ ਹੈ । ਪੀੜਤਾਂ ਨੂੰ ਲਿਆਉਣ-ਲਿਜਾਣ ਅਤੇ ਉਨ੍ਹਾਂ ਗੈਰ-ਕਾਨੂੰਨੀ ਤਰੀਕੇ ਨਾਲ ਕੰਮ ‘ਤੇ ਲਗਾਉਣ ‘ਚ ਉਸ ਦੀ ਕਥਿਤ ਭੂਮਿਕਾ ਦੀ ਅਜੇ ਕਾਨੂੰਨੀ ਜਾਂਚ ਕੀਤੀ ਜਾ ਰਹੀ ਹੈ ।

LEAVE A REPLY

Please enter your comment!
Please enter your name here