ਨਾਬਾਲਗ ਲੜਕੀ ਨਾਲ ਨਾਬਾਲਗ ਲੜਕੇ ਨੇ ਕੀਤਾ ਜਬਰ ਜਨਾਹ

0
186
Rape

ਲੁਧਿਆਣਾ, 24 ਜੁਲਾਈ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਵਿਖੇ ਇਕ ਨਾਬਾਲਗ ਲੜਕੀ ਨਾਲ ਇਕ ਨਾਬਾਲਗ ਲੜਕੇ ਵਲੋਂ ਜਬਰ ਜਨਾਹ (Rape) ਕੀਤੇ ਜਾਣ ਦਾ ਘਟਨਾਕ੍ਰਮ ਵਾਪਰਨ ਦਾ ਸਮਾਚਾਰ ਹੈ ।

ਪੁਲਸ ਨੇ ਕੇਸ ਦਰਜ ਕਰਕੇ ਸ਼ੁਰੂ ਕਰ ਦਿੱਤੀ ਹੈ ਜਾਂਚ

ਪ੍ਰਾਪਤ ਸੂਚਨਾ ਮੁਤਾਬਕ ਪੀੜ੍ਹਤ ਨਾਬਾਲਗ ਨਾਲ ਵਾਪਰੇ ਘਟਨਾਕ੍ਰਮ ਦੀ ਸਿ਼ਕਾਇਤ ਮਿਲਣ ਤੇ ਪੰਜਾਬ ਪੁਲਸ ਨੇ ਪੋਕਸੋ ਐਕਟ (POCSO Act) ਤਹਿਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਪੁਲਸ ਦੇ ਆਖਣ ਅਨੁਸਾਰ ਮਾਮਲੇ ਦੀ ਸੰਵੇਦਨਸੀਲਤਾ ਨੂੰ ਧਿਆਨ ਵਿਚ ਰੱਖਦਿਆਂ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ ।

ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਕੀ ਦਸਿਆ ਪੀੜ੍ਹਤਾ ਦੀ ਮਾਂ ਨੇ

ਮਿਲੀ ਜਾਣਕਾਰੀ ਅਨੁਸਾਰ ਪੀੜ੍ਹਤਾ ਦੀ ਮਾਂ ਨੇ ਪੁਲਸ ਨੂੰ ਦਿੱਤੀ ਸਿ਼ਕਾਇਤ (Complaint) ਵਿਚ ਦੱਸਿਆ ਕਿ ਉਸ ਦੀ ਧੀ ਵਲੋਂ ਕੁਝ ਦਿਨਾਂ ਤੋਂ ਪੇਟ ਵਿਚ ਦਰਦ ਅਤੇ ਪਿਸ਼ਾਬ ਕਰਨ ਵੇਲੇ ਤਕਲੀਫ ਦੀ ਸਿ਼ਕਾਇਤ ਕੀਤੀ ਜਾ ਰਹੀ ਸੀ । ਉਨ੍ਹਾਂ ਦੱਸਿਆ ਕਿ ਦਵਾਈ ਦੇਣ ਦੇ ਬਾਵਜੂਦ ਵੀ ਉਸਦੀ ਹਾਲਤ ਵਿਚ ਸੁਧਾਰ ਨਹੀਂ ਹੋ ਰਿਹਾ ਸੀ, ਜਿਸ ‘ਤੇ ਬੱਚੀ ਨੇ ਰੌਂਦੇ ਹੋਏ ਦੱਸਿਆ ਕਿ ਇਹ ਘਟਨਾ ਉਸ ਸਮੇਂ ਦੀ ਹੈ ਜਦੋਂ ਪਰਿਵਾਰ ਪਹਿਲਾਂ ਇਕ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ । ਬੱਚੀ ਨੇ ਆਪਣੀ ਮਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਉਸ ਵੇਲੇ ਦੇ ਗੁਆਂਢ ਵਿਚ ਰਹਿੰਦੇ ਇਕ ਨਾਬਾਲਗ ਲੜਕੇ (Underage boys) ਵਲੋਂ ਖੇਡਣ ਦੇ ਬਹਾਨੇ ਉਸ ਨਾਲ ਜਬਰ ਜਨਾਹ ਕੀਤਾ ਗਿਆ ਸੀ ।

LEAVE A REPLY

Please enter your comment!
Please enter your name here