ਨੌਜਵਾਨ ਪੁੱਤਰ ਨੇ ਹੀ ਕਰ ਦਿੱਤਾ ਆਪਣੀ ਮਾਂ ਦਾ ਕਤਲ

0
25
Rohtak Murder

ਰੋਹਤਕ, 7 ਸਤੰਬਰ 2026 : ਹਰਿਆਣਾ (Haryana) ਦੇ ਸ਼ਹਿਰ ਰੋਹਤਕ ਵਿਖੇ ਬੀਤੇੇ ਦਿਨੀਂ ਇਕ ਨੌਜਵਾਨ ਪੁੱਤਰ ਵਲੋਂ ਆਪਣੀ ਹੀ ਮਾਂ ਦਾ ਕਤਲ (Murder) ਕਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕੌਣ ਹੈ ਇਹ ਮਹਿਲਾ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਰੋਹਤਕ (Rohtak) ਵਿਖੇ ਜੋ ਬੀਤੇ ਦਿਨੀਂ ਇਕ ਨੌਜਵਾਨ ਵਲੋਂ ਆਪਣੀ ਹੀ ਮਾਂ ਦਾ ਕਤਲ ਕਰ ਦਿੱਤਾ ਗਿਆ ਹੈ ਦੀ ਪਛਾਣ 40 ਸਾਲਾ ਪਿੰਕੀ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਆਪਣੀ ਦਾ ਕਤਲ ਕਰਨ ਤੋਂ ਬਾਅਦ ਨੌਜਵਾਨ ਵਲੋਂ ਥਾਣਾ ਸਦਰ ਜਾਇਆ ਗਿਆ ਅਤੇ ਦੱਸਿਆ ਗਿਆ ਕਿ ਉਸਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਹੈ । ਜਿਸ ‘ਤੇ ਪੁਲਸ ਨੇ ਪਿੰਡ ਬ੍ਰਾਹਮਣਵਾਸ ਵਿਖੇ ਪਹੁੰਚ ਕੇ ਮਹਿਲਾ ਦੀ ਲਾਸ਼ ਕਬਜੇ ਵਿਚ ਲੈ ਕੇ ਮੁਰਦਾਘਰ (Mortuary) ਵਿਚ ਰੱਖਵਾ ਦਿੱਤੀ ਹੈ ।

ਕੀ ਦੋਸ਼ ਲਗਾਇਆ ਮ੍ਰਿਤਕ ਔਰਤ ਦੇ ਪਿਤਾ ਨੇ

ਉਪਰੋਕਤ ਮਹਿਲਾ ਜਿਸਦਾ ਕਤਲ ਉਸਦੇ ਆਪਣੇ ਹੀ ਪੁੱਤਰ ਵਲੋਂ ਕਰ ਦਿੱਤਾ ਗਿਆ ਹੈ ਸਬੰਧੀ ਸਾਜਿਸ਼ ਕੀਤੇ ਜਾਣ ਦਾ ਦੋਸ਼ ਮਹਿਲਾ ਦੇ ਪਿਤਾ ਨੇ ਮਹਿਲਾ ਦੇ ਪਤੀ ‘ਤੇ ਹੀ ਲਗਾਇਆ ਗਿਆ ਹੈ, ਜਿਸਦੇ ਚਲਦਿਆਂ ਜਿਥੇ ਪੁਲਸ ਵਲੋਂ ਕਤਲ ਕਰਨ ਵਾਲੇ ਨੌਜਵਾਨ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਹੈ, ਉਥੇ ਹੀ ਸਦਰ ਪੁਲਸ ਵਲੋਂ ਮਹਿਲਾ ਦੇ ਪਤੀ ਅਤੇ ਹੋਰਨਾਂ ਵਿਰੁੱਧ ਕੇਸ ਦਰਜ (Case registered) ਕਰ ਲਿਆ ਹੈ ।

ਕੀ ਕਾਰਨ ਮੰਨਿਆਂ ਜਾ ਰਿਹਾ ਹੈ ਪੁੱਤਰ ਵਲੋਂ ਮਾਂ ਦਾ ਕਤਲ ਕਰਨ ਦਾ

ਪ੍ਰਾਪਤ ਸੂਚਨਾ ਮੁਤਾਬਕ ਪਿੰਡ ਬ੍ਰਾਹਮਣਵਾਸ ਵਿਖੇ ਜੋ ਪੁੱਤਰ ਨੇ ਆਪਣੀ ਮਾਂ ਦਾ ਕਤਲ ਕੀਤਾ ਹੈ ਦਾ ਮੁੱਖ ਕਾਰਨ ਮਹਿਲਾ ਦਾ ਆਪਣੇ ਪਰਿਵਾਰਕ ਮੈਂਬਰਾਂ ਤੋਂ ਵੱਖ ਰਹਿਣਾ ਹੈ, ਕਿਉਂਕਿ ਪੁੱਤਰ ਨੂੰ ਇਹ ਗੱਲ ਪਸੰਦ ਨਹੀਂ ਸੀ ਤੇ ਜਿਸਦੇ ਚਲਦਿਆਂ ਪੁੱਤਰ ਵਲੋਂ ਘਟਨਾ ਨੂੰ ਅੰਜਾਮ ਦਿੱਤਾ ਗਿਆ । ਜਿਕਰਯੋਗ ਹੈ ਕਿ ਮਹਿਲਾ ਦਾ ਪਤੀ ਗੁਜਰਾਤ ਵਿਖੇ ਇਕ ਪ੍ਰਾਈਵੇਟ ਕੰਪਨੀ ਵਿਚ ਇੰਜੀਨੀਅਰ ਦੇ ਤੌਰ ‘ਤੇ ਕੰਮ ਕਰਦਾ ਹੈ ।

LEAVE A REPLY

Please enter your comment!
Please enter your name here