32 ਕਿਲੋ ਅਫੀਮ ਅਤੇ ਚਰਸ ਸਮੇਤ 4 ਤਸਕਰ ਗ੍ਰਿਫ਼ਤਾਰ

0
210
Arrest

ਰੋਹਤਕ, 17 ਜੁਲਾਈ 2026 : ਰੋਹਤਕ ਪੁਲਸ (Rohtak Police) ਨੇ 2 ਲਗਜ਼ਰੀ ਗੱਡੀਆਂ ਵਿੱਚ ਸਵਾਰ 4 ਨੌਜਵਾਨਾਂ ਨੂੰ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ (Arrested) ਕੀਤਾ ਹੈ ।

ਕੀ ਕੀ ਬਰਾਮਦ ਕੀਤਾ ਗਿਆ ਹੈ ਮੁਲਜਮਾਂ ਦੇ ਕਬਜੇ ਵਿਚੋਂ

ਮਿਲੀ ਜਾਣਕਾਰੀ ਅਨੁਸਾਰ ਰੋਹਿਤ ਪੁਲਸ ਵਲੋਂ ਜੋ ਬੀਤੇ ਦਿਨੀਂ ਚਾਰ ਨੌਜਵਾਨਾਂ ਨੂੰ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥਾਂ (Drugs) ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ ਦੇ ਕਬਜ਼ੇ ਵਿੱਚੋਂ 10 ਕਿਲੋ 320 ਗ੍ਰਾਮ ਅਫੀਮ ਅਤੇ 21 ਕਿਲੋ 560 ਗ੍ਰਾਮ ਚਰਸ ਬਰਾਮਦ ਕੀਤੀ ਗਈ ਹੈ । ਬਰਾਮਦ ਨਸ਼ੀਲੇ ਪਦਾਰਥਾਂ ਦਾ ਕੁੱਲ ਵਜ਼ਨ 31 ਕਿਲੋ 880 ਗ੍ਰਾਮ ਹੈ। ਪੁਲਿਸ ਨੇ ਚਾਰਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ (Case registered) ਕਰਕੇ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰ ਦਿੱਤਾ ਹੈ ।

ਕੀ ਦੱਸਿਆ ਪੁਲਸ ਦੇ ਬੁਲਾਰੇ ਨੇ

ਪੁਲਸ ਦੇ ਬੁਲਾਰੇ ਮਨੀਸ਼ ਨੇ ਦੱਸਿਆ ਕਿ ਸਹਾਇਕ ਉਪ-ਨਿਰੀਖਕ ਅਨਿਲ ਦੀ ਅਗਵਾਈ ਹੇਠ ਏ. ਐੱਨ. ਸੀ. ਸਟਾਫ਼ ਦੀ ਟੀਮ ਆਊਟਰ ਬਾਈਪਾਸ-152-ਡੀ ਨੇੜੇ ਪਿੰਡ ਨਿੰਦਾਣਾ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ । ਇਸ ਦੌਰਾਨ ਪੁਲਸ ਨੂੰ ਸੂਚਨਾ ਮਿਲੀ ਕਿ ਕੁਝ ਨੌਜਵਾਨ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਹਨ । ਪੁਲਸ ਟੀਮ ਨੇ ਰਾਜਾਵਾਲੀ-ਗੌਹਰ ਰੋਡ ‘ਤੇ ਪਿੰਡ ਬੈਂਸੀ ਤੋਂ ਨਿੰਦਾਣਾ ਜਾਣ ਵਾਲੇ ਮਾਰਗ ‘ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ । ਜਾਂਚ ਦੌਰਾਨ ਅੱਗੇ ਚੱਲ ਰਹੀ ਇੱਕ ਵੇਨਿਊ ਕਾਰ ਅਤੇ ਉਸ ਦੇ ਪਿੱਛੇ ਬਿਨਾਂ ਨੰਬਰ ਪਲੇਟ ਵਾਲੀ ਇੱਕ ਕ੍ਰੇਟਾ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਗਈ ।

ਕੌਣ ਕੌਣ ਸਨ ਕਾਰ ਵਿਚ ਸਵਾਰ ਜਿਨ੍ਹਾਂ ਕੋਲੋਂ ਮਿਲੇ ਨਸ਼ੀਲੇ ਪਦਾਰਥ

ਵੇਨਿਊ ਕਾਰ ਵਿੱਚ ਨਿੰਦਾਣਾ ਵਾਸੀ ਮੋਹਿਤ ਪੁੱਤਰ ਰਾਜੇਸ਼ ਅਤੇ ਪਿੰਡ ਅਜਾਇਬ ਵਾਸੀ ਸੁਮਿਤ ਪੁੱਤਰ ਰਾਜਸਿੰਘ ਸਵਾਰ ਸਨ, ਜਦਕਿ ਕ੍ਰੇਟਾ ਕਾਰ ਵਿੱਚ ਨਿੰਦਾਣਾ ਵਾਸੀ ਦੀਪਕ ਪੁੱਤਰ ਕ੍ਰਿਸ਼ਨ ਅਤੇ ਦੀਪਕ ਪੁੱਤਰ ਰਾਜਸਿੰਘ ਸਵਾਰ ਮਿਲੇ । ਪੁਲਸ ਵੱਲੋਂ ਨਿਯਮਾਂ ਅਨੁਸਾਰ ਤਲਾਸ਼ੀ ਲੈਣ ‘ਤੇ ਬਿਨਾਂ ਨੰਬਰ ਪਲੇਟ ਵਾਲੀ ਕ੍ਰੇਟਾ ਕਾਰ ਵਿੱਚੋਂ 10 ਕਿਲੋ 320 ਗ੍ਰਾਮ ਅਫੀਮ ਅਤੇ 21 ਕਿਲੋ 560 ਗ੍ਰਾਮ ਚਰਸ ਬਰਾਮਦ ਹੋਈ । ਬਰਾਮਦਗੀ ਤੋਂ ਬਾਅਦ ਚਾਰਾਂ ਮੁਲਜ਼ਮਾਂ ਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ।

LEAVE A REPLY

Please enter your comment!
Please enter your name here