ਸੰਜੇ ਸਿੰਘ ਨੇ ਰਾਜ ਸਭਾ ਦੇ ਚੇਅਰਮੈਨ ਨੂੰ ਲਿਖਿਆ ਪੱਤਰ

0
50
Sanjay Singh

ਨਵੀਂ ਦਿੱਲੀ, 27 ਅਪ੍ਰੈਲ 2026 : ਆਮ ਆਦਮੀ ਪਾਰਟੀ (Aam Aadmi Party) ਦੇ ਸੰਸਦ ਮੈਂਬਰ ਸੰਜੇ ਸਿੰਘ ਵਲੋਂ ਰਾਜ ਸਭਾ ਦੇ ਚੇਅਰਮੈਨ (Chairman of the Rajya Sabha) ਨੂੰ ਇਕ ਪੱਤਰ ਲਿਖੇ ਜਾਣ ਦਾ ਸਮਾਚਾਰ ਵੀ ਪ੍ਰਾਪਤ ਹੋਇਆ ਹੈ ।

ਰਾਘਵ ਚੱਢਾ ਸਮੇਤ 7 ਸੰਸਦ ਮੈਂਬਰਾਂ ਨੂੰ ਅਯੋਗ ਐਲਾਨਣ ਦੀ ਮੰਗ

ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਐਤਵਾਰ ਨੂੰ ਰਾਜ ਸਭਾ ਦੇ ਚੇਅਰਮੈਨ ਸੀ. ਪੀ. ਰਾਧਾਕ੍ਰਿਸ਼ਨਨ ਨੂੰ ਇਕ ਪੱਤਰ ਭੇਜ ਕੇ ਉੱਚ ਸਦਨ ਦੇ ਉਨ੍ਹਾਂ 7 ਮੈਂਬਰਾਂ ਨੂੰ ਅਯੋਗ ਐਲਾਨਣ ਦੀ ਅਪੀਲ ਕੀਤੀ ਹੈ, ਜਿਨ੍ਹਾਂ ਨੇ ਹਾਲ ਹੀ ‘ਚ ‘ਆਪ` ਛੱਡ ਕੇ ਭਾਜਪਾ `ਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ ।

ਰਾਜ ਸਭਾ ਦੇ ਮੈਂਬਰਾਂ ਵਲੋਂ ਚੁੱਕਿਆ ਗਿਆ ਕਦਮ ਦਲ-ਬਦਲ ਦੇ ਬਰਾਬਰ ਹੈ : ਸੰਜੇ ਸਿੰਘ

ਆਮ ਆਦਮੀ ਪਾਰਟੀ ਦੇੇ ਸੀਨੀਅਰ ਆਗੂ ਸੰਜੇ ਸਿੰਘ (Sanjay Singh) ਨੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਦਾਅਵਾ ਕੀਤਾ ਕਿ ਰਾਜ ਸਭਾ ਦੇ 7 ਮੈਂਬਰਾਂ ਵੱਲੋਂ ਉਠਾਇਆ ਗਿਆ ਕਦਮ ਦਲ-ਬਦਲ ਦੇ ਬਰਾਬਰ ਹੈ । ਉਨ੍ਹਾਂ ਕਿਹਾ ਕਿ ਮੈਂਬਰਾਂ ਦਾ ਕਦਮ ਸਬੰਧਤ ਕਾਨੂੰਨ ਦੇ ਉਪਬੰਧਾਂ ਦੇ ਵਿਰੁੱਧ ਹੈ । ‘ਆਪ’ ਨੂੰ ਸ਼ੁੱਕਰਵਾਰ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਰਾਘਵ ਚੱਢਾ, ਅਸ਼ੋਕ ਮਿੱਤਲ, ਸੰਦੀਪ ਪਾਠਕ, ਹਰਭਜਨ ਸਿੰਘ, ਰਾਜਿੰਦਰ ਗੁਪਤਾ, ਵਿਕਰਮ ਸਾਹਨੀ ਅਤੇ ਸਵਾਤੀ ਮਾਲੀਵਾਲ ਨੇ ਪਾਰਟੀ ਛੱਡ ਦਿੱਤੀ ਅਤੇ ਭਾਜਪਾ `ਚ ਸ਼ਾਮਲ ਹੋ ਗਏ ।

ਰਾਜ ਸਭਾ ਮੈਂਬਰਾਂ ਨੂੰ ਅਯੋਗ ਐਲਾਣਨ ਲਈ ਕੀਤਾ ਗਿਆ ਵਿਚਾਰ-ਵਟਾਂਦਰਾ

ਸੰਜੇ ਸਿੰਘ ਅਨੁਸਾਰ ‘ਆਪ’ ਨੇ ਇਸ ਮਾਮਲੇ ‘ਤੇ ਸੀਨੀਅਰ ਵਕੀਲ ਕਪਿਲ ਸਿੱਬਲ ਅਤੇ ਲੋਕ ਸਭਾ ਦੇ ਇਕ ਸਾਬਕਾ ਜਨਰਲ ਸਕੱਤਰ ਸਮੇਤ ਸੰਵਿਧਾਨ ਦੇ ਮਾਹਿਰਾਂ ਨਾਲ ਮਸ਼ਵਰਾ ਕੀਤਾ ਹੈ ਅਤੇ ਇਹ ਸਾਫ਼ ਹੈ ਕਿ ‘ਕਾਨੂੰਨ ਤਹਿਤ ਇਹ ਰਾਜ ਸਭਾ ਮੈਂਬਰ (Rajya Sabha member) ਅਯੋਗ ਐਲਾਨੇ ਜਾਣ ਦੇ ਯੋਗ ਹਨ ।

LEAVE A REPLY

Please enter your comment!
Please enter your name here