ਦੋ ਵਿਅਕਤੀ ਫਰੀਦਕੋਟ ਪੁਲਸ ਵਲੋਂ ਗੈਰ-ਕਾਨੂੰਨੀ ਹਥਿਆਰਾਂ ਨਾਲ ਗ੍ਰਿਫ਼ਤਾਰ

0
22
Faridkot Police

ਫਰੀਦਕੋਟ, 17 ਸਤੰਬਰ 2026 : ਪੰਜਾਬ ਦੇ ਜਿਲਾ ਫਰੀਦਕੋਟ (Faridkot District) ਵਿਖੇ ਪੁਲਸ ਵਲੋਂ ਇਕ ਨਾਕਾਬੰਦੀ ਦੌਰਾਨ ਦੋ ਵਿਅਕਤੀਆਂ ਨੂੰ ਗੈਰ-ਕਾਨੂੰਨੀ ਹਥਿਆਰਾਂ ਸਮੇਤ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੌਣ ਹਨ ਦੋਵੇਂ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਫਰੀਦਕੋਟ ਪੁਲਸ ਵਲੋਂ ਇਕ ਸੂਚਨਾ ਦੇ ਆਧਾਰ ‘ਤੇ ਨਾਕਾਬੰਦੀ ਦੌਰਾਨ ਜੋ ਦੋ ਵਿਅਕਤੀਆਂ ਨੂੰ ਗੈਰ-ਕਾਨੂੰਨੀ ਹਥਿਆਰਾਂ (Illegal weapons) ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਪਛਾਣ ਰਾਜਵੀਰ ਸਿੰਘ ਅਤੇ ਅਮਰ ਸਿੰਘ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਦੋਵੇਂ ਵਿਅਕਤੀ ਅੰਮ੍ਰਿਤਸਰ ਦੇ ਨੇੜਲੇ ਪਿੰਡ ਛੇਹਰਾਟਾ ਦੇ ਵਸਨੀਕ ਹਨ ।

ਕੀ ਕੀ ਬਰਾਮਦ ਕੀਤਾ ਗਿਆ ਹੈ ਦੋਹਾਂ ਕੋਲੋਂ

ਉਕਤ ਦੋਵੇਂ ਵਿਅਕਤੀਆਂ ਕੋਲੋਂ ਫਰੀਦਕੋਟ ਪੁਲਸ ਵਲੋਂ ਜੋ ਗੈਰ-ਕਾਨੂੰਨੀ ਹਥਿਆਰ ਬਰਾਮਦ ਕੀਤੇ ਗਏ ਹਨ ਵਿਚ ਦੋਹਾਂ ਕੋਲੋਂ 10 ਪਿਸਤੌਲਾਂ ਅਤੇ 20 ਜਿੰਦਾ ਕਾਰਤੂਸ ਸ਼ਾਮਲ ਹਨ । ਦੱਸਣਯੋਗ ਹੈ ਕਿ ਉਪਰੋਕਤ ਦੋਹਾਂ ਵਿਅਕਤੀਆਂ ਵਲੋਂ ਇਹ ਗੈਰ-ਕਾਨੂੰਨੀ ਹਥਿਆਰ ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਏ ਗਏ ਸਨ ।

ਕੀ ਦੱਸਿਆ ਐਸ. ਐਸ. ਪੀ. ਫਰੀਦਕੋਟ ਨੇ

ਐਸ. ਐਸ. ਪੀ. ਗੁਰਬੰਸ ਸਿੰਘ ਬੈਂਸ (SSP Gurbans Singh Bains) ਨੇ ਦੱਸਿਆ ਕਿ ਇਸ ਸਭ ਦੇ ਪਿੱਛੇ ਇਨ੍ਹਾਂ ਦਾ ਮੁੱਖ ਸਰਗਨਾ ਦੀਪਕ ਕੁਮਾਰ ਹੈ ਜੋ ਇਸ ਸਮੇਂ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਹੈ । ਉਹ ਜੇਲ ਵਿੱਚ ਬੈਠਾ ਇਹ ਸਾਰਾ ਨੈਟਵਰਕ ਚਲਾ ਰਿਹਾ ਸੀ । ਉਨ੍ਹਾਂ ਦੱਸਿਆ ਕਿ ਦੀਪਕ ਦੀ ਗ੍ਰਿਫਤਾਰੀ ਮੌਕੇ ਵੀ ਉਸ ਕੋਲੋਂ 15 ਵਿਦੇਸ਼ੀ ਪਿਸਟਲ ਅਤੇ 5 ਕਿਲੋ ਹੀਰੋਇਨ ਬਰਾਮਦ ਕੀਤੀ ਗਈ ਸੀ ਅਤੇ ਇਸੇ ਮਾਮਲੇ ’ਚ ਉਹ ਜੇਲ੍ਹ ’ਚ ਬੰਦ ਹੈ ਪਰ ਜੇਲ੍ਹ ਅੰਦਰ ਬੈਠ ਕੇ ਹੀ ਉਹ ਆਪਣੇ ਗੁਰਗਿਆਂ ਜਰੀਏ ਨੈਟਵਰਕ ਨੂੰ ਚਲਾ ਰਿਹਾ ਸੀ ।

LEAVE A REPLY

Please enter your comment!
Please enter your name here