ਅੰਮ੍ਰਿਤਸਰ ਵਿਚ ਭਰਾ ਨੇ ਭੈਣ ਦੀ ਰਾਡ ਨਾਲ ਕੁੱਟ-ਕੁੱਟ ਕੇ ਤੋੜੀ ਲੱਤ

0
31
Amritsar Beaten

ਅੰਮ੍ਰਿਤਸਰ, 5 ਅਗਸਤ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਵਿਖੇ ਇਕ ਭਰਾ ਵਲੋਂ ਆਪਣੀ ਹੀ ਭੈਣ ਦੀ ਰਾਡ ਨਾਲ ਹਮਲਾ ਕਰਕੇ ਕੁਟਮਾਰ (Beaten) ਕਰਕੇ ਲੱਤ ਤੋੜ ਦਿੱਤੇ ਜਾਣ ਦਾ ਸਮਾਚਾਰ ਹੈ ।

ਕੀ ਦੱਸਿਆ ਪੀੜ੍ਹਤ ਲੜਕੀ ਦੇ ਦੂਸਰੇ ਭਰਾ ਨੇ

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਿਖੇ ਜੋ ਇਕ ਭਰਾ ਵਲੋਂ ਹੀ ਆਪਣੀ ਭੈਣ ਨੂੰ ਰਾਡ ਨਾਲ ਕੁੱਟ-ਕੁੱਟ ਕੇ ਉਸਦੀ ਲੱਤ ਤੱਕ ਤੋੜ ਦਿੱਤੀ ਗਈ ਹੈ ਸਬੰਧੀ ਜਾਣਕਾਰੀ ਦਿੰਦਿਆਂ ਲੜਕੀ ਦੇ ਦੂਸਰੇ ਭਰਾ ਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਹੀ ਛੋਟੇ ਭਰਾ ਵਲੋਂ ਆਪਣੀ ਭੈਣ ਦੀ ਕੁੱਟਮਾਰ ਇਸ ਲਈ ਕੀਤੀ ਗਈ ਹੈ ਕਿਉਂਕਿ ਉਹ ਸਾਰੀ ਜਾਇਦਾਦ ਆਪਣੇ ਨਾਮ ਕਰਵਾਉਣਾ ਚਾਹੁੰਦਾ ਹੈ । ਇਥੇ ਹੀ ਬਸ ਨਹੀਂ ਇਸ ਸਭ ਵਿਚ ਪਿਤਾ ਵੀ ਉਸ ਨਾਲ ਹਨ । ਦੱਸਣਯੋਗ ਹੈ ਕਿ ਭੈਣ ਨਾਲ ਕੁੱਟਮਾਰ ਕਰਨ ਵਾਲੇ ਭਰਾ ਨਾਲ ਉਸਦੇ ਪਿਤਾ ਵੀ ਮੌਜੂਦ ਸਨ ਪਰ ਉਨ੍ਹਾਂ ਆਪਣੀ ਹੀ ਧੀ ਨੂੰ ਬਚਾਉਣ ਲਈ ਕੋਈ ਕਦਮ ਨਹੀਂ ਚੁੱਕਿਆ ।

ਪੀੜ੍ਹਤਾ ਦੇ ਭਰਾ ਨੇ ਕਰਵਾ ਦਿੱਤੀ ਹੈ ਪੁਲਸ ਵਿਚ ਸਿ਼ਕਾਇਤ ਦਰਜ

ਮਨਦੀਪ ਸਿੰਘ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਉਨ੍ਹਾਂ ਨੇ ਪੁਲਸ ਕੋਲ ਸਿਕਾਇਤ ਦਰਜ (Complaint filed) ਕਰਵਾਈ ਹੈ ਅਤੇ ਪੀੜਤਾ ਦਾ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ ਹੈ । ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੁਲਜ਼ਮਾਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ (Legal action) ਕੀਤੀ ਜਾਵੇ ।

ਕੀ ਦੱਸਿਆ ਐਸ. ਐਚ. ਓ. ਨੇ

ਉਕਤ ਕੁੱਟਮਾਰ ਮਾਮਲੇ ਸਬੰਧੀ ਥਾਣਾ ਛੇਹਰਟਾ ਦੇ ਐਸ. ਐਚ. ਓ. (S. H. O.) ਬਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ । ਫਿਲਹਾਲ ਪੀੜਤਾ ਦੀ ਹਾਲਤ ਠੀਕ ਨਾ ਹੋਣ ਕਾਰਨ ਉਸ ਦੇ ਬਿਆਨ ਦਰਜ ਨਹੀਂ ਕੀਤੇ ਜਾ ਸਕੇ ਹਨ ਤੇ ਜਿਵੇਂ ਹੀ ਪੀੜਤਾ ਬਿਆਨ ਦੇਣ ਦੀ ਹਾਲਤ ਵਿੱਚ ਹੋਵੇਗੀ, ਉਸ ਦੇ ਬਿਆਨ ਦਰਜ ਕਰਕੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ ।

LEAVE A REPLY

Please enter your comment!
Please enter your name here