ਢਾਕਾ, 6 ਅਗਸਤ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਬੰਗਲਾਦੇਸ਼ (Bangladesh) ਦੀ ਰਾਜਧਾਨੀ ਢਾਕਾ ਵਿਖੇ ਬੀਤੀ ਰਾਤ ਸਾਬਕਾ ਕ੍ਰਿਕਟਰ ਤੇ ਸਾਬਕਾ ਸੰਸਦ ਮੈਂਬਰ ਦੇ ਘਰ ‘ਤੇ ਹਮਲਾ (Home invasion) ਕੀਤਾ ਗਿਆ ਹੈ ।
ਕੌਣ ਹੈ ਇਹ ਸਾਬਕਾ ਕ੍ਰਿਕਟਰ ਤੇ ਸਾਬਕਾ ਸੰਸਦ ਮੈਂਬਰ
ਮਿਲੀ ਜਾਣਕਾਰੀ ਅਨੁਸਾਰ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਸ਼ਹਿਰ ਮਗੁਰਾ ਵਿਖੇ ਜੋ ਬੀਤੀ ਰਾਤ ਬੰਗਲਾਦੇਸ਼ ਦੇ ਸਾਬਕਾ ਕ੍ਰਿਕਟਰ (Former cricketer) ਤੇ ਅਵਾਮੀ ਲੀਗ ਦੇ ਸਾਬਕਾ ਸੰਸਦ ਮੈਂਬਰ ਦੇ ਘਰ ‘ਤੇ ਵਿਅਕਤੀਆਂ ਦੇ ਇਕ ਸਮੂਹ ਵਲੋਂ ਹਮਲਾ ਕੀਤਾ ਗਿਆ ਹੈ ਦੀ ਪਛਾਣ ਸ਼ਾਕਿਬ ਅਲ ਹਸਨ (Shakib Al Hasan) ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਹਮਲਾ ਉਸ ਸਮੇਂ ਹੋਇਆ ਜਦੋਂ ਸਾਬਕਾ ਸੰਸਦ ਮੈਂਬਰ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਵਰਚੁਅਲ ਪ੍ਰੈਸ ਕਾਨਫਰੰਸ ਵਿਚ ਸ਼ਾਮਲ ਹੋਏ ਨੂੰ ਕੁੱਝ ਘੰਟਿਆਂ ਦਾ ਸਮਾਂ ਬੀਤ ਚੁੱਕਿਆ ਸੀ।
ਕੀ ਦੱਸਿਆ ਮਗੁਰਾ ਸਦਰ ਪੁਲਸ ਦੇ ਅਧਿਕਾਰੀ ਨੇ
ਸ਼ਾਕਿਬ ਦੇ ਘਰ ‘ਤੇ ਹਮਲਾ ਰਾਤ 8.45 ਤੋਂ 9 ਵਜੇ ਦੇ ਵਿਚਕਾਰ ਹੋਇਆ । ਮਗੁਰਾ ਸਦਰ ਪੁਲਸ ਦੇ ਅਧਿਕਾਰੀ ਮੁਹੰਮਦ ਅਬਦੁੱਲਾ ਅਲ ਮਾਮੂਨ ਨੇ ਦੱਸਿਆ ਕਿ ਕੁੱਝ ਸ਼ਰਾਰਤੀ ਅਨਸਰਾਂ ਨੇ ਪੱਥਰ ਸੁੱਟੇ ਅਤੇ ਖਿੜਕੀਆਂ ਤੋੜ ਦਿੱਤੀਆਂ । ਹਮਲਾਵਰਾਂ (Invaders) ਨੇ ਘਰ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ । ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਦੇ ਲਈ ਹਮਲਾਵਰ ਬੋਤਲਾਂ ਵਿੱਚ ਪੈਟਰੋਲ ਭਰ ਕੇ ਲਿਆਏ ਸਨ । ਹਮਲੇ ਦੇ ਸਮੇਂ ਘਰ ਖਾਲੀ ਸੀ, ਇਸ ਲਈ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ । ਸ਼ਾਕਿਬ ਇਸ ਵੇਲੇ ਸ਼੍ਰੀਲੰਕਾ ਵਿੱਚ ਹਨ । ਘਟਨਾ ਤੋਂ ਬਾਅਦ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ।









