ਤਾਏ ਨੇ ਭਤੀਜੇ ਦਾ ਕੀਤਾ ਨਲਕੇ ਦੀ ਹੱਥੀ ਮਾਰ ਮਾਰ ਕੇ ਕਤਲ

0
30
Bathinda Murder

ਬਠਿੰਡਾ, 24 ਜੁਲਾਈ 2026 : ਪੰਜਾਬ ਦੇ ਜਿਲਾ ਬਠਿੰਡਾ (Bathinda) ਦੇ ਪਿੰਡ ਡਿੱਖ ਵਿਖੇ ਇਕ ਤਾਏ ਵਲੋਂ ਆਪਣੇ ਹੀ ਭਤੀਜੇ ਦਾ ਨਲਕੇ ਦੀ ਹੱਥੀ ਮਾਰ-ਮਾਰ ਕੇ ਕਤਲ (Murder) ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਨੌਜਵਾਨ ਜੋ ਮਾਰ ਦਿੱਤਾ ਗਿਆ ਮੌਤ ਦੇ ਘਾਟ

ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਦੇ ਪਿੰਡ ਡਿੱਖ (Village Dikh) ਵਿਖੇ ਜੋ ਇਕ ਤਾਏ ਵਲੋਂ ਹੀ ਆਪਣੇ ਭਤੀਜੇ ਦਾ ਨਲਕੇ ਦੀ ਹੱਥੀ ਮਾਰ-ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਭਰਾ ਨੂੰ ਗੰਭੀਰ ਰੂਪ ਵਿਚ ਜਖਮੀ (Injured) ਕਰ ਦਿੱਤਾ ਗਿਆ ਹੈ ਦੀ ਪਛਾਣ 24 ਸਾਲਾ ਆਕਾਸ਼ਦੀਪ ਸਿੰਘ ਦੇ ਤੌਰ ਤੇ ਹੋਈ ਹੈ ਜਦੋਂ ਕਿ ਗੰਭੀਰ ਜਖਮੀ ਕੀਤੇ ਵਿਅਕਤੀ ਦੀ ਪਛਾਣ ਹਰਮੰਦਰ ਸਿੰਘ ਵਜੋਂ ਹੋਈ ਹੈ ।

ਕੀ ਕਾਰਨ ਰਿਹਾ ਅਜਿਹਾ ਕਦਮ ਚੁੱਕਣ ਦਾ

ਪ੍ਰਾਪਤ ਜਾਣਕਾਰੀ ਅਨੁਸਾਰ ਪਰਿਵਾਰ ਦਾ ਪਿਛਲੇ ਕਾਫ਼ੀ ਸਮੇਂ ਤੋਂ ਜ਼ਮੀਨ ‘ਤੇ ਪਾਣੀ ਲਗਾਉਣ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ । ਜਾਣਕਾਰੀ ਅਨੁਸਾਰ ਅੱਜ ਸਵੇਰੇ ਆਪਣੀ ਪਾਣੀ ਦੀ ਬਾਰੀ ਹੋਣ ਕਰਕੇ ਆਕਾਸ਼ਦੀਪ ਸਿੰਘ (Akashdeep Singh) ਤੇ ਉਸ ਦਾ ਪਿਤਾ ਹਰਮਿੰਦਰ ਸਿੰਘ ਪਾਣੀ ਲਗਾਉਣ ਲਈ ਖੇਤ ਗਏ ਸਨ ।

ਜਿਥੇ ਦੋਵਾਂ ਧਿਰਾਂ ਦੀ ਲੜਾਈ ਹੋ ਗਈ ਅਤੇ ਕਥਿਤ ਦੋਸ਼ੀ ਕੁਲਵੰਤ ਸਿੰਘ ਨੇ ਆਕਾਸ਼ਦੀਪ ਦੇ ਸਿਰ ਵਿਚ 5-6 ਲੋਹੇ ਦੀਆਂ ਹੱਥੀਆਂ ਮਾਰੀਆਂ । ਪੁੱਤ ਨੂੰ ਬਚਾਉਣ ਲਈ ਅੱਗੇ ਆਇਆ ਪਿਤਾ ਵੀ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਨੂੰ ਲੋਕਾਂ ਦੀ ਮਦਦ ਨਾਲ ਸਰਕਾਰੀ ਹਸਪਤਾਲ ਰਾਮਪੁਰਾ ਵਿਖੇ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਆਕਾਸ਼ਦੀਪ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਤੇ ਪਿਤਾ ਜ਼ੇਰੇ ਇਲਾਜ ਹੈ ।

ਪੁਲਸ ਨੇ ਕਰ ਦਿੱਤੀ ਹੈ ਕਾਨੂੰਨੀ ਕਾਰਵਾਈ ਸ਼ੁਰੂ

ਇਸ ਸੰਬੰਧੀ ਪੁਲਿਸ ਥਾਣਾ ਬਾਲਿਆਂਵਾਲੀ ਵਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮਬੱਧ ਕੀਤੇ ਜਾ ਰਹੇ ਹਨ । ਪਿੰਡ ਵਾਸੀਆਂ ਨੇ ਦੱਸਿਆ ਕਿ ਕਰੀਬ ਢਾਈ-ਤਿੰਨ ਸਾਲ ਪਹਿਲਾਂ ਆਕਾਸ਼ਦੀਪ ਸਿੰਘ ਦਾ ਵਿਆਹ ਹੋਇਆ ਸੀ ਅਤੇ ਉਸ ਦੀ ਇਕ ਸਾਲ ਦੀ ਮਾਸੂਮ ਧੀ ਵੀ ਹੈ ।

LEAVE A REPLY

Please enter your comment!
Please enter your name here