ਗੁਰੂਗ੍ਰਾਮ ਵਿੱਚ ਨੂਹ ਕਰਾਈਮ ਬ੍ਰਾਂਚ ਪੁਲਸ ਮੁਕਾਬਲੇ ਵਿਚ ਲੋੜੀਂਦਾ ਅਪਰਾਧੀ ਕੀਤਾ ਢੇਰ

0
40
Gurugram Encounter

ਗੁਰੂਗ੍ਰਾਮ, 15 ਅਕਤੂਬਰ 2026 : ਹਰਿਆਣਾ (Haryana) ਦੇ ਸ਼ਹਿਰ ਗੁੁਰੂਗ੍ਰਾਮ ਵਿਖੇ ਨੂੂਹ ਕਰਾਈਮ ਬ੍ਰਾਂਚ ਵਲੋਂ ਲੋੜੀਂਦੇ ਅਪਰਾਧੀ ਨੂੰ ਪੁਲਸ ਨਾਲ ਹੋਏ ਮੁਕਾਬਲੇ ਵਿਚ ਮੌਤ ਦੇ ਘਾਟ (Put to death) ਉਤਾਰ ਦਿੱਤਾ ਗਿਆ ਹੈ ।

ਕੌਣ ਹੈ ਇਹ ਅਪਰਾਧੀ

ਮਿਲੀ ਜਾਣਕਾਰੀ ਗੁਰੂਗਾ੍ਰਮ ਵਿਖੇ ਜੋ ਅੱਜ ਨੂਹ ਕ੍ਰਾਈਮ ਬ੍ਰਾਂਚ (Nuh Crime Branch) ਵਲੋਂ ਇੱਕ ਮੁਕਾਬਲੇ ਵਿੱਚ ਇੱਕ ਲੋੜੀਂਦੇ ਅਪਰਾਧੀ ਨੂੰ ਢੇਰ ਕਰ ਦਿੱਤਾ ਹੈ ਵਿਚ ਮਾਰੇ ਗਏ ਵਿਅਕਤੀ ਦੀ ਪਛਾਣ ਸ਼ਾਹਿਦ ਉਰਫ਼ `ਅਡਵਾਨੀ` ਵਜੋਂ ਹੋਈ ਹੈ, ਜੋ ਗਊ ਤਸਕਰੀ ਅਤੇ ਏ. ਟੀ. ਐਮ. ਮਸ਼ੀਨਾਂ ਨੂੰ ਉਖਾੜ ਕੇ ਲੈ ਜਾਣ ਵਰਗੇ ਅਪਰਾਧਾਂ ਵਿੱਚ ਸ਼ਾਮਲ ਸੀ ।

ਮਾਰਿਆ ਗਿਆ ਲੋੜੀਂਦਾ ਅਪਰਾਧੀ ਸੀ ਪੁਲਸ ਨੂੰ ਲੋੜੀਂਦਾ

ਪ੍ਰਾਪਤ ਸੂਚਨਾ ਮੁਤਾਬਕ ਉਕਤ ਮੁਕਾਬਲਾ ਸੋਹਨਾ ਦੇ ਸਿਲਾਨੀ ਪਿੰਡ ਨੇੜੇ ਹੋਇਆ। ਨੂਹ ਕ੍ਰਾਈਮ ਬ੍ਰਾਂਚ ਦੀ ਟੀਮ ਲਗਾਤਾਰ ਅਡਵਾਨੀ ਦਾ ਪਿੱਛਾ ਕਰ ਰਹੀ ਸੀ । ਪਿੱਛਾ ਕਰਦੇ ਹੋਏ ਪੁਲਿਸ ਟੀਮ ਗੁਰੂਗ੍ਰਾਮ ਜ਼ਿਲ੍ਹੇ (Gurugram District) ਵੱਲ ਵਧ ਗਈ। ਸੋਹਨਾ ਦੇ ਸਿਲਾਨੀ ਪਿੰਡ ਨੇੜੇ, ਪੁਲਿਸ ਨੇ ਅਡਵਾਨੀ ਨੂੰ ਘੇਰ ਲਿਆ। ਪੁਲਿਸ ਅਤੇ ਅਪਰਾਧੀ ਵਿਚਕਾਰ ਮੁਕਾਬਲਾ ਹੋਇਆ। ਅਡਵਾਨੀ ਵਿਰੁੱਧ ਕਈ ਗੰਭੀਰ ਅਪਰਾਧਿਕ ਮਾਮਲੇ ਦਰਜ ਸਨ ਅਤੇ ਉਹ ਲੰਬੇ ਸਮੇਂ ਤੱਕ ਪੁਲਿਸ ਦੀ ਪਕੜ ਤੋਂ ਬਾਹਰ ਸੀ।

ਕਦੋਂ ਤੋਂ ਫਰਾਰ ਚੱਲ ਰਿਹਾ ਸੀ ਅਪਰਾਧੀ

ਜਾਣਕਾਰੀ ਮੁਤਾਬਕ ਸਾਲ 2018 ਵਿੱਚ ਅਡਵਾਨੀ ਗੁਰੂਗ੍ਰਾਮ ਕ੍ਰਾਈਮ ਬ੍ਰਾਂਚ ਦੀ ਹਿਰਾਸਤ ਵਿੱਚੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਸੀ ਤੇ ਉਦੋਂ ਤੋਂ ਹੀ ਵੱਖ-ਵੱਖ ਰਾਜਾਂ ਦੀ ਪੁਲਸ ਵਲੋਂ ਉਸ ਦੀ ਭਾਲ ਕੀਤੀ ਜਾ ਰਹੀ ਸੀ । ਅਡਵਾਨੀ ਨੂਹ ਜਿ਼ਲ੍ਹੇ ਦੇ ਤਵਾਡੂ ਇਲਾਕੇ ਵਿੱਚ ਸਥਿਤ ਖਰਖਰੀ ਪਿੰਡ ਦਾ ਰਹਿਣ ਵਾਲਾ ਸੀ । ਪੁਲਸ ਨੇ ਇਸ ਮੁਕਾਬਲੇ ਨੂੰ ਇੱਕ ਵੱਡੀ ਸਫਲਤਾ ਦੱਸਿਆ ਹੈ ।

LEAVE A REPLY

Please enter your comment!
Please enter your name here