ਇੱਕ ਘਰ ਵਿੱਚ ਲੱਗੀ ਅੱਗ, ਜਾਨ ਬਚਾਉਣ ਲਈ 6 ਜਣਿਆ ਨੇ ਦੂਜੀ ਮੰਜ਼ਿਲ ਤੋਂ ਮਾਰੀ ਛਾਲ

0
30

ਇੱਕ ਘਰ ਵਿੱਚ ਲੱਗੀ ਅੱਗ, ਜਾਨ ਬਚਾਉਣ ਲਈ 6 ਜਣਿਆ ਨੇ ਦੂਜੀ ਮੰਜ਼ਿਲ ਤੋਂ ਮਾਰੀ ਛਾਲ

– 2 ਔਰਤਾਂ, 3 ਨੌਜਵਾਨ ਅਤੇ ਇੱਕ ਨਾਬਾਲਗ ਹਸਪਤਾਲ ‘ਚ ਦਾਖਲ
– ਗੈਸ ਲੀਕ ਹੋਣ ਕਾਰਨ ਵਾਪਰਿਆ ਹਾਦਸਾ

ਨਵੀਂ ਦਿੱਲੀ, 19 ਫਰਵਰੀ 2025 – ਸੋਮਵਾਰ ਰਾਤ ਨੂੰ ਦਿੱਲੀ ਦੇ ਨਾਂਗਲੋਈ ਵਿੱਚ ਇੱਕ ਦੋ ਮੰਜ਼ਿਲਾ ਘਰ ਵਿੱਚ ਅੱਗ ਲੱਗ ਗਈ। ਦੋਵੇਂ ਮੰਜ਼ਿਲਾਂ ਅੱਗ ਦੀ ਲਪੇਟ ਵਿੱਚ ਆ ਗਈਆਂ। ਇਸ ਦੌਰਾਨ ਬਹੁਤ ਸਾਰੇ ਲੋਕ ਇਮਾਰਤ ਵਿੱਚ ਫਸ ਗਏ। ਇਮਾਰਤ ਦੀ ਦੂਜੀ ਮੰਜ਼ਿਲ ਤੋਂ ਛਾਲ ਮਾਰ ਕੇ 6 ਲੋਕਾਂ ਨੇ ਆਪਣੀ ਜਾਨ ਬਚਾਈ। ਹਾਲਾਂਕਿ ਉਨ੍ਹਾਂ ਨੂੰ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਸਾਰਿਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ: ਯੂਕਰੇਨ ਯੁੱਧ ਨੂੰ ਰੋਕਣ ਲਈ ਰੂਸ ਅਤੇ ਅਮਰੀਕਾ ਪਹਿਲਾਂ ਆਪਣੇ ਰਿਸ਼ਤੇ ਸੁਧਾਰਨਗੇ: ਸਾਊਦੀ ਅਰਬ ‘ਚ ਹੋਈ ਮੀਟਿੰਗ – 3 ਮੁੱਦਿਆਂ ‘ਤੇ ਬਣੀ ਸਹਿਮਤੀ

ਜ਼ਖਮੀਆਂ ਵਿੱਚ ਦੋ ਔਰਤਾਂ, ਤਿੰਨ ਨੌਜਵਾਨ ਅਤੇ ਇੱਕ ਨਾਬਾਲਗ ਸ਼ਾਮਲ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਗੈਸ ਲੀਕ ਹੋਣ ਕਾਰਨ ਹੋਇਆ। ਇਸ ਘਟਨਾ ਨਾਲ ਸਬੰਧਤ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਅੱਗ ਨੇ ਪੂਰੇ ਘਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਕੁਝ ਲੋਕ ਹੇਠਾਂ ਖੜ੍ਹੇ ਹਨ। ਫਿਰ ਲੋਕ ਉੱਪਰੋਂ ਛਾਲ ਮਾਰਨ ਲੱਗ ਪੈਂਦੇ ਹਨ।

ਇਸ ਦੌਰਾਨ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਹੇਠਾਂ ਪਹੁੰਚ ਗਈਆਂ। ਫਾਇਰ ਬ੍ਰਿਗੇਡ ਟੀਮ ਦੇ ਅਨੁਸਾਰ, ਅੱਗ ਲੱਗਣ ਦੀ ਜਾਣਕਾਰੀ ਸੋਮਵਾਰ (17 ਫਰਵਰੀ) ਰਾਤ 9:45 ਵਜੇ ਮਿਲੀ। ਤਿੰਨ ਗੱਡੀਆਂ ਨੇ ਲਗਭਗ ਇੱਕ ਘੰਟੇ ਦੀ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ।

LEAVE A REPLY

Please enter your comment!
Please enter your name here