ਟੀਚਰ ਵਲੋਂ 6 ਸਾਲਾ ਬੱਚੇ ਦੇ ਥੱਪੜ ਮਾਰਨ ਕਾਰਨ ਹੋਈ ਮੌਤ

0
28
teacher Slapped

ਵਿਸ਼ਾਖਾਪਟਨਮ, 21 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਆਂਧਰਾ ਪ੍ਰਦੇਸ਼ (Andhra Pradesh) ਦੇ ਵਿਸ਼ਾਖਾਪਟਨਮ ਵਿਖੇ ਇਕ ਵਿਦਿਆਰਥੀ ਦੀ ਅਧਿਆਪਕ ਵਲੋਂ ਥੱਪੜ ਮਾਰਨ ‘ਤੇ ਮੌਤ (Death) ਹੋ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ (Visakhapatnam) ‘ਚ ਜੋ ਇਕ ਨਿੱਜੀ ਸਕੂਲ ‘ਚ 6 ਸਾਲ ਦੇ ਬੱਚੇ ਦੀ ਜਮਾਤ ‘ਚ ਡਿੱਗਣ ਤੋਂ ਬਾਅਦ ਮੌਤ ਹੋ ਗਈ ਹੈ ਵਾਲੇ ਮਾਮਲੇ ਵਿਚ ਬੱਚੇ ਨੇ ਹੋਮਵਰਕ ਪੂਰਾ ਨਹੀਂ ਕੀਤਾ ਸੀ, ਜਿਸ ‘ਤੇ ਅਧਿਆਪਕ ਨੇ ਕਥਿਤ ਤੌਰ ‘ਤੇ ਉਸ ਨੂੰ ਥੱਪੜ ਮਾਰਿਆ (Slapped) ਇਹ ਘਟਨਾ ਵਨ ਟਾਊਨ ਇਲਾਕੇ ਦੇ ਇਕ ਨਿੱਜੀ ਸਕੂਲ ਦੀ ਦੱਸੀ ਜਾ ਰਹੀ ਹੈ । ਸੋਸ਼ਲ ਮੀਡੀਆ ‘ਤੇ ਸਾਹਮਣੇ ਆਏ ਕਥਿਤ ਸੀ. ਸੀ. ਟੀ. ਵੀ. ਫੁਟੇਜ ‘ਚ ਬੱਚਾ ਹੱਥ ‘ਚ ਸਲੇਟ ਲਈ ਅਧਿਆਪਕ ਦੇ ਸਾਹਮਣੇ ਖੜ੍ਹਾ ਦਿਖਾਈ ਦਿੰਦਾ ਹੈ । ਫੁਟੇਜ ‘ਚ ਉਹ ਘਬਰਾਇਆ ਹੋਇਆ ਨਜ਼ਰ ਆਉਂਦਾ ਹੈ ਅਤੇ ਅਧਿਆਪਕ ਤੋਂ ਉਸ ਨੂੰ ਨਾ ਮਾਰਨ ਦੀ ਗੁਹਾਰ ਲਗਾਉਂਦਾ ਦਿਖ ਰਿਹਾ ਹੈ ।

ਮਾਪਿਆਂ ਨੇ ਕੀਤੀ ਹੈ ਅਧਿਆਪਕ ਖਿਲਾਫ ਕਾਰਵਾਈ ਦੀ ਮੰਗ

ਉਪਰੋਕਤ ਵਾਪਰੀ ਘਟਨਾ ਤੋਂ ਬਾਅਦ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਅਧਿਆਪਕ ਨੂੰ ਮੌਤ ਲਈ ਜਿ਼ੰਮੇਵਾਰ ਠਹਿਰਾਉਂਦੇ ਹੋਏ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ । ਸੀ. ਸੀ. ਟੀ. ਵੀ. ਫੁਟੇਜ ਵਿਚ ਅਧਿਆਪਕ ਬੱਚੇ ਨੂੰ ਆਪਣੇ ਕੋਲ ਖਿੱਚ ਕੇ ਉਸ ਦੀ ਗੱਲ੍ਹ ’ਤੇ ਥੱਪੜ ਮਾਰਦੀ ਦਿਖਾਈ ਦਿੰਦੀ ਹੈ । ਕੁਝ ਹੀ ਸੈਕਿੰਡ ਬਾਅਦ ਬੱਚਾ ਅਧਿਆਪਕ ਦੀ ਗੋਦੀ ‘ਚ ਹੀ ਡਿੱਗ ਜਾਂਦਾ ਹੈ ।

ਹਸਪਤਾਲ ਲਿਜਾਉਣ ‘ਤੇ ਡਾਕਟਰਾਂ ਨੇ ਬੱਚੇ ਨੂੰ ਦਿੱਤਾ ਮ੍ਰਿਤਕ ਐਲਾਨ

ਘਟਨਾ ਤੋਂ ਬਾਅਦ ਅਧਿਆਪਕ ਨੇ ਹੋਰ ਅਧਿਆਪਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ । ਸਕੂਲ ਸਟਾਫ਼ ਨੇ ਬੱਚੇ ਨੂੰ ਮੁਢਲੀ ਸਹਾਇਤਾ ਦੇਣ ਅਤੇ ਸੀ. ਪੀ. ਆਰ. ਰਾਹੀਂ ਬਚਾਉਣ ਦੀ ਕੋਸਿ਼ਸ਼ ਕੀਤੀ । ਇਸ ਤੋਂ ਬਾਅਦ ਉਸ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸ਼ੁਰੂਆਤੀ ਤੌਰ ‘ਤੇ ਬੱਚੇ ਦੀ ਮੌਤ ਕਾਰਡੀਅਕ ਅਰੈਸਟ ਨਾਲ ਹੋਣ ਦੀ ਸ਼ੰਕਾ ਜਤਾਈ ਗਈ ਹੈ ।

LEAVE A REPLY

Please enter your comment!
Please enter your name here