ਫਾਜਿਲਕਾ, 14 ਅਕਤੂਬਰ 2026 : ਪੰਜਾਬ ਦੇ ਜਿਲਾ ਫਾਜਿਲਕਾ (Fazilka) ਵਿਖੇ ਬੀਤੇੇ ਦਿਨੀਂ ਮੋਮੋਜ ਖਾਣ ਆਏ ਇਕ ਨੌਜਵਾਨ ਦਾ ਕੁੱਝ ਰੁਪਇਆਂ ਪਿੱਛੇ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਕੌਣ ਹੈ ਇਹ ਨੌਜਵਾਨ
ਮਿਲੀ ਜਾਣਕਾਰੀ ਅਨੁਸਾਰ ਜਿਲਾ ਫਾਜਿਲਕਾ ਦੇ ਪਿੰਡ ਚੱਕੀ ਪੱਖੀ ਵਿਖੇ ਜੋ ਇਕ ਨੌਜਵਾਨ ਦਾ ਮੋਮੋਜ ਖਾਣ ‘ਤੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਏ ਝਗੜੇ ਦੌਰਾਨ ਕੁੱਝ ਨੌਜਵਾਨਾਂ ਵਲੋਂ ਨੌਜਵਾਨ ਦਾ ਹਮਲਾ ਕਰਕੇ ਕਤਲ ਹੀ ਕਰ ਦਿੱਤਾ ਗਿਆ ਹੈ ਦੀ ਪਛਾਣ 26 ਸਾਲਾ ਜਗਮੀਤ ਸਿੰਘ ਦੇ ਤੌਰ ‘ਤੇ ਹੋਈ ਹੈ ।
ਕੀ ਕਾਰਨ ਰਿਹਾ ਘਟਨਾਕ੍ਰਮ ਵਾਪਰਨ ਦਾ
ਪ੍ਰਾਪਤ ਸੂਚਨਾ ਮੁਤਾਬਕ ਉਕਤ ਨੌਜਵਾਨ ਜੋ ਕਿ ਪਿੰਡ ਚੱਕ ਪੱਖੀ ਵਿਖੇ ਲੱਗੀ ਮੋਮੋਜ ਦੀ ਸਟਾਲ ਤੇ ਆਪਣੇ ਦੋਸਤ ਨਾਲ ਮੋਮੋਜ ਖਾਣ ਲਈ ਗਿਆ ਸੀ ਤਾਂ 10 ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਹੋਈ ਬਹਿਸਬਾਜੀ ਤੋਂ ਬਾਅਦ ਝਗੜਾ ਇੰਨਾਂ ਵਧ ਗਿਆ ਕਿ ਉਪਰੋਕਤ ਮੌਤ ਦੇ ਘਾਟ ਉਤਰੇ ਨੌਜਵਾਨ ਨੂੰ ਬਚਾਉਣ ਆਏ ਪਿਤਾ ਦੇ ਸਾਹਮਣੇ ਹੀ ਮੋਮੋਜ ਦੀ ਦੁਕਾਨ ਲਗਾਉਣ ਵਾਲੇ ਨੌਜਵਾਨਾਂ ਵਲੋਂ ਹਮਲਾ ਕਰਕੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ।
ਕੀ ਆਖਿਆ ਥਾਣੇ ਦੇ ਐਸ. ਐਚ. ਓ. ਨੇ
ਇਸ ਦੇ ਸਬੰਧ ਥਾਣਾ ਅਰਨੀਵਾਲਾ ਦੇ ਐਸ. ਐਚ. ਓ. ਪਰਮਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਦੋ ਲੋਕਾਂ ਖਿ਼ਲਾਫ਼ ਐਫ. ਆਈ. ਆਰ. ਦਰਜ (FIR registered) ਕਰ ਲਈ ਹੈ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ । ਦੱਸਣਯੋਗ ਹੈ ਕਿ ਉਪਰੋਕਤ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਕਾਤਲਾਂ ਦੀ ਗ੍ਰਿਫ਼ਤਾਰੀ ਨਾ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਹੈ ।









