ਰੋਹਿਤ ਸ਼ਰਮਾ ਦਾ ਕੋਚ ਰਾਹੁਲ ਦ੍ਰਵਿੜ ਲਈ ਭਾਵੁਕ ਨੋਟ, ਸਹੀ ਸ਼ਬਦ ਲੱਭਣ ਦੀ ਕਰ ਰਿਹਾ ਹਾਂ ਕੋਸ਼ਿਸ਼ …|| Sports News

0
21
Rohit Sharma's emotional note to coach Rahul Dravid, trying to find the right words...

ਰੋਹਿਤ ਸ਼ਰਮਾ ਦਾ ਕੋਚ ਰਾਹੁਲ ਦ੍ਰਵਿੜ ਲਈ ਭਾਵੁਕ ਨੋਟ, ਸਹੀ ਸ਼ਬਦ ਲੱਭਣ ਦੀ ਕਰ ਰਿਹਾ ਹਾਂ ਕੋਸ਼ਿਸ਼ …

Sports News :ਹਾਲੀ ਦੇ ਵਿੱਚ ਰੋਹਿਤ ਸ਼ਰਮਾ ਨੇ ਆਪਣੀ ਕਪਤਾਨੀ ਵਿੱਚ ਭਾਰਤੀ ਟੀਮ ਨੂੰ ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਜਿਤਾਇਆ ਹੈ। ਇਹ ਖਿਤਾਬ ਟੀਮ ਨੇ ਰਾਹੁਲ ਦ੍ਰਵਿੜ ਦੀ ਕੋਚਿੰਗ ਵਿੱਚ ਜਿੱਤਿਆ ਹੈ। ਸਾਬਕਾ ਭਾਰਤੀ ਕਪਤਾਨ ਦ੍ਰਵਿੜ ਦਾ ਇਸ ਟੂਰਨਾਮੈਂਟ ਦੇ ਨਾਲ ਹੀ ਭਾਰਤੀ ਟੀਮ ਵਿੱਚ ਕੋਚਿੰਗ ਦਾ ਕਾਰਜਕਾਲ ਵੀ ਖਤਮ ਹੋ ਗਿਆ ਹੈ। ਅਜਿਹੇ ਵਿੱਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਸੋਸ਼ਲ ਮੀਡੀਆ ‘ਤੇ ਦ੍ਰਵਿੜ ਦੇ ਨਾਮ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਰੋਹਿਤ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਪਤਨੀ ਰਿਤਿਕਾ ਉਨ੍ਹਾਂ ਨੂੰ ਹਮੇਸ਼ਾ ਤਾਹਨਾ ਮਾਰਦੀ ਹੈ ਤੇ ਕਹਿੰਦੀ ਹੈ ਕਿ ਦ੍ਰਵਿੜ ਉਨ੍ਹਾਂ ਦੀ ਵਰਕ ਵਾਈਫ ਹੈ।

ਮੈਂ ਸ਼ਬਦ ਲੱਭਣ ਦੀ ਕਰ ਰਿਹਾ ਸੀ ਕੋਸ਼ਿਸ਼

ਕਪਤਾਨ ਰੋਹਿਤ ਸ਼ਰਮਾ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਨ ਲਈ ਮੈਂ ਸ਼ਬਦ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਨੂੰ ਭਰੋਸਾ ਨਹੀਂ ਹੈ ਕਿ ਮੈਂ ਕਦੇ ਅਜਿਹਾ ਨਹੀਂ ਕਰ ਸਕਾਂਗਾ। ਇਹੀ ਕਾਰਨ ਹੈ ਕਿ ਇਹ ਮੇਰੀ ਇੱਕ ਕੋਸ਼ਿਸ਼ ਹੈ। ਰੋਹਿਤ ਨੇ ਅੱਗੇ ਲਿਖਿਆ ਕਿ ਬਚਪਨ ਤੋਂ ਕੋਰਰਾਂ ਦੂਜੇ ਲੋਕਾਂ ਦੀ ਤਰ੍ਹਾਂ ਮੈਂ ਤੁਹਾਨੂੰ ਖੇਡਦੇ ਦੇਖਿਆ ਹੈ, ਪਰ ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਤੁਹਾਡੇ ਇੰਨੇ ਨੇੜਿਓਂ ਕੰਮ ਕਰਨ ਦਾ ਮੌਕਾ ਮਿਲਿਆ। ਤੁਸੀਂ ਇਸ ਖੇਡ ਦੇ ਜ਼ਬਰਦਸਤ ਯੋਧਾ ਹੋ, ਪਰ ਕੋਚ ਬਣ ਕੇ ਜਦੋਂ ਆਏ ਉਦੋਂ ਤੁਸੀਂ ਆਪਣੀਆਂ ਸਾਰੀਆਂ ਉਪਲਬਧੀਆਂ ਨੂੰ ਪਿੱਛੇ ਛੱਡ ਦਿੱਤਾ ਤੇ ਜਿੱਥੇ ਅਸੀਂ ਸਾਰੇ ਲੋਕ ਤੁਹਾਨੂੰ ਆਪਣੇ ਮਨ ਦੀ ਗੱਲ ਕਹਿ ਸਕੀਏ ਤੇ ਉਸ ਲੈਵਲ ‘ਤੇ ਆ ਗਏ।

ਇਹ ਵੀ ਪੜ੍ਹੋ : ਗਰੀਬ ਪਰਿਵਾਰ ਨਾਲ ਵਾਪਰਿਆ ਭਾਣਾ , ਕਰੰਟ ਲੱਗਣ ਕਾਰਨ ਕਮਾਊ ਪੁੱਤਰ ਦੀ ਹੋਈ ਮੌਤ

ਕੋਚ ਤੇ ਦੋਸਤ ਕਹਿਣਾ ਮੇਰੇ ਲਈ ਸਨਮਾਨ ਦੀ ਗੱਲ

ਹਿੱਟਮੈਨ ਰੋਹਿਤ ਨੇ ਅੱਗੇ ਲਿਖਿਆ ਕਿ ਇੰਨੇ ਸਮੇਂ ਬਾਅਦ ਵੀ ਇਹ ਇਸ ਖੇਡ ਦੇ ਲਈ ਤੁਹਾਡਾ ਤੋਹਫ਼ਾ, ਤੁਹਾਡੀ ਨਿਮਰਤਾ ਤੇ ਤੁਹਾਡਾ ਪਿਆਰ ਰਿਹਾ। ਮੈਂ ਤੁਹਾਡੇ ਤੋਂ ਬਹੁਤ ਕੁਝ ਸਿੱਖਿਆ ਤੇ ਹਰ ਇੱਕ ਯਾਦ ‘ਤੇ ਖੁਸ਼ੀ ਮਨਾਈ ਜਾਵੇਗੀ। ਮੇਰੀ ਪਤਨੀ ਤੁਹਾਨੂੰ ਮੇਰੀ ਵਰਕ ਵਾਈਫ ਕਹਿੰਦੀ ਹੈ। ਤੁਹਾਡੇ ਖਜ਼ਾਨੇ ਵਿੱਚ ਸਿਰਫ਼ ਇੱਕ ਹੀ ਚੀਜ਼ ਦੀ ਕਮੀ ਸੀ ਤੇ ਮੈਨੂੰ ਖੁਸ਼ੀ ਹੈ ਕਿ ਅਸੀਂ ਮਿਲ ਕੇ ਇਸਨੂੰ ਹਾਸਿਲ ਕੀਤਾ। ਰਾਹੁਲ ਭਰਾ ਤੁਹਾਨੂੰ ਆਪਣਾ ਭਰੋਸੇਮੰਦ, ਕੋਚ ਤੇ ਦੋਸਤ ਕਹਿਣਾ ਮੇਰੇ ਲਈ ਸਨਮਾਨ ਦੀ ਗੱਲ ਹੈ।

 

 

 

 

 

LEAVE A REPLY

Please enter your comment!
Please enter your name here