ਨਵੀਂ ਦਿੱਲੀ, 24 ਅਗਸਤ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਵਿਖੇ ਰੱਖਿਆ ਮੰਤਰਾਲਾ ਵਿਚ ਸਹਾਇਕ ਸੈਕਸ਼ਨ ਮਹਿਲਾ ਅਧਿਕਾਰੀ ਵਲੋਂ ਖੁਦਕੁਸ਼ੀ (Suicide) ਕਰ ਲਈ ਗਈ ਹੈ ।
ਕੌਣ ਹੈ ਇਹ ਅਧਿਕਾਰੀ
ਮਿਲੀ ਜਾਣਕਾਰੀ ਅਨੁਸਾਰ ਦਿੱਲੀ ਵਿਖੇ ਜੋ ਰੱਖਿਆ ਮੰਤਰਾਲੇ (Ministry of Defense) ‘ਚ ਸਹਾਇਕ ਸੈਕਸ਼ਨ ਅਧਿਕਾਰੀ (ਏ. ਐੱਸ. ਓ.) ਦੇ ਅਹੁਦੇ ‘ਤੇ ਤਾਇਨਾਤ ਔਰਤ ਨੇ ਦੱਖਣ-ਪੱਛਮੀ ਦਿੱਲੀ ਦੇ ਦਵਾਰਕਾ ਸਥਿਤ ਆਪਣੇ ਕਿਰਾਏ ਦੇ ਮਕਾਨ ‘ਚ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ ਦੀ ਪਛਾਣ ਨਾਜ਼ੀਆ ਖ਼ਾਨਮ (Nazia Khanum) ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਮ੍ਰਿਤਕਾ ਦੇ ਮਾਤਾ-ਪਿਤਾ ਨੇ ਪਤੀ ਅਤੇ ਸਹੁਰੇ ਪਰਿਵਾਰ ਦੇ ਮੈਂਬਰਾਂ ‘ਤੇ ਉਨ੍ਹਾਂ ਦੀ ਧੀ ਨੂੰ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਗਿਆ ਹੈ ।
ਕੀ ਦੱਸਿਆ ਅਧਿਕਾਰੀਆਂ ਨੇ
ਅਧਿਕਾਰੀਆਂ ਨੇ ਦੱਸਿਆ ਕਿ ਨਾਜ਼ੀਆ ਖ਼ਾਨਮ (30) ਦੀ ਲਾਸ਼ 21 ਅਗਸਤ ਨੂੰ ਤੜਕੇ ਭਰਥਲ ਪਿੰਡ ਸਥਿਤ ਇਕ ਫਲੈਟ ‘ਚ ਪੱਖੇ ਨਾਲ ਲਟਕਦੀ ਮਿਲੀ । ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਨਾਜ਼ੀਆ ਦਾ ਵਿਆਹ 11 ਅਪ੍ਰੈਲ ਨੂੰ ਮੁਹੰਮਦ ਆਜ਼ਮ ਅਲੀ ਖ਼ਾਨ ਨਾਲ ਹੋਇਆ ਸੀ । ਪੁਲਸ ਅਨੁਸਾਰ ਘਟਨਾ ਦੇ ਸਬੰਧ ‘ਚ 21 ਅਗਸਤ ਨੂੰ ਸਵੇਰੇ 4.21 ਵਜੇ ਸੈਕਟਰ-23 ਥਾਣੇ ‘ਚ ਪੀ. ਸੀ. ਆਰ. ਕਾਲ ਮਿਲੀ । ਇਸ ਤੋਂ ਬਾਅਦ ਪੁਲਸ ਟੀਮ ਮੌਕੇ ‘ਤੇ ਪਹੁੰਚੀ ਅਤੇ ਲਾਸ਼ (Corpse) ਨੂੰ ਕਬਜ਼ੇ ‘ਚ ਲੈ ਲਿਆ ।
ਮਹਿਲਾ ਦੇ ਮਾਪਿਆਂ ਨੇ ਸਹੁਰੇ ਪਰਿਵਾਰ ਵਾਲਿਆਂ ‘ਤੇ ਲਗਾਏ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼
ਪੁਲਸ ਮੁਤਾਬਕ ਖ਼ਾਨਮ ਦੇ ਪਰਿਵਾਰਕ ਮੈਂਬਰ 21 ਅਗਸਤ ਨੂੰ ਕਾਰਜਕਾਰੀ ਮੈਜਿਸਟ੍ਰੇਟ ਅੱਗੇ ਪੇਸ਼ ਹੋਏ ਅਤੇ ਲਿਖਤੀ ਬਿਆਨ ਦਿੱਤੇ ਪਰ ਉਸ ਸਮੇਂ ਉਨ੍ਹਾਂ ਨੇ ਆਪਣੀ ਧੀ ਦੇ ਸਹੁਰੇ ਪਰਿਵਾਰ ਵਾਲਿਆਂ ਖਿ਼ਲਾਫ਼ ਕੋਈ ਦੋਸ਼ ਨਹੀਂ ਲਾਇਆ ਸੀ । ਅਧਿਕਾਰੀ ਨੇ ਕਿਹਾ ਕਿ ਹਾਲਾਂਕਿ 22 ਅਗਸਤ ਨੂੰ ਖ਼ਾਨਮ ਦੇ ਮਾਤਾ-ਪਿਤਾ ਫਿਰ ਐੱਸ. ਡੀ. ਐੱਮ. ਅੱਗੇ ਪੇਸ਼ ਹੋਏ ਅਤੇ ਦੁਬਾਰਾ ਬਿਆਨ ਦਰਜ ਕਰਵਾਏ ਤੇ ਸਿ਼ਕਾਇਤ ਦਿੱਤੀ । ਇਸ ‘ਚ ਉਨ੍ਹਾਂ ਨੇ ਧੀ ਦੇ ਪਤੀ ਤੇ ਸਹੁਰਾ ਪਰਿਵਾਰ ਦੇ ਹੋਰ ਮੈਂਬਰਾਂ ‘ਤੇ ਦੋਸ਼ ਲਗਾਏ ਗਏ ।









